ਹੁਣ ਤਾਂ ਹੋਰ ਸਹੀ ਨਾ ਜਾਏ
ਹਾਏ ਓ ਰੱਬਾ ਢਿੱਡ ਦੀ ਭੁੱਖ

ਉਂਝ ਤਾਂ ਹੋਰ ਵੀ ਦੁੱਖ ਬੜੇ ਨੇ
ਇਹਦੇ ਵਰਗਾ ਨਾ ਕੋਈ ਦੁੱਖ
ਚੰਦਰੀ ਭੁੱਖ ਮਿਟਾਵਣ ਖਾਤਰ
ਕਈਆਂ ਨੇ ਤਾਂ ਵੇਚੀ ਕੁੱਖ
ਫਿਰ ਵੀ ਇਹ ਸ਼ਾਤ ਨਾ ਹੁੰਦੀ
ਕਿਉਂ ਵਾਰੀ ਵਾਰੀ ਪੈਂਦੀ ਧੁੱਖ
ਇਹਦੇ ਅੱਗੇ ਫਿੱਕੇ ਲੱਗਣ
ਦੁਨੀਆ ਦੇ ਹੋਰ ਸਾਰੇ ਸੁੱਖ
ਰੱਜ ਕੇ ਖਾਵਣ ਢਿਡੋਂ ਭੁੱਖੇ
ਦਿਸਦਾ ਨਾ ਕੋਈ ਐਸਾ ਰੁੱਖ
ਲੋਟੂ ਟੋਲੇ ਲੁੱਟ ਕੇ ਲੈ ਗਏ
ਫੌਜੀਆ ਕਿਧਰ ਜਾਏ ਮਨੁੱਖ ।
ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ