10.3 C
United Kingdom
Wednesday, September 9, 2026

More

    ਗਲਾਸਗੋ ’ਚ ਚੀਨੀ ਵਿਦਿਆਰਥੀਆਂ ’ਤੇ ਹਿੰਸਕ ਹਮਲੇ ਦੇ ਦੋ ਦੋਸ਼ੀਆਂ ਨੂੰ 16 ਸਾਲ ਤੋਂ ਵੱਧ ਦੀ ਕੈਦ

    ਗਲਾਸਗੋ ’ਚ ਚੀਨੀ ਵਿਦਿਆਰਥੀਆਂ ’ਤੇ ਹਿੰਸਕ ਹਮਲੇ ਦੇ ਦੋ ਦੋਸ਼ੀਆਂ ਨੂੰ 16 ਸਾਲ ਤੋਂ ਵੱਧ ਦੀ ਕੈਦਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਸਿਟੀ ਸੈਂਟਰ ਵਿੱਚ ਚੀਨੀ ਵਿਦਿਆਰਥੀਆਂ ਸਮੇਤ ਕਈ ਲੋਕਾਂ ’ਤੇ ਹਿੰਸਕ ਹਮਲਿਆਂ ਦੀ ਲੜੀ ਚਲਾਉਣ ਵਾਲੇ ਦੋ ਨੌਜਵਾਨਾਂ ਨੂੰ ਅਦਾਲਤ ਨੇ ਕੁੱਲ 16 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਹੈ।ਅਦਾਲਤ ਅਨੁਸਾਰ 19 ਸਾਲਾ ਲੀਅਮ ਮਰਫੀ ਨੂੰ 9 ਸਾਲ ਅਤੇ 20 ਸਾਲਾ ਬਰਾਡਲੇ ਲਾਅਰੀ ਨੂੰ ਸਾਢੇ 7 ਸਾਲ ਦੀ ਕੈਦ ਹੋਈ ਹੈ। ਦੋਵਾਂ ਨੇ 14 ਸਤੰਬਰ 2025 ਨੂੰ ਕਰੀਬ ਸਾਢੇ ਚਾਰ ਘੰਟਿਆਂ ਦੌਰਾਨ ਅੱਠ ਲੋਕਾਂ ’ਤੇ ਹਮਲੇ ਕੀਤੇ ਸਨ।ਮਾਮਲੇ ਵਿੱਚ ਕੁਝ ਚੀਨੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਸਲੀ ਪਛਾਣ ਕਾਰਨ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਦੌਰਾਨ ਬੋਤਲਾਂ ਨਾਲ ਵਾਰ ਕਰਨ ਅਤੇ ਮੁੱਕੇ-ਲੱਤਾਂ ਮਾਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਇੱਕ ਪੀੜਤ ਨੂੰ ਸਿਰ ’ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸਦੇ ਚਿਹਰੇ ’ਤੇ ਸਥਾਈ ਨਿਸ਼ਾਨ ਰਹਿ ਗਿਆ।ਜੱਜ ਲਾਰਡ ਕਿਊਬੀਨੇ ਘਟਨਾਵਾਂ ਨੂੰ ਬੇਹੱਦ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਹ ਗਲਾਸਗੋ ਸਿਟੀ ਸੈਂਟਰ ਵਿੱਚ ਉਨ੍ਹਾਂ ਦੇ ਨਿਆਂਇਕ ਤਜਰਬੇ ਦੌਰਾਨ ਵੇਖੀਆਂ ਗਈਆਂ ਗੰਭੀਰ ਹਿੰਸਕ ਵਾਰਦਾਤਾਂ ਵਿੱਚੋਂ ਇੱਕ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!