7.5 C
United Kingdom
Sunday, March 8, 2026

More

    ਫਾਇਫ ਵਿਖ਼ੇ ਬੰਬ ਦਸਤੇ ਵੱਲੋਂ ਘਰਾਂ ਵਿੱਚ ਰਹਿਣ ਦੀ ਅਪੀਲ

    ਪਰਥ (ਸਤਿੰਦਰ ਸਿੰਘ ਸਿੱਧੂ)


    ਬਗੀਚੇ ਦੀ ਖੁਦਾਈ ਦੌਰਾਨ ਸ਼ੱਕੀ ਉਪਕਰਣ ਮਿਲਣ ਤੇ ਬੰਬ ਦਸਤੇ ਨੂੰ ਸਦਿਆ ਗਿਆ ਸੀ ।
    ਅੱਜ ਵੀਰਵਾਰ ਸਵੇਰੇ 10:30 ਬਜੇ ਫਾਇਫ ਦੇ ਇੱਕ ਸ਼ਾਂਤ ਰਿਹਾਇਸ਼ੀ ਖੇਤਰ ਕਿਨਲੌਸ ਡ੍ਰਾਈਵ ਵਿਖੇ ਇਕ ਘਰ ਵਿੱਚ ਬਗੀਚੇ ਦੀ ਖੁਦਾਈ ਵੇਲੇ ਇਕ ਸ਼ੱਕੀ ਉਪਕਰਣ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਰਾਇਲ ਲੌਜਿਸਟਿਕ ਕੋਰ ਵਿਸਫੋਟਕ ਆਰਡੈਨੈਂਸ ਡਿਸਪੋਜ਼ਲ ਟੀਮ ਨੂੰ ਕਿਨਲੌਸ ਡਰਾਈਵ ਲਈ ਰਵਾਨਾ ਕੀਤਾ ਗਿਆ।
    ਇਕ ਪੁਲਿਸ ਬੁਲਾਰੇ ਨੇ ਕਿਹਾ ਕਿ ਪੁਲਿਸ ਸਕਾਟਲੈਂਡ ਨੂੰ ਵੀਰਵਾਰ 7 ਮਈ ਨੂੰ ਸਵੇਰੇ 10.40 ਵਜੇ ਫਾਇਫ ਕੁਪਰ ਦੇ ਕਿਨਲੋਸ ਡਰਾਈਵ ਦੇ ਇੱਕ ਬਾਗ਼ ਵਿੱਚ ਸ਼ੱਕੀ ਅਸਲਾ ਮਿਲਣ ਤੋਂ ਬਾਅਦ ਏਸ ਖੇਤਰ ਨੂੰ ਪੁਲਿਸ ਦੁਆਰਾ ਘੇਰ ਲਿਆ ਗਿਆ ਅਤੇ ਇਲਾਕਾ ਵਾਸੀਆਂ ਨੂੰ ਮਾਹਰਾਂ ਵੱਲੋ ਯੰਤਰ ਹਟਾਏ ਜਾਣ ਤੱਕ ਘਰਾਂ ਵਿੱਚ ਰਹਿਣ ਦੀ ਹਿਦਾਇਤ ਦਿਤੀ ਗਈ ।
    ਪੁਲਿਸ ਸਕਾਟਲੈਂਡ ਨੇ ਇਹ ਵੀ ਦੱਸਿਆ ਕਿ ਸਾਵਧਾਨੀ ਵਜੋਂ ਖੇਤਰ ਨੂੰ ਥੋੜੇ ਸਮੇਂ ਲਈ ਘੇਰਿਆ ਗਿਆ ਸੀ ਅਤੇ ਬੰਬ ਦਸਤੇ ਵੱਲੋ ਹੁਣ ਇਸ ਸ਼ੱਕੀ ਵਸਤੂ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!