ਹਰਪ੍ਰੀਤ ਸਿੰਘ ਲਲਤੋਂ
ਤੋੜ ਜਿੰਦਗੀ ਨਾਲ਼ੋਂ ਨਾਤਾ,
ਮੌਤ ਨਾਲ ਲਾ ਕੇ ਯਾਰਾਨਾ,
ਲੰਮੇ ਸਫਰ ਤੇ ਹੋ ਗਿਆ,
ਇੱਕ ਸਾਡਾ ਅਜ਼ੀਜ਼ ਰਵਾਨਾ।

ਇੱਕ ਸੋਚ ਪ੍ਰਭਾਵਸ਼ਾਲੀ ਅੱਜ ਅਸਤ ਹੋ ਗਈ,
ਗ਼ੁਰਬਤ ਭਰੇ ਹਾਲਾਤਾਂ ਕੋਲੋਂ ਪਸਤ ਹੋ ਗਈ।
ਰਹਿ ਗਿਆ ਪਿੱਛੇ ਲਿਖਤਾਂ ਦਾ ਖ਼ਜ਼ਾਨਾ ,
ਲੰਮੇ ਸਫਰ ……..
ਮਸ਼ਹੂਰ ਹੋਇਆ ਨਾਮ ਅਖ਼ਬਾਰਾਂ ਵਿੱਚ ਛਪਿਆ,
ਕਲਮ ਨਾਲ ਦੋ ਡੰਗ ਘਰ ਦਾ ਚੁੱਲਾ ਨੀ ਤਪਿਆ।
ਗੀਤਕਾਰਾਂ ਦੇ ਪੱਲੇ ਫੋਕੀਆਂ ਨੇ ਸ਼ਾਨਾਂ,
ਲੰਮੇ ਸਫਰ……….
ਹੋਣਹਾਰ ਮਾਂ ਬੋਲੀ ਦਾ ਪੁੱਤ ਅੱਖਾਂ ਮੀਟ ਗਿਆ,
ਕਦੇ ਨਾ ਮੁੱਕਣ ਵਾਲੀ ਲਲਤੋਂ ਦੇ ਉਡੀਕ ਗਿਆ।
ਕਾਹਲ ਕੀ ਸੀ ਤੈਨੂੰ ਜਾਣ ਦੀ ਬੇਈਮਾਨਾਂ,
ਲੰਮੇ ਸਫਰ ………।