4 C
United Kingdom
Friday, March 6, 2026

More

    ਸਵੇਰਾ

    ਜਸਤੇਜ ਸਿੱਧੂ

    ਮਾਰਚ 7, 2020 ਨੂੰ ਸਵੇਰੇ ਛੇਅ ਵਜੇ ਉਠੱ ਕੇ ਸੈਰ ਕਰਨ ਲਈ ਨਿਕਲ ਕੇ ਗੱਡੀ ਦੀ ਲਾਈਨ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ। ਬਾਰਿਸ਼ ਹੋ ਕੇ ਹਟੀ ਸੀ, ਕੁਦਰਤ ਨਿੱਖਰੀ ਨਿੱਖਰੀ ਨਜ਼ਰ ਆ ਰਹੀ ਸੀ, ਨਵੀਂ ਨਹੇਲੀ ਬਹੂ ਵਰਗੀ। ਕਿੰਨੀਆਂ ਈ ਗੱਲਾਂ ਕੀਤੀਆਂ ਮੈਂ ਆਪਣੇ ਤੇ ਨੀਲੀ ਛੱਤਰੀ ਵਾਲੇ ਨਾਲ।

    ਅਜੇ ਦੋ ਮੀਲ ਹੀ ਤੁਰਿਆ ਸੀ ਤਾਂ ਦੇਖਿਆ, ਕੋਈ ਆਦਮੀ ਗੱਡੀ ਦੀ ਲਾਈਨ ਤੇ ਸਿਰ ਰੱਖ ਕੇ ਪਿਆ ਹੋਇਆ ਸੀ। ਬੱਸ ਸੀਨੇ ਵਿੱਚ ਡਰ ਪੈ ਗਿਆ ਸੀ, ਕਿ ਕੋਈ ਅਣਹੋਣੀ ਹੋਣ ਵਾਲੀ ਸੀ।

    ਦੋੜਿਆ ਦਬਾ ਦਬ, ਗੱਡੀ ਦੀ ਅਵਾਜ਼ ਸੁਣ ਕੇ। ਕੋਲੇ ਜਾ ਕੇ ਦੇਖਿਆ, ਤੀਹ ਬੱਤੀ ਸਾਲ ਦਾ ਵਿਅਕਤੀ ਪਿਆ ਸੀ, ਗੱਡੀ ਥੱਲੇ ਸਿਰ ਦੇ ਕੇ ਮਰਨ ਲਈ।

    ਉਸਦੀ ਨਬਜ਼ ਚੱਲ ਰਹੀ ਸੀ, ਪਰ ਸ਼ਰਾਬ ਪੀਤੀ ਹੋਈ ਸੀ। ਫਟਾ ਫੱਟ ਚੁੱਕ ਕੇ ਉਸਨੂੰ ਇੱਕ ਪਾਸੇ ਕੀਤਾ, ਰਿਕਸ਼ਾ ਕਰ ਕੇ ਸਿਵਲ ਹਸਪਤਾਲ ਪਹੁੰਚਿਆ। ਡਾਕਟਰ ਕੋਈ ਨੀ ਸੀ ਮੋਕੇ ਤੇ।

    ਨਰਸ ਨੇ ਟੀਕਾ ਲਾ ਕੇ ਕਿਹਾ, ਹੋਸ਼ ਵਿੱਚ ਆ ਜਾਊ ਤਿੰਨ ਘੰਟੇ ਵਿੱਚ। ਮੈਂ ਪੁੱਛਿਆ ਕਿ ਡਾਕਟਰ ਡਿਊਟੀ ਤੇ ਕਿਉਂ ਨਹੀਂ ਆਇਆ । ਨਰਸ ਕਹਿਣ ਲੱਗੀ, ਸਰਕਾਰੀ ਹਸਪਤਾਲ ਹੈ ਸਰ।

    ਸਿਰ ਚੱਕਰਾਂ ਗਿਆ ਮੇਰਾ ਨਰਸ ਦਾ ਜਵਾਬ ਸੁਣ ਕੇ। ਸਰਕਾਰੀ ਹਸਪਤਾਲ ਵਿੱਚ ਇਨਸਾਨੀਅਤ ਦਾ ਮੁੱਲ ਇੰਨਾਂ ਘੱਟ ਗਿਆ ਹੈ। ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਹਨ, ਤੇ ਇੱਥੇ ਤਾਂ ਡਾਕਟਰ ਡਿਊਟੀ ਤੇ ਵੀ ਨੀ ਆਇਆ।

    ਤਿੰਨ ਘੰਟੇ ਬਾਅਦ ਹੋਸ਼ ਆਇਆ ਨੌਜਵਾਨ ਨੂੰ ।
    ਸਾਰੀ ਗੱਲ ਦੱਸੀ ਮੈਂ ਉਸਨੂੰ ਕਿਸ ਤਰਾਂ ਗੱਡੀ ਦੀ ਲਾਈਨ ਤੋਂ ਲੈ ਕੇ ਆਇਆ ਸੀ ।

    ਇੰਨੀ ਗੱਲ ਸੁਣਕੇ ਮੇਰੇ ਗੱਲ ਲੱਗ ਕੇ ਨੌਜਵਾਨ ਉੱਚੀ ਉੱਚੀ ਰੋਣ ਲੱਗ ਪਿਆ ਤੇ ਕਹਿਣ ਲੱਗਾ, ਕਿਉਂ ਬਚਾਇਆ ਮੈਂ ਉਸਨੂੰ ।

    ਹਾਏ ਉਂਏ, ਮੇਰੇ ਡਾਢਿਆਂ ਰੱਬਾ, ਕਿਉਂ ਅੱਜ ਦਾ ਮਨੁੱਖ. ਮਰਨ ਲਈ ਤਿਆਰ ਹੋ ਜਾਂਦਾ ਇੰਨੀ ਛੇਤੀ।

    ਕਿਸੇ ਨੂੰ ਪਿਆਰ ਨਹੀਂ ਰਿਹਾਂ ਆਪਣੀ ਜਿੰਦੜੀ ਨਾਲ।
    ਖੋਖਲੀਆਂ ਹੋ ਗਈਆਂ ਪੈਸੇ ਪਿੱਛੇ ਭੱਜ ਭੱਜ ਕੇ ਜਿੰਦੜੀਆਂ ।

    ਨੌਜਵਾਨ ਨੇ ਦੱਸਿਆ ਕਿ ਉਸਨੇ ਪੋਸਟ ਗਰੈਜੂਏਸ਼ਨ ਕੀਤੀ ਹੋਈ ਹੈ, ਖੇਤੀ ਬਾੜੀ ਅਫਸਰ ਲੱਗਾ ਹੋਇਆ ਸੀ, ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਨਸ਼ਿਆ ਵਿੱਚ ਪੈ ਕੇ ਨੌਕਰੀ ਚੱਲੀ ਗਈ, ਮਾਂ ਬਾਪ ਤੁਰ ਗਏ, ਜੀਵਨ ਸਾਥਣ ਛੱਡ ਕੇ ਚਲੀ ਗਈ। ਬੱਸ ਹੁਣ ਉਸਤੋਂ ਜੀਇਆ ਨਹੀਂ ਜਾਂਦਾ , ਬੱਸ ਸ਼ਰਾਬ ਪੀ ਕੇ ਗੱਡੀ ਦੀ ਲਾਈਨ ਤੇ ਪੈ ਗਿਆ ਸੀ, ਮਰਣ ਲਈ।

    ਘਰ ਲੈ ਆਇਆ ਸੀ ਮੈਂ ਉਸਨੂੰ । ਤਿੰਨ ਦਿਨ ਘਰ ਰੱਖ ਕੇ ਉਸਨੂੰ ਬਾਬੇ ਦੀ ਮਾਖਿਓ ਮਿੱਠੀ ਬਾਣੀ ਨਾਲ ਜੋੜਿਆ । ਜੀਵਨ ਜਿੱਤਣ ਦੀ ਜਾਂਚ ਦੱਸੀ ਉਸਨੂੰ ।

    ਅੱਜ ਚੋਥੇ ਦਿਨ, ਸਵੇਰੇ ਉਠ ਕੇ ਉਸਨੇ ਮੈਨੂੰ ਕਿਹਾ ਕਿ ਉਹ ਹੁਣ ਜਿਉਣਾਂ ਚਾਹੁੰਦਾ ਹੈ, ਤੇ ਅੱਜ ਤੋਂ ਬਾਅਦ ਨਸ਼ਿਆ ਤੋਂ ਦੂਰ ਰਹੇਗਾ।

    ਨਵੀਂ ਸਵੇਰ , ਚੜ ਗਈ ਸੀ ਅੱਜ।

    ਜੀਵਨ ਗੱਲਵੱਕੜੀ ਪਾ ਕੇ ਮਿਲ ਰਿਹਾ ਸੀ ਨੇਜਵਾਨ ਨੂੰ ਹੁਣ। ਮੈਂ ਨਵੀਂ ਸਵੇਰ ਨੂੰ ਦੇਖ ਮੈਂ ਮੁਸਕਰਾ ਰਿਹਾ ਸੀ।

    ਜਸਤੇਜ ਸਿੱਧੂ
    ਨਿਊਜਰਸੀ
    908-209-0050

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!