7.9 C
United Kingdom
Saturday, March 7, 2026

More

    ਬਿੱਟੂ ਦੀ ਕਲਮ ੦੭/੦੫/੨੦੨੦

    ਖੁਦ ਸਿਰਜੀਆਂ ਵਲਗਣਾਂ ਵਿੱਚ ਕੈਦ ਬੰਦੇ ਨਾ ਤਾਂ ਸੁਚਾਰੂ ਵਿਚਾਰ ਸਿਰਜ ਸਕਦੇ ਨੇ, ਨਾਂ ਉਸਾਰੂ ਦੁਨੀਆਂ। ਭਿੰਨਤਾ ਹੀ ਸੁਹਜਾਤਮਕਤਾ ਦੀ ਰੰਗਸ਼ਾਲਾ ਹੈ, ਵਿਰੋਧੀ ਵਿਚਾਰਾਂ ਦਾ ਸਤਿਕਾਰ ਨਰੋਏ ਸਮਾਜ ਦਾ ਸੰਕੇਤ ਹੈ। ਸੁਹਿਰਦ ਆਲੋਚਨਾ ਤਰਾਸ਼ਦੀ ਹੈ, ਅੰਨ੍ਹਾ ਵਿਰੋਧ ਵਿਨਾਸ਼ਕਾਰੀ ਹੈ। ਹਰ ਗੁਰਦਵਾਰੇ ਮੱਥਾ ਟੇਕਣ ਵਾਲਾ ਬਾਣੇ ਦਾ ਧਾਰਨੀ ਖਾੜਕੂ ਨਹੀਂ ਹੁੰਦਾ, ਜੈਲਦਾਰਾ, ਜਾਗੀਰਦਾਰਾ ਦੇ ਜੁਲਮ ਖਿਲਾਫ ਉੱਠੀ ਹਰ ਆਵਾਜ ਨਕਸਲਬਾੜੀ ਨਹੀਂ ਹੁੰਦੀ, ਹਰ ਮੁਸਲਮਾਨ ਅੱਤਵਾਦੀ ਨਹੀਂ ਹੁੰਦਾ। ਸਿਰ ਲਾਹੇ ਜਾ ਸਕਦੇ ਆ, ਪਰ ਵਿਚਾਰ ਸੁਲਘਦੀ ਅੱਗ ਵਾਗੂੰ ਪਤਾ ਨਹੀ ਕਦ ਜਵਾਲਾਮੁਖੀ ਬਣ ਜਾਣ, ਹੱਦਬੰਦੀ ਨਫਰਤ ਹੈ, ਖੁੱਲੀਆਂ ਬਾਹਵਾ ਪਿਆਰ ਹੈ, ਹਰ ਧਰਮ, ਜਾਤ, ਕੌਮ, ਨਸਲ ਰੰਗ ਬਿਰੰਗੇ ਫੁੱਲ ਹਨ, ਫੁੱਲਵਾੜੀ ਸਤਰੰਗੀ ਪੀਂਘ ਹੈ, ਰੰਗਾਂ ਨੂੰ ਨਿਖੇੜੋ ਨਾ, ਸਹਿਹੋਂਦ ਦੇ ਗੁਲਦਸਤੇ ਬਣਾਉ, ਕਿਸੇ ਨੂੰ ਮਾਂਹ ਵਾਦੀ, ਕਿਸੇ ਨੂੰ ਸਵਾਦੀ, ਫਰਕ ਨਾ ਪਾਵੋ, ਪੁਲ ਬਣਾਉ, ਖਾਈਆ ਨਾ ਪੱਟੋ। ਹਰ ਕਵਚ ਨੂੰ ਤੋੜੋ, ਵਿਚਾਰ ਦੇ ਪ੍ਰਵਾਹ ਨੂੰ ਚਲਦਾ ਰੱਖੋ, ਵਗਦੇ ਪਾਣੀ ਨਿਰਮਲ ਹੁੰਦੇ ਨੇ, ਖੜਾ ਪਾਣੀ ਸੜਿਹਾਂਦ ਮਾਰਨ ਲੱਗ ਜਾਂਦਾ। ਮੱਥੇ ਤੇ ਤਿਉੜੀਆ ਪਾਉਣ ਦੀ ਜਗਹ ਬੁੱਲਾਂ ਤੇ ਮੁਸਕਾਨ ਲਿਆਉ, ਖਿੜੇ ਮੱਥੇ ਸਭ ਦਾ ਸੁਆਗਤ ਕਰੋ, ਫਿਰ ਦੇਖਿਉ ਦੁਨੀਆਂ ਕਿਵੇ ਸੁਨਿਹਰੀ ਤੇ ਰੁਪਹਿਲੀ ਨਜਰ ਆਵੇਗੀ।

    ਬਿੱਟੂ ਖੰਗੂੜਾ
    +447877792555

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!