8.3 C
United Kingdom
Sunday, May 18, 2025
More

    ਆਸਟਰੇਲੀਆ ਨੂੰ 29 ਸਾਲਾਂ ਵਿਚ ਪਹਿਲੀ ਮੰਦੀ ਦਾ ਸਾਹਮਣਾ


    ਜੰਗਲ਼ੀ ਅੱਗਾਂ ਤੇ ਕਰੋਨਾਵਾਇਰਸ ਕਾਰਨ ਸੁੰਗੜੀ ਆਰਥਿਕਤਾ
    (ਹਰਜੀਤ ਲਸਾੜਾ, ਬ੍ਰਿਸਬੇਨ 3 ਮਈ)

    ਇੱਥੇ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਪਿਛਲੀਆਂ ਜੰਗਲ਼ੀ ਅੱਗਾਂ ਅਤੇ ਕਰੋਨਾਵਾਇਰਸ ਦੇ ਪ੍ਰਕੋਪ ਕਾਰਨ ਮਾਰਚ ਦੀ ਤਿਮਾਹੀ ਵਿਚ ਦੇਸ਼ ਦੀ ਆਰਥਿਕਤਾ ਵਿੱਚ 0.3% ਦੀ ਗਿਰਾਵਟ ਦਰਜ਼ ਕੀਤੀ ਗਈ ਹੈ ਅਤੇ ਆਸਟਰੇਲੀਆ ਨੂੰ 29 ਸਾਲਾਂ ਵਿਚ ਪਹਿਲੀ ਮੰਦੀ ਦਾ ਸਾਹਮਣਾ ਕਰਨਾ ਪਵੇਗਾ। ਨਵੇਂ ਜੀਡੀਪੀ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੀ ਵਿਕਾਸ ਦਰ 1.4% ਤੱਕ ਘੱਟ ਗਈ ਹੈ। ਗੌਰਤਲਬ ਹੈ ਕਿ ਇਹ ਗਿਰਾਵਟ ਸਤੰਬਰ 2008 ਤੋਂ ਬਾਅਦ ਦੀ ਸਭ ਤੋਂ ਹੌਲੀ ਸਾਲਾਨਾ ਵਿਕਾਸ ਦਰ ਹੈ, ਜਦੋਂ ਆਸਟਰੇਲੀਆ ਵਿਸ਼ਵਵਿਆਪੀ ਵਿੱਤੀ ਸੰਕਟ ਦੇ ਘੇਰੇ ਵਿੱਚ ਸੀ।
    ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ ਕਿ ਆਸਟਰੇਲਿਆਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਅਪਣਾਏ ਗਏ ਸਿਹਤ ਉਪਾਵਾਂ ਨੇ ਦੇਸ਼ ਦੀ ਆਰਥਿਕਤਾ ਨੂੰ ਗੰਭੀਰ ਸੱਟ ਮਾਰੀ ਹੈ। ਉੱਧਰ ਅੰਕੜਿਆਂ ਦੇ ਮੁੱਖ ਅਰਥ ਸ਼ਾਸਤਰੀ ਬਰੂਸ ਹਾਕਮੈਨ ਨੇ ਕਿਹਾ ਕਿ ਕੋਰੋਨਵਾਇਰਸ ਨੂੰ ਰੋਕਣ ਦੇ ਉਪਾਵਾਂ ਤੋਂ ਹੋਣ ਵਾਲੀ ਆਰਥਿਕ ਹਾਨੀ ਇਸ ਸੰਭਾਵੀ ਮੰਦੀ ਦੀ ਸ਼ੁਰੂਆਤ ਬਣੀ ਹੈ। ਪਰ ਅਜਿਹਾ ਕਰਨਾ ਵੀ ਅਵਾਮੀ ਹਿੱਤ ਸੀ। ਉਹਨਾਂ ਹੋਰ ਕਿਹਾ ਕਿ ਪਹਿਲਾਂ ਹੀ ਕੁਦਰਤੀ ਆਫ਼ਤ (ਝਾੜੀਆਂ ਦੀ ਅੱਗ) ਨੇ ਸਰਕਾਰੀ ਖਰਚਿਆਂ ਨੂੰ ਵਧਾਇਆ ਹੈ। ਅੱਗ ‘ਚ ਸੈਨਿਕਾਂ ਦੀ ਤਾਇਨਾਤੀ ਕਾਰਨ ਇਸ ਤਿਮਾਹੀ ਵਿਚ ਰੱਖਿਆ ਖਰਚ 1.1 ਪ੍ਰਤੀਸ਼ਤ ਵਧਿਆ ਹੈ। ਨਤੀਜਨ, ਰਾਜ ਅਤੇ ਸਥਾਨਕ ਸਰਕਾਰਾਂ ਦੇ ਖਰਚਿਆਂ ਵਿਚ 1.9% ਦਾ ਵਾਧਾ ਹੋਇਆ ਹੈ। ਗਰਮੀਆਂ ‘ਚ ਝਾੜੀਆਂ ਦੀ ਅੱਗ ਨੇ ਖੇਤਰੀ ਖੇਤਰਾਂ ਵਿਚ ਯਾਤਰਾ, ਰਿਹਾਇਸ਼ ਅਤੇ ਭੋਜਨ ਸੇਵਾਵਾਂ ਸਮੇਤ ਸੈਰ-ਸਪਾਟੇ ਨਾਲ ਸਬੰਧਤ ਗਤੀਵਿਧੀਆਂ ਵਿਚ ਭਾਰੀ ਗਿਰਾਵਟ ਲਿਆਂਦੀ, ਜਦੋਂ ਕਿ ਬੀਮਾ ਦਾਅਵਿਆਂ ਵਿਚ 1.4 ਬਿਲੀਅਨ ਡਾਲਰ ਦਾ ਭੁਗਤਾਨ ਦਰਜ਼ ਕੀਤਾ ਗਿਆ। ਦੱਸਣਯੋਗ ਹੈ ਕਿ ਜੂਨ ਦੀ ਤਿਮਾਹੀ ਦੇ ਅੰਕੜੇ, ਜੋ ਸਤੰਬਰ ਵਿੱਚ ਪ੍ਰਗਟ ਹੋਣਗੇ ਅਤੇ 6 ਅਕਤੂਬਰ ਦੇ ਸੰਘੀ ਬਜਟ ਵਿੱਚ ਦਰਜ਼ ਕੀਤੇ ਜਾਣਗੇ, ਦੇ ਵਿਆਪਕ ਰੂਪ ਵਿੱਚ ਇਸ ਤੋਂ ਵੀ ਬਦਤਰ ਹੋਣ ਦੀ ਉਮੀਦ ਹੈ। ਕਾਮਨਵੈਲਥ ਬੈਂਕ ਦੇ ਸੀਨੀਅਰ ਅਰਥ ਸ਼ਾਸਤਰੀ ਬੈਲਿੰਡਾ ਐਲਨ ਨੇ ਦੱਸਿਆ, ” ਜਿਸ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਦੇਖੋਗੇ, ਆਸਟਰੇਲੀਆ ਮੰਦੀ ਵਿੱਚ ਆ ਜਾਵੇਗਾ।” ਬਾਜ਼ਾਰਾਂ ਦੀ ਖੋਜ ਤੇ ਨੇਬ ਦੇ ਮੁਖੀ ਇਵਾਨ ਕੋਲਹੌਨ ਨੇ ਕਿਹਾ ਕਿ ਅਪ੍ਰੈਲ ਅਤੇ ਮਈ ਵਿੱਚ ਲੱਗੇ ਵਿਕਾਸ ਝਟਕਿਆਂ ਨੇ ਇੱਕ ‘ਤੁਰੰਤ ਮੰਦੀ’ ਨੂੰ ਜਨਮ ਦਿੱਤਾ ਹੈ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਮਜ਼ੂਦਾ ਆਰਥਿਕ ਮੰਦੀ ਦੀ ਡੂੰਘਾਈ ਅਨੁਮਾਨ ਤੋਂ ਘੱਟ ਹੋ ਸਕਦੀ ਹੈ। ਪਰ, ਰਾਜਪਾਲ ਫਿਲਿਪ ਲੋਅ ਨੇ ਅਤਿਅੰਤ ਅਨਿਸ਼ਚਿਤ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਹੈ ਅਤੇ ਦੁਬਾਰਾ ਸਰਕਾਰ ਨੂੰ ਦੇਸ਼ ਦੀ ਅਰਥ ਵਿਵਸਥਾ ਲਈ ਵਿੱਤੀ ਸਹਾਇਤਾ ਜਾਰੀ ਰੱਖਣ ਦੀ ਮੰਗ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    05:49