ਸੁਰਜੀਤ ਸੰਧੂ ਆਸਟ੍ਰੇਲੀਆ
ਨਾ ਹਿੰਦੂ,ਸਿੱਖ,ਇਸਾਈ,ਮੁਸਲਮਾਨ ਬਣੀਏ,
ਆਓ ਇਸ ਧਰਤੀ ਦੇ ਚੰਗੇ ਇਨਸਾਨ ਬਣੀਏ।
ਊਚ-ਨੀਚ ਤੇ ਜਾਤ-ਪਾਤ ਨੂੰ ਜੜੋੰ ਮੁਕਾ ਕੇ,
ਇੱਕ ਦੂਜੇ ਦੇ ਦਿਲ ਅੰਦਰ ਮਹਿਮਾਨ ਬਣੀਏ।
ਹੱਸ-ਹੱਸ ਗੱਲਾਂ ਕਰ-ਕਰ ਵੰਡੀਏ ਖੁਸ਼ੀਆਂ ਨੂੰ,
ਵਾਂਗ ਫੁੱਲਾਂ ਦੇ ਸੁੰਦਰ ਗੁਲਿਸਤਾਨ ਬਣੀਏ।
ਮਿਟਾ ਦਈਏ ਸਭ ਹੱਦਾਂ ‘ਤੇ ਸਰਹੱਦਾਂ ਰਲਕੇ,
ਪਰਿੰਦੇ ਲਈ ਜਿਉਂ ਇੱਕੋ ਹੈ ਅਸਮਾਨ ਬਣੀਏ।
ਨਫ਼ਰਤ ਦੇ ਬੂਹੇ ਢੋਹ ਕੇ ਖੋਲੀਏ ਪਿਆਰਾਂ ਦੇ,
ਵਾਂਗ ਰੱਤ ਦੇ ਇੱਕ ਦੂਜੇ ਲਈ ਜਾਨ ਬਣੀਏ।
ਚੰਗਾ ਲਿਖੀਏ ਚੰਗੀਆਂ ਸੰਧੂ ਕਿਤਾਬਾਂ ਪੜ੍ਹੀਏ,
ਗੀਤਾ,ਬਾਈਬਲ,ਗੁਰੂ ਗ੍ਰੰਥ,ਕੁਰਾਨ ਬਣੀਏ।
ਲੇਖਕ-
ਸੁਰਜੀਤ ਸੰਧੂ ਆਸਟ੍ਰੇਲੀਆ
+61478706479