9.6 C
United Kingdom
Saturday, March 7, 2026

More

    ਸੱਚ

    ਦੀਪ ਲੁਧਿਆਣਵੀ

    ਆਓ ਸੱਚ ਨੂੰ ਜੀਵਨ ਵਿੱਚ ਅਪਣਾਈਏ,
    ਅਹਿਸਾਨ ਨਾ ਕਿਸੇ ਦਾ ਕਦੇ ਭੁਲਾਈਏ।

    ਤੁਹਾਡੇ ਸੱਜਣ ਜੇਕਰ ਘਰ ਆ ਜਾਵਣ,
    ਤਾਂ ਮੱਥੇ ਤਿਊੜੀ ਕਦੇ ਨਾ ਪਾਈਏ ।

    ਯਾਰੋ ਘੁੱਪ ਹਨੇਰਾ ਤਾਂ ਹੀ ਜਾਊਗਾ,
    ਆਓ ਸਭ ਰਲਕੇ ਦੀਪ ਜਗਾਈਏ।

    ਚਲੋ ਤੁਰੀਏ ਸੱਚ ਦੀ ਰਾਹ ਦੇ ਉੱਤੇ,
    ਪਿੱਛੇ ਨਾ ਕਦੇ ਪੈਰ ਹਟਾਈਏ।

    ਭਾਈ ਕਰੋ ਤਰੱਕੀ ਜਿੰਨੀ ਮਰਜ਼ੀ,
    ਔਕਾਤੋਂ ਵੱਧ ਨਾ ਪੈਰ ਚਲਾਈਏ।

    ਦੁੱਖ ਸੁੱਖ ਜਿੰਦਗੀ ਦੇ ਦੋ ਗਹਿਣੇਂ,
    ਹੱਸਣ ਦੀ ਦੁੱਖ ਵਿੱਚ ਆਦਤ ਪਾਈਏ।

    ਭੀੜ ਪਈ ਤੇ ਨਾਲ ਖੜੇ ਜੋ ਔਖੇ ਵੇਲੇ,
    ਓਨੂੰ ਵਕਤ ਆਉਣ ਤੇ ਨਾ ਭੁੱਲ ਜਾਈਏ।

    ਤੁਹਾਨੂੰ ਸ਼ਰਮਸਾਰ ਜੋ ਗੱਲ ਕਰ ਦੇਵੈ,
    ਮੁੜ ਮੁੜ ਨਾ ਉਸਨੂੰ ਦੁਹਰਾਈਏ ।

    ਗੱਲ ਜੇ ਦੀਪ ਦੀ ਚੰਗਾ ਲੱਗੇ,
    ਇਸਨੂੰ ਅੱਗੇ ਤੱਕ ਲੈ ਜਾਈਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!