7.9 C
United Kingdom
Saturday, March 7, 2026

More

    ਚੀਨ ਨੇ ਪਰਥ ਦੇ ਪ੍ਰਮੁੱਖ ਕਾਮਿਆਂ ਲਈ 35000 ਮਾਸਕ ਦਾਨ

    ਪਰਥ (ਸਤਿੰਦਰ ਸਿੰਘ ਸਿੱਧੂ )


    ਚੀਨੀ ਸਰਕਾਰ ਵੱਲੋਂ ਪਰਥ ਚੀਨੀ ਐਸੋਸੀਏਸ਼ਨ, ਕੌਂਸਲ ਜਨਰਲ ਮਾ ਕਿਯਾਂਗ ਅਤੇ ਪਰਥ ਅਤੇ ਕਿਨਰੋਸ ਕੌਂਸਲ ਵਿਚਕਾਰ ਨੇੜਲੇ ਕਾਰਜਸ਼ੀਲ ਸਬੰਧਾਂ ਨੂੰ ਵਧਾਉਂਦੇ ਹੋਏ 35000 ਤੋਂ ਵੱਧ ਮਾਸਕ ਦਾਨ ਕੀਤੇ ਨੇ ।
    “We will get through together” ਦੇ ਸੰਦੇਸ਼ ਦੇ ਨਾਲ ਸੈਂਕੜੇ ਬਕਸੇ ਜਿੰਨਾ ਵਿੱਚ ਹਜ਼ਾਰਾਂ ਮਾਸਕ ਹਨ, ਮਿਲਣ ਤੋਂ ਬਾਅਦ ਮੁੱਖ ਕਾਮਿਆਂ ਨੂੰ ਵੰਡੇ ਜਾ ਰਹੇ ਹਨ।
    ਪਰਥ ਚੀਨੀ ਐਸੋਸੀਏਸ਼ਨ ਦੇ ਚੇਅਰਮੈਨ ਐਂਡੀ ਚੈਨ ਦਾ ਮੰਨਣਾ ਹੈ ਕਿ ਵੱਡਾ ਪੀਪੀਈ ਦਾਨ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਸਾਰੇ ਇਸ ਘੜੀ ਇਕੱਠੇ ਹਾਂ ।
    ਸ੍ਰੀ ਚੈਨ ਨੇ ਇਹ ਵੀ ਕਿਹਾ ਕਿ ਪਰਥ ਚੀਨੀ ਐਸੋਸੀਏਸ਼ਨ ਨੂੰ ਬਹੁਤ ਮਾਣ ਹੈ ਕਿ ਅਸੀਂ ਪਰਥ ਅਤੇ ਕਿਨਰੋਸ ਕੌਂਸਲ ਅਤੇ ਪੀਕੇਏਵੀਐਸ (PKAVS) ਦੀ ਸਾਂਝੇਦਾਰੀ ਨਾਲ ਪੂਰੀ ਦੁਨੀਆ ਦੇ ਉਨ੍ਹਾਂ ਲੋਕਾਂ ਦਾ ਸਮਰਥਨ ਅਤੇ ਸਵਾਗਤ ਕਰਦੇ ਹਾਂ ਜੋ ਸਾਡੇ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਲਈ ਆਉਂਦੇ ਹਨ।
    ਕੌਂਸਲ ਜਨਰਲ ਅਤੇ ਸ਼ੈਂਡਾਂਗ ਪ੍ਰਾਂਤ ਦੇ ਦਸਤੇ ਨੇ ਪਰਥ ਅਤੇ ਕਿਨਰੋਸ ਕੌਂਸਲ ਨੂੰ 20,000 ਅਤੇ ਪਰਥ ਚੀਨੀ ਐਸੋਸੀਏਸ਼ਨ ਨੂੰ 15,000 ਮਾਸਕ ਦਿੱਤੇ ਹਨ ।
    ਪਰਥ ਅਤੇ ਕਿਨਰੋਸ ਨੂੰ ਇਹ ਤੋਹਫ਼ਾ ਸਕਾਟਲੈਂਡ ਅਤੇ ਚੀਨੀ ਕਮਿਊਨਿਟੀ ਐਸੋਸੀਏਸ਼ਨਾਂ ਨੂੰ ਦਾਨ ਕੀਤੇ ਗਏ 1.6 ਮਿਲੀਅਨ ਮਾਸਕ ਤੋਂ ਇਲਾਵਾ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!