ਸਿਰਸਾ (ਰੇਸ਼ਮ ਸਿੰਘ ਦਾਦੂ))-ਸਿਰਸਾ ਹਲਕੇ ਦੇ ਰਾਣੀਆਂ ਵਿਧਾਨ ਸਭਾ ਹਲਕੇ ਵਿੱਚ ਚੋਣ ਸਰਗਰਮੀਆਂ ਫਿਰ ਤੇਜ਼ ਹੋ ਗਈਆਂ ਹਨ। ਹੁਣ ਰਾਣੀਆਂ ਵਿਧਾਨ ਸਭਾ ਹਲਕੇ ਦੇ 9 ਬੂਥਾਂ ਤੇ ਅੱਜ ਤੋਂ 13 ਜਨਵਰੀ ਤੱਕ ਵੋਟਾਂ ਦੀ ਮੁੜ ਗਿਣਤੀ ਹੋਵੇਗੀ।ਇਸ ਸਬੰਧੀ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਕਾਂਗਰਸੀ ਉਮੀਦਵਾਰ ਤੇ ਹੋਰ ਉਮੀਦਵਾਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ੲਸ ਸੀਟ ਤੇ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਨੇ ਕਾਂਗਰਸ ਦੇ ਉਮੀਦਵਾਰ ਸਰਵਮਿਤਰ ਕੰਬੋਜ ਨੂੰ 4191 ਵੋਟਾਂ ਨਾਲ ਹਰਾਇਆ।ਦੱਸ ਦਈਏ ਕਿ ਕਾਂਗਰਸੀ ਉਮੀਦਵਾਰ ਸਰਵਮਿਤਰ ਕੰਬੋਜ਼ ਨੇ ਜ਼ਿਲ੍ਹਾ ਚੋਣ ਕਮਿਸ਼ਨ ਤੋਂ ਕਈ ਬੂਥਾਂ ਤੇ ਮੁੜ ਗਿਣਤੀ ਕਰਵਾਉਣ ਦੀ ਮੰਗ ਕੀਤੀ ਸੀ।ਉਨ੍ਹਾਂ ਦੀ ਇਸ ਮੰਗ ਨੂੰ ਜ਼ਿਲ੍ਹਾ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਹੈ।ਕਾਂਗਰਸੀ ਉਮੀਦਵਾਰ ਸਰਵ ਮਿੱਤਰ ਕੰਬੋਜ਼ ਨੇ ਕਿਹਾ ਕਿ ਕੁਝ ਬੂਥਾਂ ਦੀਆਂ ਵੋਟਾਂ ਵਿੱਚ ਬੇਨਿਯਮੀਆਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਚੋਣ ਕਮਿਸ਼ਨ ਤੋਂ ਈਵੀਐਮ ਦੀ ਮੁੜ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਸਬੰਧੀ ਚੋਣ ਕਮਿਸ਼ਨ ਨੇ ਨਿਰਧਾਰਤ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਸੀ ਇਸਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਤੋਂ ਮਿਲੇ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਅਪੀਲ ਕਰਨ ਵਾਲੇ ਉਮੀਦਵਾਰ ਸਰਵਮਿਤਰ ਕੰਬੋਜ ਅਤੇ ਜਿੱਤਣ ਤੋਂ ਬਾਅਦ ਵਿਧਾਇਕ ਬਣੇ ਇਨੈਲੋ ਆਗੂ ਅਰਜੁਨ ਚੌਟਾਲਾ ਸਮੇਤ ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਪ੍ਰਕਿਰਿਆ ਦੀ ਜਾਂਚ ਕਰਨ ਸਮੇਂ ਹਾਜ਼ਰ ਹੋਣ ਲਈ ਕਿਹਾ ਹੈ।ਵਿਧਾਨ ਸਭਾ ਚੋਣਾਂ ਚ ਰਾਣੀਆਂ ਹਲਕੇ ਤੋਂ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਅਤੇ ਕਾਂਗਰਸ ਦੇ ਉਮੀਦਵਾਰ ਸਰਵਮਿੱਤਰ ਕੰਬੋਜ ਵਿਚਾਲੇ ਸਖਤ ਟੱਕਰ ਸੀ ਜਿਸ ਵਿੱਚ ਇਨੈਲੋ ਉਮੀਦਵਾਰ ਜੇਤੂ ਰਿਹਾ।ਕਾਂਗਰਸ ਉਮੀਦਵਾਰ ਦੂਜੇ ਸਥਾਨ ਤੇ, ਆਜ਼ਾਦ ਉਮੀਦਵਾਰ ਸਾਬਕਾ ਮੰਤਰੀ ਰਣਜੀਤ ਚੌਟਾਲਾ ਤੀਜੇ ਸਥਾਨ ਤੇ ਅਤੇ ਭਾਜਪਾ ਉਮੀਦਵਾਰ ਸ਼ੀਸ਼ਪਾਲ ਕੰਬੋਜ ਚੌਥੇ ਸਥਾਨ ਤੇ ਰਹੇ ਸਨ।