ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇੰਗਲੈਂਡ ਦੀ ਧਰਤੀ ‘ਤੇ ਹੋਣ ਜਾ ਰਹੇ ਕੱਬਡੀ ਵਰਲਡ ਕੱਪ 2025 ਵਿੱਚ ਵੱਖ ਵੱਖ 8 ਦੇਸ਼ਾਂ ਦੀਆਂ ਟੀਮ ਹਿੱਸਾ ਲੈ ਰਹੀਆਂ ਹਨ। ਇਹ ਕੱਬਡੀ ਵਰਲਡ ਕੱਪ ਇੰਗਲੈਂਡ ਵਿੱਚ 17 ਮਾਰਚ 2025 ਤੋਂ ਲੈ ਕੇ 23 ਮਾਰਚ 2025 ਤੱਕ ਹੋਣ ਜਾ ਰਿਹਾ ਹੈ। ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਇੱਕ ਧੀ ਇਸ ਵਰਲਡ ਕੱਪ ਵਿਚ ਹਿੱਸਾ ਲੈ ਰਹੀ ਹੈ। ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਇਸ ਮੁਕਾਮ ‘ਤੇ ਪਹੁੰਚਣਾ ਸੌਖਾ ਨਹੀਂ ਹੁੰਦਾ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਸਰਦਾਰ ਸੁਬੇਗ ਸਿੰਘ ਦੇ ਘਰ ਜੰਮੀ ਧੀ ਵੀਰਪਾਲ ਕੌਰ ਨੇ ਸੱਚ ਕਰ ਦਿਖਾਇਆ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਪਿਛਾਂਹ ਨਹੀਂ ਰਹੀਆਂ ਹਨ। ਕਬੱਡੀ ਹੁਣ ਸਿਰਫ ਮੁੰਡਿਆਂ ਦੀ ਹੀ ਖੇਡ ਨਹੀਂ ਰਹੀ, ਸਗੋਂ ਕੁੜੀਆਂ ਵੀ ਇਸ ਖੇਡ ਰਾਹੀਂ ਚੰਗਾ ਨਾਮਣਾ ਖੱਟ ਰਹੀਆਂ ਹਨ। ਇਸ ਧੀ ਵੱਲੋਂ ਦਾ ਸੁਨੇਹਾ ਹੈ ਕਿ ਆਪਣੇ ਪੰਜਾਬ ਦੀਆਂ ਕੁੜੀਆਂ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸਿਹਤ ਤੇ ਸੁਨੇਹਾ ਦੇ ਸਕੀਏ।