-ਆਕਾਸ਼ ਡੀਕੇ ਨੇ ਖੁਦ ਹੀ ਸੰਗੀਤਕ ਧੁਨਾਂ ‘ਚ ਪ੍ਰੋਇਆ ਹੈ
ਮੁਹਾਲੀ (ਪੰਜ ਦਰਿਆ ਬਿਊਰੋ)
ਪੰਜਾਬੀ ਗਾਇਕੀ ਵਿੱਚ ਨਵੇਂ ਤੋਂ ਨਵੇਂ ਨਾਂਅ ਸਾਹਮਣੇ ਆਉਂਦੇ ਰਹਿੰਦੇ ਹਨ। ਅੱਗੇ ਨਿੱਕਲਣ ਦੀ ਅੰਨ੍ਹੀ ਦੌੜ ਵਿੱਚ ਅਕਸਰ ਹੀ ਗਾਇਕ ਸਮਾਜਿਕ ਸਰੋਕਾਰਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖ ਲੈਂਦੇ ਹਨ। ਪਰ ਆਕਾਸ਼ ਡੀਕੇ ਵਰਗੇ ਨੌਜਵਾਨ ਵੀ ਇਸੇ ਪੰਜਾਬ ਦਾ ਅੰਨ-ਪਾਣੀ ਛਕ ਰਹੇ ਹਨ, ਜੋ ਉਸਾਰੂ ਬੋਲਾਂ ਨੂੰ ਆਪਣੇ ਕੰਠ ਦਾ ਸ਼ਿੰਗਾਰ ਬਣਾਉਣ ਲੱਗੇ ਪ੍ਰਵਾਹ ਨਹੀਂ ਕਰਦੇ। ਲਹਿਰਾਂ ਦੇ ਵਹਾਅ ਦੇ ਉਲਟ ਚੱਲਣ ਵਾਲੇ ਨੌਜਵਾਨ ਗਾਇਕ ਆਕਾਸ਼ ਡੀਕੇ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ “ਕਿਊਬਾ” ਸੰਗੀਤ ਜਗਤ ਦੀ ਝੋਲੀ ਪਾਇਆ ਹੈ। ਅਜੋਕੇ ਦੌਰ ਵਿੱਚ ਜਦੋਂ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਕਾਰਨ ਵਿਸ਼ਵ ਭਰ ਵਿੱਚ ਅਥਾਹ ਮੌਤਾਂ ਹੋ ਚੁੱਕੀਆਂ ਹਨ ਤਾਂ ਆਕਾਸ਼ ਦਾ ਗੀਤ “ਕਿਊਬਾ” ਪ੍ਰਮਾਤਮਾ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵਰਗਾ ਹੈ। ਆਕਾਸ਼ ਨੇ ਜਿੱਥੇ ਇਸ ਗੀਤ ਨੂੰ ਪੂਰਨ ਪ੍ਰਪੱਕਤਾ ਨਾਲ ਗਾਇਆ ਹੈ, ਉੱਥੇ ਸੰਗੀਤ ਵੀ ਖੁਦ ਹੀ ਤਿਆਰ ਕੀਤਾ ਹੇ। ਇਸ ਗੀਤ ਨੂੰ ਲਿਖਿਆ ਹੈ ਜੇ ਡੀ ਕੈਪਟਨ ਨੇ। ਸਾਊਂਡਜ਼ ਹੱਬ ਵੱਲੋਂ ਲੋਕ ਅਰਪਣ ਕੀਤੇ ਇਸ ਗੀਤ ਨੂੰ ਚੰਗਾ ਸੁਣਨ ਵਾਲਿਆਂ ਲਈ ਸੌਗਾਤ ਕਿਹਾ ਜਾ ਸਕਦਾ ਹੈ।