ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਇੱਕ ਸੀਨੀਅਰ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਬੂ ਵਿੱਚ ਆਉਣ ਲਈ ਚਾਰ ਤੋਂ ਪੰਜ ਸਾਲ ਲੱਗ ਸਕਦੇ ਹਨ। ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ -19 ਨੂੰ ਲੰਬੇ ਸਮੇਂ ਲਈ ਹਰਾਉਣ ਦੇ ਮੁੱਖ ਕਾਰਕਾਂ ਵਿੱਚ ਇਸਦਾ ਇਲਾਜ ਸ਼ਾਮਲ ਹੈ ਜੋ ਕਿ ਮਹੱਤਵਪੂਰਨ ਤੌਰ ‘ਤੇ ਇੱਕ ਟੀਕੇ ਦਾ ਵਿਕਾਸ ਹੈ। ਯੂਕੇ ਅਜਿਹੇ ਇਲਾਜ ਨੂੰ ਵਿਕਸਤ ਕਰਨ ਲਈ ਅੰਤਰਰਾਸ਼ਟਰੀ ਯਤਨਾਂ ਵਿੱਚ ਸਭ ਤੋਂ ਅੱਗੇ ਹੈ। ਇਹ ਸਭ ਉਹਨਾਂ ਫਾਇਨੈਂਸ਼ੀਅਲ ਟਾਈਮਜ਼ ਗਲੋਬਲ ਬੋਰਡ ਰੂਮ ਡਿਜੀਟਲ ਕਾਨਫਰੰਸ ਵਿੱਚ ਦੱਸਿਆ। ਇਸ ਤੋਂ ਇਲਾਵਾ ਜੀਨੇਵਾ ਤੋਂ ਡਬਲਯੂਐਚਓ ਸੰਸਥਾ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਬਿਮਾਰੀ ਕਦੋਂ ਖ਼ਤਮ ਹੋ ਜਾਵੇਗੀ। ਪਰ ਉਸਨੇ ਟੈਸਟ ਟਰੈਕ ਤੋਂ ਬਿਨਾਂ ਲਾਕਡਾਊਨ ਨੂੰ ਸੌਖਾ ਕਰਨ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕੋਵੀਡ -19 ਨੂੰ ਤੇਜ਼ੀ ਨਾਲ ਖਤਮ ਕਰਨ ਲਈ ਇੱਕ ਪ੍ਰਭਾਵਸ਼ਾਲੀ ਟੀਕਾ ਵੱਡੀ ਉਮੀਦ ਹੈ, ਪਰ ਇਸਦੇ ਨਿਰਮਾਣ ਵਿੱਚ ਸਮਾਂ ਲੱਗ ਸਕਦਾ ਹੈ।