ਬੇਨਤੀ- ਪਹਿਲਾਂ ਇਸ ਲਿਖਤ ਰਾਹੀਂ ਇਹ ਜਾਣੋ ਕਿ “ਨੌਲੱਖਾ ਬਾਗ਼” ਅਸਲ ਵਿੱਚ ਹੈ ਕੀ? ਇਸ ਉਪਰੰਤ ਹਰ ਕਿਸ਼ਤ ਵਿੱਚ ਭਰੀ ਰੌਚਕਤਾ ਤੁਹਾਨੂੰ ਲਿਖਤ ਨਾਲ ਜੋੜੀ ਰੱਖੇਗੀ।
ਨਵਦੀਪ ਗਿੱਲ, ਓਹਨਾਂ ਸਿਰੜੀ ਯੋਧਿਆਂ ‘ਚ ਆਉਂਦਾ ਹੈ ਜਿਹੜੇ ਕਲਮ ਨੂੰ ਕਿਰਪਾਨ ਵਾਂਗ ਫੜ੍ਹਨ ਲੱਗੇ ਇਹ ਨਹੀਂ ਸੋਚਦੇ ਕਿ ਅੰਜਾਮ ਕੀ ਹੋਵੇਗਾ?
“ਸਾਹਿਤ ਤੇ ਸੱਭਿਆਚਾਰ ਦਾ- ਨੌਲੱਖਾ ਬਾਗ਼” ਇਸ ਗੱਲ ਦਾ ਪ੍ਰਮਾਣ ਹੈ ਕਿ ਇਤਿਹਾਸ ਇਸੇ ਤਰ੍ਹਾਂ ਹੀ ਸਾਂਭੇ ਜਾਂਦੇ ਹਨ। “ਪੰਜ ਦਰਿਆ” ਦੇ ਪਾਠਕਾਂ ਲਈ ਇਸ ਪੁਸਤਕ ਵਿੱਚੋਂ ਵੱਖ ਵੱਖ ਸਖਸ਼ੀਅਤਾਂ ਬਾਰੇ ਲੜੀਵਾਰ ਰਚਨਾ ਪੇਸ਼ ਕਰਨ ਦਾ ਮਾਣ ਲੈ ਰਹੇ ਹਾਂ। ਉਮੀਦ ਕਰਦੇ ਹਾਂ ਕਿ ਲੇਖਕ ਦੀ ਕਿਰਤ ਦਾ ਮੁੱਲ, ਇਸ ਕਿਰਤ ਦੀ ਹਰ ਕਿਸ਼ਤ ਨੂੰ ਹੋਰਨਾਂ ਪਾਠਕਾਂ ਤੱਕ ਪਹੁੰਚਾ ਕੇ ਪਾਓਗੇ। ਇਹੀ ਲੇਖਕ ਦੇ “ਨੌਲੱਖੇ ਬਾਗ਼” ਪ੍ਰਤੀ ਪਿਆਰ ਦਾ ਅਸਲ ਪ੍ਰਗਟਾਵਾ ਹੋਵੇਗਾ।
–ਪੰਜ ਦਰਿਆ ਟੀਮ










ਐਤਵਾਰ ਤੋਂ ਤੁਹਾਡੀ ਝੋਲੀ ਪਹਿਲੀ ਕਿਸ਼ਤ ਸ਼ੁਰੂ ਕੀਤੀ ਜਾਵੇਗੀ।- ਧੰਨਵਾਦ