
ਗੁੱਲੂ ਅੱਛਣਪੁਰੀਆ
ਫਿਰੇ ਘੂਰਦੀ ਛਾਂ ਚਿੜੀ ਦੇ ਬੱਚਿਆਂ ਨੂੰ
ਵੇਖ ਕੇ ਰੋਈ ਮਾਂ ਚਿੜੀ ਦੇ ਬੱਚਿਆਂ ਨੂੰ
ਭੁੱਖੇ ਢਿੱਡਾਂ ਪਾ ‘ਤੇ ਪਰਦੇ ਅਕਲਾਂ ਤੇ
ਚੁੱਕਣ ਲੱਗੇ ਕਾਂ ਚਿੜੀ ਦੇ ਬੱਚਿਆਂ ਨੂੰ
ਪੈਰ ਪੈਰ ਤੇ ਜਾਲ ਵਿਛਾ ਏ ਬੰਦਿਆਂ ਨੇ
ਖਤਰੇ ਜਾਪਣ ਤਾਂ ਚਿੜੀ ਦੇ ਬੱਚਿਆਂ ਨੂੰ
ਰੁੱਖ ਬਹਿਣ ਨਾ ਦੇਂਦੇ ਗੁੱਲੂ ਟਾਹਣੀ ਤੇ
ਕਰਕੇ ਮੁੱਕਰੇ ਹਾਂ ਚਿੜੀ ਦੇ ਬੱਚਿਆਂ ਨੂੰ