ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਵਿੱਚ ਕੋਰੋਨਾ ਕਾਰਨ ਫਸੇ ਬੈਠੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਭਾਰਤ ਭੇਜਣ ਲਈ 5 ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। 17,19, 21 ਤੇ 23 ਮਈ ਨੂੰ ਲੰਡਨ ਤੋਂ ਭਾਰਤ ਦੇ ਵੱਖ ਵੱਖ ਹਵਾਈ ਅੱਡਿਆਂ ਨੂੰ ਜਾਣਗੀਆਂ ਜਦਕਿ 25 ਮਈ ਨੂੰ ਜਾਣ ਵਾਲੀ ਉਡਾਨ ਬਰਮਿੰਘਮ ਤੋਂ ਅੰਮ੍ਰਿਤਸਰ ਜਾਵੇਗੀ। “ਕੁਨੈਕਟ ਟੂ ਯੂਅਰ ਰੂਟਸ” ਦੇ ਕੋਆਰਡੀਨੇਟਰ ਅਫਸਰ ਵਰਿੰਦਰ ਖਹਿਰਾ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਯਾਤਰੀ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਹੈ ਤਾਂ ਉਹ ਮਦਦ ਕਰਨ ਲਈ ਹਰ ਵਕਤ ਤਿਆਰ ਹਨ। ਉਹਨਾਂ ਨਾਲ ਮੋਬਾਇਲ ਨੰਬਰ- 079315 70670 ‘ਤੇ ਬੇਝਿਜਕ ਸੰਪਰਕ ਕੀਤਾ ਜਾ ਸਕਦਾ ਹੈ।