ਪੰਜ ਦਰਿਆ ਬਿਊਰੋ
ਯੂ.ਕੇ ਵਿੱਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਕਾਰਨ 494 ਮੌਤਾਂ ਹੋਰ ਹੋ ਗਈਆ ਹਨ। ਯੂਕੇ ਵਿੱਚ ਅੱਜ ਤੱਕ ਕੋਰੋਨਾ ਵਾਇਰਸ ਨਾਲ ਹਸਪਤਾਲਾਂ ਵਿੱਚ ਹੋਈਆਂ ਮੌਤਾਂ ਦੀ 33,186 ਤੋ ਵੀ ਟੱਪ ਚੁੱਕੀ ਹੈ।ਪਿਛਲੇ ਦੋ ਦਿਨਾਂ ਤੋ ਮੌਤਾਂ ਦੀ ਗਿਣਤੀ ਚ ਆਈ ਕਮੀ ਕਾਰਨ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀ, ਪ੍ਰੰਤੂ ਅੱਜ ਫਿਰ ਮੌਤਾਂ ਦੀ ਗਿਣਤੀ ‘ਚ ਹੋਏ ਵਾਧੇ ਕਾਰਨ ਲੋਕਾਂ ‘ਚ ਫਿਰ ਸਹਿਮ ਦਾ ਮਾਹੌਲ ਹੈ। ਦੇਸ਼ ਭਰ ਵਿੱਚ ਪੀੜਤਾਂ ਦੀ 229705 ਹੈ ਤੇ 3242 ਨਵੇਂ ਕੇਸ ਦਰਜ ਹੋਏ ਹਨ।