ਜਸਬੀਰ ਦੋਲੀਕੇ (ਨਿਊਜ਼ੀਲੈਂਡ)
ਤੇੇਰੇ ਜ਼ੁੁੁਲਮ ਤੇ ਤੇਰੇ ਬੋਲ,

ਤੂੰ ਨਹੀਂ ਪਰ ਇਹ ਮੇਰੇ ਕੋਲ …. ।
ਆਲੇ ਵਿੱਚ ਤੇਰੀ ਫੋਟੋ ਪਈ ਏ
ਓਹ ਵੀ ਨਾ ਹੁਣ ਕਰੇ ਕਲੋਲ ….।
ਸਾਡੀ ਜ਼ਿੰਦਗੀ ਦਾਅ ‘ਤੇ ਲਾ ਗਿਆ
ਤੇਰਾ ਕੀਤਾ ਇੱਕ ਮਾਖੌਲ …..।
ਤੁਰ ਗਿਆ ਤੂੰ ਤਾਂ ਦੂਰ ਦੁਰਾਡੇ
ਸਾਨੂੰ ਕੱਖਾਂ ਦੇ ਵਿੱਚ ਰੋਲ …..।
ਇਸ਼ਕ ‘ਚ ਕਿਹੜੀ ਸਜ਼ਾ ਤੂੰ ਦਿੱਤੀ
ਸੋਚ ਕੇ ਰੂਹ ਵੀ ਜਾਂਦੀ ਡੋਲ …..।
ਸਾਡੀ ਕੁੱਲੀ ਦੇ ਕੱਖ ਉੱਡ ਗਏ
ਹੋਰ ਨਾ ਕੋਡੀਆਂ ਵੱਟੇ ਤੋਲ ….।
ਪਤਾ ਨਹੀਂ ਕੂਚ ਕਦੋਂ ਕਰ ਜਾਈਏ
ਜਿੰਦ ਸਾਡੀ ਹੁਣ ਖਾਂਦੀ ਝੋਲ …..।
ਸਭ ਕੁਝ ਤਾਂ ਤੂੰ ਲੁੱਟ ਕੇ ਲੈ ਗਿਓ
ਹੁਣ ਨਾ ਸਾਨੂੰ ਹੋਰ ਫਰੋਲ ….।
ਕਿਉਂ ਜਸਬੀਰ ਦੀ ਕਦਰ ਨਾ ਪਾਈ
ਇਸ ਗੱਲ ਦਾ ਕਦੇ ਭੇਦ ਤਾਂ ਖੋਲ …..।
ਜਸਬੀਰ ਦੋਲੀਕੇ (ਨਿਊਜ਼ੀਲੈਂਡ)
+642102387106