ਫਰਿਜ਼ਨੋ (ਪੰਜ ਦਰਿਆ ਬਿਊਰੋ)
“ਪੰਜ ਦਰਿਆ” ਵੈੱਬਸਾਈਟ ਵਿਸ਼ਵ ਪੱਧਰ ‘ਤੇ ਆਪਣੀਆਂ ਡੂੰਘੀਆਂ ਪੈੜਾਂ ਪਾਉਂਦੀ ਜਾ ਰਹੀ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਜਿਸਦੀ ਅਣਥੱਕ ਮਿਹਨਤ ਸਦਕਾ ਪਲ ਪਲ ਦੀ ਖ਼ਬਰ ਦੇਸ਼ ਵਿਦੇਸ਼ ਦੇ ਪੰਜਾਬੀਆਂ ਤੱਕ ਪਹੁੰਚ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਸਮਾਜਸੇਵੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜੁਝਾਰੂ ਸਿਪਾਹੀ ਇੰਦਰਜੀਤ ਸਿੰਘ ਨਾਗਰਾ ਵੱਲੋਂ “ਪੰਜ ਦਰਿਆ” ਟੀਮ ਨੂੰ ਸ਼ੁਭਕਾਮਨਾਵਾਂ ਭੇਜਦਿਆਂ ਕੀਤਾ।

ਉਹਨਾਂ ਕਿਹਾ ਕਿ ਪੰਜ ਦਰਿਆ ਦੇ ਮੰਚ ਰਾਹੀਂ ਖਬਰਾਂ, ਕਹਾਣੀਆਂ, ਨਾਵਲ, ਗੀਤ ਕਵਿਤਾਵਾਂ ਸਮੇਤ ਬਹੁਤ ਕੁਝ ਅਜਿਹਾ ਹੈ ਜੋ ਸਾਨੂੰ ਹਰ ਸਾਹ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੋੜੀ ਰੱਖਦਾ ਹੈ। ਉਹਨਾਂ ਪੰਜ ਦਰਿਆ ਟੀਮ ਲਈ ਹਰ ਸੰਭਵ ਸਾਥ ਦਾ ਵਾਅਦੇ ਵੀ ਕੀਤਾ।