ਮੈਲਬੌਰਨ (ਪੰਜ ਦਰਿਆ ਬਿਊਰੋ)

ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈ ਅੰਤਰਰਾਸ਼ਟਰੀ ਜਥੇਬੰਦੀ ਐਨ.ਆਰ.ਆਈ. ਇਨਕਲਾਬੀ ਮੰਚ ਵੱਲੋਂ ਅੱਜ ਬਲਿਹਾਰ ਸੰਧੂ (ਆਸਟ੍ਰੇਲੀਆ) ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜਕਲ੍ਹ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਰਹਿ ਰਹੇ ਬਲਿਹਾਰ, ਜੱਦੀ ਤੌਰ ਜ਼ਿਲਾ ਜਲੰਧਰ ਤੋਂ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲ਼ੇ ਹਨ ਤੇ ਇਨਕਲਾਬੀ, ਸਮਾਜ ਸੇਵਾ ਅਤੇ ਤਰਕਸ਼ੀਲ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਮੰਚ ਦੇ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ., ਪ੍ਰਧਾਨ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਇੰਗਲੈਂਡ, ਮੀਤ ਪ੍ਰਧਾਨ ਬਿੰਦਰ ਜਾਨ-ਏ-ਸਾਹਿਤ ਇਟਲੀ, ਜਨਰਲ ਸਕੱਤਰ ਰੁਪਿੰਦਰ ਜੋਧਾਂ ਜਾਪਾਨ, ਜਾਇੰਟ ਸਕੱਤਰ ਬਿੰਦਰ ਭੋਗਪੁਰੀ ਇੰਗਲੈਂਡ, ਵਿੱਤ ਸਕੱਤਰ ਮਨਦੀਪ ਸਿੰਘ ਟੋਰਾਂਟੋ ਕੈਨੇਡਾ, ਸਰਪ੍ਰਸਤ ਪ੍ਰਦੀਪ ਜੋਧਾਂ ਕੈਨੇਡਾ, ਕਾਨੂੰਨੀ ਸਲਾਹਕਾਰ ਐਡਵੋਕੇਟ ਸਤਨਾਮ ਸਿੰਘ, ਸੋਸ਼ਲ ਮੀਡੀਆ ਇੰਚਾਰਜ ਸੁਪਿੰਦਰ ਸਿੰਘ ਸੰਨੀ ਜਾਪਾਨ, ਪ੍ਰਾਪੇਗੰਡਾ ਸਕੱਤਰ ਨਵਦੀਪ ਵਿਰਕ ਜਾਪਾਨ, ਪ੍ਰੈੱਸ ਸਕੱਤਰ ਰੋਮੀ ਘੜਾਮੇਂ ਵਾਲ਼ਾ ਅਤੇ ਸਲਾਹਕਾਰ ਹਰਨੇਕ ਸਿੰਘ ਗੁੱਜਰਵਾਲ ਨੇ ਵਿਸ਼ੇਸ਼ ਤੌਰ ਤੇ ਮੁਬਾਰਕਾਬਾਦ ਦਿੱਤੀ।