ਹਾਕਮ ਬਖਤੜੀਵਾਲ਼ਾ

ਕਿਧਰੇ ਕੋਈ ਝਗੜਾ ਝੇੜਾ ਨਹੀਂ.
ਕੋਈ ਧਰਮਾਂ ਵਾਲ਼ਾ ਬਖੇੜਾ ਨਹੀਂਂ
ਇਹਨੂੰ ਦੇਕੇ ਨਾਮ ਕਰੋਨਾ ਦਾ,
ਕੋਈ ਬਾਬਾ ਜੁਗਤ ਚਲਾ ਗਿਆ।
ਕੋਈ ਮੰਨੇ ਜਾਂ ਨਾ ਮੰਨੇ,
ਸਤਯੁੱਗ ਆ ਗਿਆ।
ਕੋੋਈ ਮੰਨੇ………
ਕੋੋਈ ਨਾਲ਼ ਕਿਸੇ ਦੇ ਧੱਕਾ ਨਹੀਂ
ਕਿਧਰੇ ਕੋਈ ਚੋਰ ਉਚੱਕਾ ਨਹੀਂ
ਤਾਂ ਵੀ ਪਰਸ਼ਾਦੇ ਮਿਲ ਰਹੇ ਨੇ
ਕੋਈ ਕੰਮ ਦਾ ਭੰਨਦਾ ਡੱਕਾ ਨਹੀਂ
ਸਭ ਰੱਬ ਦਾ ਨਾਮ ਧਿਆਉਂਦੇ ਨੇ,
ਇਹ ਕੌਣ ਭਲਾ ਸਮਝਾ ਗਿਆ?
ਕੋਈ ਮੰਨੇ………
ਨਾ ਕਿਧਰੇ ਕੋਈ ਬਿਮਾਰੀ ਰਹੀ
ਨਾ ਕਿਧਰੇ ਚੋਰ ਬਜ਼ਾਰੀ ਰਹੀ
ਤੇ ਨਾ ਦਿਸਦੇ ਨੇ ਜੰਕ ਫੂਡ ਕਿਤੇ
ਭੱਜ ਦੌੜ ਨਾ ਕੋਈ ਤਿਆਰੀ ਰਹੀ
ਸਭ ਸਾਦੇ ਵਿਆਹ ਮੁਕਲਾਵੇ ਜਹੇ,
ਕੋਈ ਕੈਸੀ ਖੇਡ ਰਚਾ ਗਿਆ
ਕੋੋਈ ਮੰਨੇ……..
ਕਿੰਝ ਦੇਖੋ ਬੰਦ ਬਜ਼ਾਰ ਪਏ
ਸਭ ਖੁੰਢੇ ਹੋਏ ਹਥਿਆਰ ਪਏ
ਗਲ਼ੀਆਂ ਵਿੱਚ ਗੇੜੇ ਲਾਓਣੋਂ ਗਏ
ਸਭ ਫੁਕਰੇ ਹੋਏ ਲਚਾਰ ਪਏ
ਨਾ ਪਰਚੇ ਕੋਈ ਕਚਿਹਰੀ ਨਹੀਂ,
ਹਰ ਪਾਸੇ ਠੰਡ ਵਰਤਾ ਗਿਆ
ਕੋਈ ਮੰਨੇ………..
ਜੋ ਉਸਦੇ ਘਾਲ਼ੇ ਮਾਲ਼ੇ ਨੇ
ਲਏ ਸਮਝ ਬਖਤੜੀ ਵਾਲ਼ੇ ਨੇ
ਮੈਂ ਕਹਿੰਦਾ ਸੀ ਨਾ ਵੇਖ ਲਵੋ
ਮਾਲਕ ਦੇ ਰੰਗ ਨਿਰਾਲੇ ਨੇ
ਚੁੱਪ ਕਰਕੇ ਬਹਿਜੋ ਸਾਰਿਆਂ ਨੂੰ,
ਇਹ ਕਹਿਕੇ ਘਰੇ ਬਿਠਾ ਗਿਆ।
ਕੋਈ ਮੰਨੇ ਜਾਂ…………।
9878010582