4 C
United Kingdom
Friday, March 6, 2026

More

    ਕਾਵਿ ਰੇਖਾ ਚਿੱਤਰ- ਰੋਮੀ ਰੰਜਨ

    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇ ਦਿਖਾਉਂਦਾ ਤਾਰੇ।
    ਇਉਂ ਜਾਪੇ ਜਿਉਂ ਦੁੱਧ ਚ ਅੰਬਰੋਂ,
    ਡਿੱਗ ਕੇ ਘੁਲ ਗਏ ਤਾਰੇ।

    ਜ਼ਿੰਦਗੀ ਦੇ ਕਈ ਵਰੇ ਸੱਜਣ ਨੇ,
    ਗੁਰਬਤ ਵਿੱਚ ਬਿਤਾਏ ਨੇ।
    ਐਸੇ ਜ਼ਖਮ ਮਿਲੇ ਕੁਦਰਤ ਤੋਂ,
    ਜੋ ਪਿੰਡੇ ਹੱਸ ਹੰਢਾਏ ਨੇ।
    ਦੁਖੀਆਂ ਨੂੰ ਦੁੱਖ ਦੇਨਾਂ ਏ ਕਿਉਂ,
    ਜ਼ਰਾ ਦੱਸੀਂ ਖਾਂ ਕਰਤਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇਂ ਦਿਖਾਉਂਦਾ ਤਾਰੇ।

    ਮਾਂ ਲੀਲਾ ਦੇਵੀਂ ਦੀ ਮਮਤਾ,
    ਸੀ ਬਣਕੇ ਰਹੀ ਸਹਾਰਾ।
    ਕੋਸ਼ਿਸ਼ ਕੀਤੀ ਮਿਹਨਤ ਦੇ ਨਾਲ,
    ਯਾਰੋ ਉੱਠਿਆ ਫੇਰ ਦੁਬਾਰਾ।
    ਡੱਕਣਯੋਗ ਤੁਫਾਨ ਹੋ ਗਿਆ,
    ਤੇ ਕਦੇ ਭਾਲੇ ਨਹੀਂ ਸਹਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇਂ ਦਿਖਾਉਂਦਾ ਤਾਰੇ।

    ਖਾਨਦਾਨੀ ਗਵੱਈਏ ਹਨ ਤੇ,
    ਸੁਰਤਾਲ ਦਾ ਬਹੁਤ ਗਿਆਨ।
    ਰਿਆਜ਼ਦਾਰੀ ਨਾਲ ਵਾਹ ਵਾਸਤਾ,
    ਤੇ ਸਾਹਿਤਕ ਖੂਬ ਗਿਆਨ।
    ਚੰਗਾ ਸੁਣਨ ਨੂੰ ਦੇਵਣ ਵਾਲੇ,
    ਕਦੇ ਵੀ ਜਾਂਦੇ ਨਹੀਂ ਦੁਰਕਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ ,
    ਦਿਨੇਂ ਦਿਖਾਉਂਦਾ ਤਾਰੇ।

    ਉਸਤਾਦ ਕ੍ਰਿਸ਼ਨ ਲਾਲ ਪ੍ਰੇਮੀ ਜੱਟ,
    ਦੇ ਘਰ ਵਗਣ ਸੁਰਾਂ ਦੀਆਂ ਨਹਿਰਾਂ।
    ਨੰਗੇ ਪੈਰੀਂ ਉਹਨਾਂ ਨਾਲ ਜਾਣਾ,
    ਗਾਉਣ ਵਿੱਚ ਸਿਖਰ ਦੁਪਹਿਰਾਂ।
    ਪਿਤਾ ਜੀ ਤੇ ਉਸਤਾਦ ਦੋਹਾਂ ਦਾ,
    ਉਹਨਾਂ ਦੇ ਵਿੱਚ ਕਿਰਦਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇਂ ਦਿਖਾਉਂਦਾ ਤਾਰੇ।

    ਸ਼ਾਲੂ ਜਦੋਂ ਦੀ ਜਿੰਦਗੀ ਦੇ ਇਸ,
    ਸਫਰ ਚ ਇਕੱਲਿਆਂ ਛੱਡ ਗਈ।
    ਵੀਰ ਦਾ ਆਪਣੇ ਰਜਿਸਟਰ ਵਿੱਚੋਂ,
    ਕਿਹੜੀ ਗੱਲੋਂ ਨਾਵਾਂ ਕੱਢ ਗਈ।
    ਉਦੋਂ ਦੇ ਸੁੰਨੇ ਲੱਗਣ ਮਹਿਲ ਬਣਾਏ,
    ਤੇ ਮੈਨੂੰ ਸੁੰਨੇਂ ਲੱਗਣ ਚੁਬਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇਂ ਦਿਖਾਉਂਦਾ ਤਾਰੇ।

    ਗੋਕੁਲ ਅਰਜੁਨ ਦੋਵਾਂ ਪੁੱਤਰਾਂ ਨੇਂ,
    ਆਪਣੇ ਪਿਓ ਦਾ ਮਾਣ ਵਧਾਇਆ।
    ਗੋਕੁਲ ਪੜਦਾ ਏ ਵਿੱਚ ਕੈਨੇਡਾ,
    ਅਰਜੁਨ ਫਿਲਮ ਸਿਟੀ ਵਿੱਚ ਛਾਇਆ।
    ਜੋ ਇੱਜ਼ਤ ਤੇ ਅਣਖਾਂ ਰੱਖਣ,
    ਐਸੇ ਮਿਲਣ ਸਭਨਾਂ ਨੂੰ ਰਾਜ ਦੁਲਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇਂ ਦਿਖਾਉਂਦਾ ਤਾਰੇ।

    ਦੁੱਖਭੰਜਨਾਂ ਗਾਂਧੀ ਚੌਂਕ ਚ ਦਾਤਣਾਂ,
    ਵੇਚਕੇ ਕਰਦੇ ਜੋ ਰਹੇ ਗੁਜ਼ਾਰੇ।
    ਦੇਖ ਮਹਿਲਾਂ ਗੱਡੀਆਂ ਵਾਲੇ ਕਰਤੇ,
    ਅੱਜ ਫਨਕਾਰ ਮਾਲਕ ਨੇ ਪਿਆਰੇ।
    ਜੋ ਮੌਲਾ ਦੀ ਰਜ਼ਾ ਚ ਰਹਿੰਦੇ,
    ਓਹ ਕਦੇ ਵੀ ਖਾਂਦੇ ਨਹੀਂ ਕਸਾਰੇ।
    ਰੋਮੀ ਰੰਜਨ ਦੀ ਆਵਾਜ਼ ਦਾ ਜਾਦੂ,
    ਦਿਨੇ ਦਿਖਾਉਂਦਾ ਤਾਰੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!