ਪੋਲੈਂਡ (ਪੰਜ ਦਰਿਆ ਬਿਊਰੋ)
ਕੋਰੋਨਾਵਾਇਰਸ ਦਾ ਸਾਹਮਣਾ ਕਰਨ ਲਈ ਪੋਲੈਂਡ ਦੇ ਦੋ ਵੱਡੇ ਸ਼ਹਿਰਾਂ ਵਿੱਚ ਫੇਸ ਮਾਸਕ ਅਤੇ ਸੈਨੀਟਾਈਜ਼ਰ ਵੇਚਣ ਵਾਲੀਆਂ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ।
ਚਿਹਰੇ ਦੇ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਇਸ ਵਾਇਰਸ ਤੋਂ ਬਚਾਅ ਲਈ ਬਹੁਤ ਜਰੂਰੀ ਹਨ ਅਤੇ ਇਹ ਵਸਤੂਆਂ ਵੇਚਣ ਵਾਲੀਆਂ ਵੈਂਡਿੰਗ ਮਸ਼ੀਨਾਂ ਪੋਲੈਂਡ ਦੇ ਦੋ ਵੱਡੇ ਸ਼ਹਿਰਾਂ ਦੀਆਂ ਸੜਕਾਂ ‘ਤੇ ਲਗਾਈਆਂ ਤਾਂ ਕਿ ਲੋਕ ਇਹਨਾਂ ਨੂੰ ਆਸਾਨੀ ਨਾਲ ਖਰੀਦ ਸਕਣ, ਕਿਉਂਕਿ ਦੇਸ਼ ਨੇ ਇਸ ਹਫ਼ਤੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ ਲੲਈ ਨਿਯਮਾਂ ਨੂੰ ਲਾਗੂ ਕੀਤਾ ਹੈ।
ਪੋਲੈਂਡ ਦੀ ਰਾਜਧਾਨੀ ਵਰਸਾ ਵਿਚ ਦੋ ਅਤੇ ਕ੍ਰਾੱਕੋ ਸਹਿਰ ਵਿਚ ਪੰਜ ਮਸ਼ੀਨਾਂ ਹੁਣ ਤਕ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਅਗਲੇ ਦੋ ਹਫਤਿਆਂ ਵਿਚ ਸੰਭਾਵਤ ਤੌਰ ‘ਤੇ ਸੈਂਕੜੇ ਹੋਰ ਸਥਾਪਤ ਕਰਨ ਦੀ ਯੋਜਨਾ ਹੈ, ਪੋਲਿਸ਼ ਵੈਂਡਿੰਗ ਐਸੋਸੀਏਸ਼ਨ ਦੇ ਅਨੁਸਾਰ, ਸਿਹਤ ਮੰਤਰੀ ਲੂਕਾਸ ਜ਼ਜ਼ੋਮੋਸਕੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਨੇ ਆਪਣੇ ਤਾਲਾਬੰਦ ਉਪਾਵਾਂ ਨੂੰ ਅੱਗੇ ਵਧਾਉਂਦੇ ਹੋਏ 16 ਅਪ੍ਰੈਲ ਤੋਂ ਸਾਰੇ ਪੋਲਿਸ਼ ਲੋਕਾਂ ਨੂੰ ਜਨਤਕ ਥਾਵਾਂ ‘ਤੇ ਆਪਣੇ ਮੂੰਹ ਅਤੇ ਨੱਕ ਢੱਕਣ ਦੀ ਜ਼ਰੂਰਤ ਹੋਏਗੀ,ਜਿਸ ਨਾਲ ਕਿ ਇਸ ਵਾਇਰਸ ਤੋਂ ਬਚਿਆ ਜਾ ਸਕੇ।