ਬਲ ਬਲਜੀਤ
ਇਕ ਦਿਨ ਮੈਂ ਹੋਸਪਿਟਲ ਤੋਂ ਘਰ ਆਇਆ ਤਾਂ, ਰਬਾਬ ਭੱਜੀ ਭੱਜੀ ਮੇਰੇ ਕੋਲ ਆਈ , ਮੈਂ ਉਹਨੂੰ ਆਉਦੇ ਨੂੰ ਦੇਖ ਬੈਗ ਸਾਈਡ ਤੇ ਰੱਖ ਕੇ ਉਸ ਨੂੰ ਚੁੱਕ ਲਿਆ, ਉਹ ਆ ਮੋਰਾ ਗੋਲ ਗੱਪਾਂ, ਉਸਨੂੰ ਆਪਣਾ ਪਿਆਰ ਦਿੱਤਾ, ਤੇ ਉਹਨੇ ਤੋਤਲੀ ਜਿਹੀ ਆਵਾਜ਼ ਵਿਚ ਬੋਲਿਆ, ਪਾਪਾ ਮਾਣੀ (ਪਾਣੀ) ਪੀਣਾ ?, ਉਹਨੇ ਸਵਾਲ ਕੀਤਾ,
ਮੈਨੂੰ ਇੰਨੀ ਖੁਸੀ ਅੱਜ ਤੱਕ ਨਹੀਂ ਸੀ ਹੋਈ , ਜਦਕਿ ਉਹਦੀ ਮਾਂ ਪ੍ਰਨੀਤ ਰੋਜ ਪਾਣੀ ਪੁੱਛਦੀ ਤੇ ਲੈਕੇ ਆਉਂਦੀ ਸੀ , ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖਿਆ, ਤਾਂ ਉਹ ਮੇਰੀ ਗੋਦੀ ਚ ਚੁੱਕੀ ਹੋਈ ਆਪਣੇ ਕੱਨ ਤੇ ਹੱਥ ਮਾਰ ਦੀ ਹੋਈ ਮੇਰੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ
ਮੈਂ ਕਿਹਾ ਹਾਂ ਪੁੱਤ ਪੀਣਾ, ਉਸਨੂੰ ਥੱਲੇ ਉਤਾਰ ਦਿੱਤਾ ਤੇ ਉਹ ਰਸੋਈ ਵੱਲ ਭੱਜੀ ਗਈ,
ਤੇ ਮਾਂ ਆਵਦੀ ਤੋਂ ਪਾਣੀ ਦਾ ਗਿਲਾਸ ਆਪਣੇ ਛੋਟੇ ਛੋਟੇ ਹੱਥਾਂ ਨਾ ਚੁੱਕੀ ਮੇਰੇ ਕੋਲ ਆਈ ।
ਪਾਪਾ ਮਾਣੀ ਮੈਂ ਗਿਲਾਸ ਫੜੀਆਂ ਤੇ ਉਹਦੀ ਮਾਸੂਮੀਅਤ ਨੂੰ ਦੇਖਦਾ ਹੋਇਆ ਪੀਣ ਲੱਗਾ , ਉਸ ਦਿਨ ਮੈਂ ਉਹ ਪੂਰਾ ਗਿਲਾਸ ਪਾਣੀ ਦਾ ਪੀਤਾ, ਜੋ ਕਦੇ ਉਹਦੀ ਮਾਂ ਦੇ ਜਾਂ ਛੋਟੀ ਭੈਣ ਕਿਰਨ ਦੇ ਦੇਣ ਤੇ ਕਦੇ ਪੂਰਾ ਨਹੀਂ ਸੀ ਪੀਤਾ ।
ਸਾਰੀ ਰਾਤ ਮੈਂ ਉਹਦੇ ਸਿਰ ਥੱਲੇ ਬਾਂਹ ਦੇ ਕੇ ਰੱਖੀਂ , ਅਗਲੇ ਦਿਨ ਮੈਂ ਸਵੇਰੇ ਜਲਦੀ ਨਾਲ ਉਠਕੇ ਰੋਜ ਦੀ ਤਰ੍ਹਾ ਪਾਠ ਕਰਕੇ ਹੋਸਪਿਟਲ ਚੱਲਾ ਗਿਆ, ਹੁਣ ਜਦੋਂ ਵੀ ਕੋਈ ਬੱਚਾ ਬਿਮਾਰ ਹੋਣ ਤੇ ਮੇਰੇ ਕੋਲ ਆਉਦਾ ਤਾਂ ਮੈਂ ਉਸ ਨੂੰ ਮੇਰੀ ਰਬਾਬ ਦੀ ਤਰ੍ਹਾ ਹੀ ਪਿਆਰ ਨਾਲ ਉਹਦਾ ਇਲਾਜ ਕਰਦਾ, ਹਰ ਬੱਚੇ ਚ ਮੇਰੀ ਰਬਾਬ ਨਜਰ ਆਉਂਦੀ, ਬੱਚੇ ਵੀ ਮੈਨੂੰ ਪਿਆਰ ਕਰਦੇ ।
ਰਬਾਬ ਹੁਣ 5 ਸਾਲ ਦੀ ਹੋਗੀ ਸੀ , ਸਾਰੇ ਘਰ ਦੀ ਰੌਣਕ ਰਬਾਬ ਬਣੀ ਹੋਈ ਸੀ ,
ਇਕ ਹੋਰ ਸੀ ਰਬਾਬ ਦੇ ਵਰਗੀ ਉਹ ਸੀ ਅਨਮੋਲ ,
ਅਨਮੋਲ ਇਕ ਸਾਲ ਪਹਿਲਾਂ ਮੇਰੇ ਕੋਲ ਆਈ ਸੀ, ਉਹਨੂੰ ਹਾਰਟ ਦੀ ਪ੍ਰੋਬਲਮ ਸੀ, ਜਦ ਵੀ ਉਹ ਮਹੀਨੇ ਚ ਦੋ ਦਿਨ ਵਾਸਤੇ ਹੋਸਪਿਟਲ ਆਉਂਦੀ ਤਾਂ ਉਹਦੀ ਤਕਲੀਫ਼ ਨੂੰ ਦੇਖ ਕੇ, ਉਹਦੇ ਮਾਂ ਪਿਓ ਹੀ ਨਹੀਂ ਸੀ ਬਲਕਿ ਹੋਸਪਿਟਲ ਦੇ ਪੂਰੇ ਸਟਾਫ ਦਿਆਂ ਅੱਖਾਂ ਚ ਪਾਣੀ ਹੁੰਦਾ ਸੀ, ਹੁਣ 2 ਸਾਲ ਹੋ ਗਏ ਸੀ ਉਹਨੂੰ ਬਿਮਾਰ ਨੂੰ, ਹੁਣ ਉਹਦੀ ਤਕਲੀਫ਼ ਹੋਰ ਵਧ ਗਈ ਸੀ, ਸਾਨੂੰ ਜਲਦੀ ਹੀ ਉਸ ਦਾ ਹਾਰਟ ਟਰਾਂਸਪਲਾਟ ਕਰਨਾ ਪੈਣਾ ਨਹੀਂ ਤੇ ਸਾਇਦ ਅਸੀਂ ਉਸਨੂੰ ਖੋ ਸਕਦੇ ਹਾਂ , ਜਦੋਂ ਇਹ ਗੱਲ ਡਾਕਟਰ ਵਰਮਾ ਨੇ ਮੈਨੂੰ ਦੱਸੀ ਤਾਂ ਮੈਂ ਅੰਦਰ ਤੱਕ ਹਿਲ ਗਿਆ ਸੀ, ਆਖਿਰ ਮੈਂ ਵੀ ਤਾਂ ਇਕ ਬਾਪ ਸੀ ।
ਸਾਰੇ ਸਰਕਾਰੀ ਤੇ ਪ੍ਰਾਈਵੇਟ ਹੋਸਪਿਟਲਾਂ ਚ ਕਿਹ ਦਿੱਤਾ ਗਿਆ ਕੇ 7 ਸਾਲ ਦੇ ਬੱਚੇ ਲਈ ਹਾਰਟ ਡੋਨਰ ਦੀ ਲੋੜ ਹੈ, ਸਭ ਨੂੰ ਪਤਾ ਸੀ ਕਿ ਇਹ ਪੋਸੀਬਲ ਨਹੀਂ ਹੈ, ਫਿਰ ਵੀ ਸਾਡੇ ਸਟਾਫ ਦਾ ਹਰ ਇਕ ਬੰਦਾ ਡੋਨਰ ਲੱਭਣ ਲੱਗਾ ਹੋਇਆ ਸੀ, 2 ਮਹੀਨੇ ਹੋਰ ਨਿਕਲ ਗਏ, ਡੋਨਰ ਨਹੀਂ ਸੀ ਮਿਲ ਰਿਹਾ, ਹੁਣ ਅਨਮੋਲ ਦੇ ਮਾਂ ਬਾਪ ਨੇ ਵੀ ਉਮੀਦ ਛੱਡ ਦਿੱਤੀ ਸੀ, ਮੈਂ ਘਰ ਵਿੱਚ ਬੈਠਾ ਅਨਮੋਲ ਬਾਰੇ ਸੋਚਦਾ ਰਹਿੰਦਾ,
ਇਕ ਦਿਨ ਪ੍ਰਨੀਤ ਦੀ ਕਿਸੇ ਦੋਸਤ ਦੇ ਘਰ ਵਿੱਚ ਉਹਦੇ ਪਤੀ ਦੇ ਪਰਮੋਛਣ ਹੋਣ ਤੇ ਪਾਰਟੀ ਸੀ । ਬੁਲਾਇਆ ਗਿਆ ਸੀ ਸਾਨੂੰ ਸਭ ਨੂੰ ਮੇਰਾ ਜਾਣ ਨੂੰ ਦਿਲ ਨਾ ਕਿਤਾ ਮੈਂ ਪ੍ਰਨੀਤ ਨੂੰ ਕਿਹਾ ਕਿ ਉਹ ਜਾ ਆਉਣ, ਕਿਰਨ ਤੇ ਰਬਾਬ ਤਿਆਰ ਸੀ ਉਹ ਪ੍ਰਨੀਤ ਨੂੰ ਕਿਹ ਰਹੀਆਂ ਸੀ ਕਿ ਜਲਦੀ ਚੱਲੋ । ਫਿਰ ਉਹ ਤਿਆਰ ਹੋ ਕੇ ਬਾਹਰ ਆਈ ਤੇ ਸਕੂਟਰੀ ਤੇ ਰਬਾਬ ਅੱਗੇ ਖੜੀ ਸੀ ਪ੍ਰਨੀਤ ਚੱਲਾ ਰਿਹੀ ਸੀ ਤੇ ਕਿਰਨ ਪਿਛੇ ਬੈਠੀ ਸੀ, ਜਾਦੇ ਟਾਈਮ ਰਬਾਬ ਬਾਏ ਕਰਦੀ ਜਾ ਰਹੀ ਸੀ,
ਮੈਂ ਅੰਦਰ ਜਾਕੇ ਟੀਵੀ ਦੇਖਣ ਲਗ ਗਿਆ, ਕਰੀਬ 2 ਘੰਟੇ ਬਾਅਦ ਹੋਸਪਿਟਲ ਤੋਂ ਫੋਨ ਆਇਆ, ਕੇ ਐਮਰਜੈਂਸੀ ਹੈ ਤੁਸੀਂ ਜਲਦੀ ਹੋਸਪਿਟਲ ਪਹੁੰਚ ਜਾਓ ।
ਮੈਂ ਜਦ ਪਹੁੰਚ ਗਿਆ ਤੇ ਦੇਖਿਆ ਕੇ ਕਿਰਨ ਦੇ ਮੱਥੇ ਤੇ ਪੱਟੀ ਬੰਨ੍ਹੀ ਹੋਈ ਸੀ, ਤੇ ਪ੍ਰਨੀਤ ਬੈਠੀ ਖੂਨ ਨਾ ਕਪੜੇ ਭਰੇ ਹੋਏ ਸੀ, ਮੈਨੂੰ ਦੇਖ ਕੇ ਦੋਵੇਂ ਹੋਰ ਰੌਣ ਲਗੀਆਂ, ਫਿਰ ਡਾ ਵਰਮਾ ਨੇ ਮੈਨੂੰ ਦੱਸਿਆ ਕੇ ਇਕ ਐਕਸੀਡੈਂਟ ਚ ਹੋਈਆਂ ਇਹ ਸਭ , ਮੈਨੂੰ ਜਦ ਰਬਾਬ ਨਾ ਦਿਖੀ ਤਾਂ ਮੈਂ ਹੋਰ ਡਰ ਗਿਆ, ਡਾ ਵਰਮਾ ਨੇ ਕਿਹਾ ਕਿ ਰਬਾਬ ਬਹੁਤ ਸੀਰੀਅਸ ਹੈ, ਇਹਨਾਂ ਦੋਵਾਂ ਨੇ ਹੈਲਮਟ ਪਾਇਆ ਸੀ ਤਾਂ ਇਹ ਬਚ ਗਏ, ਮੈਂ ਰਬਾਬ ਨੂੰ ਚੈੱਕ ਕੀਤਾ ਤਾਂ, ਮੈਂ ਪੂਰੀ ਤਰ੍ਹਾਂ ਟੁੱਟ ਗਿਆ, ਰਬਾਬ ਦਾ ਖੂਨ ਬਹੁਤ ਵਿਹ ਗਿਆ ਸੀ, ਹੁਣ ਉਸ ਦੇ ਸਿਰ ਦੇ ਅੰਦਰ ਤੱਕ ਖੂਨ ਭਰ ਗਿਆ ਸੀ, ਉਸਨੂੰ ਨੂੰ ਬਚਾਉਣਾ ਬਹੁਤ ਮੁਸ਼ਕਿਲ ਸੀ, ਮੈਂ ਸਮਝ ਗਿਆ ਕਿ ਹੁਣ ਰਬਾਬ ਨੂੰ ਨਹੀਂ ਬਚਾ ਸਕਦਾ, ਮੈਂ ਐਮਰਜੈਂਸੀ ਵਾਰਡ ਤੋਂ ਬਾਹਰ ਆਇਆ ਤੇ, ਤੇ ਬੈਂਚ ਤੇ ਬੈਠ ਕੇ ਰੌਣ ਲਗੀਆਂ, ਇੰਨੇ ਨੂੰ ਮੇਰੇ ਮੋਢਿਆਂ ਤੇ ਇਕ ਛੋਟਾ ਜਿਹਾ ਹੱਥ ਆਇਆ ਤੇ ਆਵਾਜ਼ ਆਈ, ਅੰਕਲ ਤੁਸੀਂ ਘਬਰਾਓ ਨਾ , ਤੁਹਾਡੀ ਬੇਟੀ ਨੂੰ ਕੁਝ ਵੀ ਨਹੀਂ ਹੁੰਦਾ, ਮੈਂ ਬਾਬਾ ਜੀ ਅੱਗੇ ਅਰਦਾਸ ਕਰਕੇ ਆਈ ਆਂ । ਉਹ ਆਵਾਜ਼ ਸੀ ਅਨਮੋਲ ਦੀ,
ਮੈਂ ਰੋਂਦੇ 2 ਨੇ ਉਹਨੂੰ ਗਲ ਨਾਲ ਲਾ ਲਿਆ ਤੇ ਕਿਹਾ ਹਾਂ ਪੁੱਤ ਕੁਝ ਨਹੀਂ ਹੋਣਾ, ਮੈਂ ਸਭ ਠੀਕ ਕਰ ਦੇਵੇਗਾ ।
ਮੈਂ ਉਠ ਕੇ ਦੌੜ ਕੇ ਐਮਰਜੈਂਸੀ ਵਾਰਡ ਵਿੱਚ ਆਇਆ, ਤੇ ਡਾ ਵਰਮਾ ਨੂੰ ਕਿਹਾ ਕਿ, ਅਨਮੋਲ ਲਈ ਡੋਨਰ ਮਿਲ ਗਿਆ, ਤਾਂ ਵਰਮਾ ਨੇ ਹੈਰਾਨੀ ਨਾਲ ਮੈਨੂੰ ਵੇਖਿਆ, ਤਾਂ ਮੈਂ ਰਬਾਬ ਵੱਲ ਇਸ਼ਾਰਾ ਕੀਤਾ, ਡਾ ਵਰਮਾ ਵੀ ਇਕ ਵਾਰ ਤੇ ਡਰ ਗਿਆ ਸੀ, ਪਰ ਮੈਂ ਫੈਸਲਾ ਕਰ ਲਿਆ ਸੀ, ਕੇ ਰਬਾਬ ਨੂੰ ਤੇ ਬਚਾ ਨਹੀਂ ਸਕਦਾ ਸੀ, ਪਰ ਅਨਮੋਲ ਨੂੰ ਬਚਾਉਣਾ ਏ ।
ਉਹ ਦਿਨ ਐਮਰਜੈਂਸੀ ਵਾਰਡ ਦਾ ਮੇਰਾ ਸਭ ਤੋਂ ਵੱਡਾ ਦਿਨ ਸੀ,
ਰਬਾਬ ਤੇ ਉਸ ਦਿਨ ਚਲੀ ਗਈ, ਪਰ ਹੁਣ ਉਹਦਾ ਦਿਲ ਅਨਮੋਲ ਦੇ ਅੰਦਰ ਧੜਕਦਾ ਹੈ । ਅੱਜ ਅਨਮੋਲ 21 ਸਾਲ ਦੀ ਹੋਗੀ, ਹੁਣ ਉਹ ਮੈਨੂੰ ਵੀ ਪਾਪਾ ਕਿਹ ਕੇ ਬੁਲਾਉਂਦੀ ਹੈ,
ਮੋ: 8568006263
ਬਲ ਬਲਜੀਤ