“ਸੋਨੀ ਠੁੱਲੇਵਾਲ”

ਦੰਗੇ ਨਹੀ ਕਤਲੇਆਮ ਸੀ ਜੂਨ ਚੁਰਾਸੀ
ਆਪਣਿਆ ਦਾ ਹੀ ਪੀ ਗਈ ਸੀ ਖੂਨ ਚੁਰਾਸੀ
ਹਰ ਜੂਨ ‘ਚ ਫੇਰ ਦੁਬਾਰਾ ਉੱਚੜ ਜਾਂਦੇ ਨੇ
ਭੁੱਕ ਗਈ ਸੀ ਜਖਮਾਂ ਤੇ ਜੋ ਲੂਣ ਚੁਰਾਸੀ
ਜੂਨ ਨੇ ਬੜੀ ਜੂਨ ਖਰਾਬ ਸੀ ਕੀਤੀ ਲੋਕਾਂ ਦੀ
ਕੱਚੇ ਹੀ ਖਾ ਗਈ ਸੀ ਕਿੰਨੇ ਹੀ ਭਰੂਣ ਚੁਰਾਸੀ
ਅਜੇ ਤੱਕ ਵੀ ਕਈ ਤਾਂ ਨਿੱਕਲੇ ਨਾ ਸਦਮੇ ਚੋਂ
ਐਨਾ ਗਈ ਸੀ ਦਿਲਾਂ ਨੂੰ ਹਲੂਣ ਚੁਰਾਸੀ
ਰਾਜ ਭਾਗ ਵੀ ਮਿਲ ਗਿਆ ਸੀ ਉਦੋਂ ਬੜਿਆ ਨੂੰ
ਲੀਡਰਾਂ ਨੂੰ ਤਾਂ ਦੇ ਗਈ ਸੀ ਬੜਾ ਸਕੂਨ ਚੁਰਾਸੀ