
ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ ਬਾਰਹੈੱਡ ਦੇ ਐਲਪੀਨੋ ਰੈਸਟੋਰੈਂਟ ਵਿਖੇ ਹੋਇਆ। ਜਿਸ ਦੌਰਾਨ ਬਲ ਬਾਜਵਾ, ਸੋਢੀ ਬਾਗੜੀ, ਤਰਸੇਮ ਪੁੰਜ, ਮਾਸਟਰ ਸੁਰਿੰਦਰ ਕੁਮਾਰ ਪੁੰਜ, ਬੌਬੀ ਹੇਅਰ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸ਼ੈਂਟੀ, ਦੀਪ ਗਿੱਲ, ਅੰਸ਼ ਪੁੰਜ ਆਦਿ ਨੇ ਸ਼ਮੂਲੀਅਤ ਕੀਤੀ। ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਾਇਕ ਤਰਸੇਮ ਪੁਜਦੇ ਪਿਤਾ ਜੀ ਮਾਸਟਰ ਸੁਰਿੰਦਰ ਕੁਮਾਰ ਪੁੰਜ ਜੀ ਨੇ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਪੁੱਤਰ ਪਹਿਲਾਂ ਤੋਂ ਹੀ ਸਮਾਜਿਕ ਗੀਤ ਗਾਉਣ ਨੂੰ ਤਰਜੀਹ ਦਿੰਦਾ ਆਇਆ ਹੈ। ਰੈੱਡਬੁਲ ਗੀਤ ਰਾਹੀਂ ਵੀ ਉਹਨਾਂ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਲ ਬਾਜਵਾ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਬੂਟਾ ਸਿੰਘ ਤੂਰ, ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਤਰਸੇਮ ਪੁੰਜ ਲੰਮੇ ਸਮੇਂ ਤੋਂ ਗਲਾਸਗੋ ਵਿੱਚ ਲੱਗਦੀਆਂ ਮਹਿਫਲਾਂ ਵਿੱਚ ਆਪਣੀ ਸੁਰੀਲੀ ਗਾਇਕੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ। ਉਨਾਂ ਦੇ ਪਲੇਠੇ ਗੀਤ ਰੈੱਡ ਬੋਲ ਦੀ ਭਾਈਚਾਰੇ ਦੇ ਲੋਕਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਾਜ਼ਰੀਨ ਨੇ ਇਸ ਉਪਰਾਲੇ ਲਈ ਤਰਸੇਮ ਪੁੰਜ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਜਿਕਰਯੋਗ ਹੈ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਸਾਬ ਪਨਗੋਟਾ ਨੇ ਲਿਖਿਆ ਹੈ ਤੇ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਅਤੇ ਟ੍ਰਿਪਲ ਐੱਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਤੇ ਐਡੀਟਿੰਗ ਰਾਜਵਿੰਦਰ ਸਿੰਘ ਘਾਲੀ ਨੇ ਕੀਤੀ ਹੈ। ਸਮਾਗਮ ਦੇ ਅਖੀਰ ਵਿੱਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਤਰਸੇਮ ਪੁੰਜ ਨੇ ਕਿਹਾ ਕਿ ਉਹਨਾਂ ਦੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾ ਪਿਆਰ ਦੇਣ ਲਈ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਨ।