5.4 C
United Kingdom
Friday, March 6, 2026

More

    ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ?

    ਮਿਸੀਸਾਗਾ ( ਬਲਜਿੰਦਰ ਸੇਖਾ)

    ਟੋਰਾਟੋ ਦੇ ਨਾਲ ਦੇ ਵੱਡੇ ਸ਼ਹਿਰ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ਹਨ ।ਸਰਕਾਰਾਂ ਵੱਲੋਂ ਸਭ ਕੁੱਝ ਫੇਰ ਤੋਂ ਪੱਟੜੀ ‘ਤੇ ਲਿਆਉਣ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਕਰੋਨਾਵਾਈਰਸ ਨੂੰ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਹੋਇਆ ਹੈ। ਇਸ ਸਮੇ ਸਿਟੀ ਨੂੰ ਟ੍ਰਾਂਜਿਟ ਅਤੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਬੰਦ ਹੈ। ਇਸ ਲਈ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਸ਼ਹਿਰਾਂ ਨੂੰ ਐਮਰਜੈਂਸੀ ਅਪਰੇਟਿੰਗ ਫਡਿੰਗ ਦੇਣ ਤਾਂ ਜੋ ਮਿਊਸੀਪਲਟੀਜ਼ ਆਪਣਾ ਕੰਮ ਚਲਾ ਸਕਣ। ਉਹਨਾਂ ਆਖਿਆ ਕਿ ਸ਼ਹਿਰ ਸਾਡੇ ਮੁਲਕ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹਨ ਅਤੇ ਪਹਿਲਾਂ ਦੀ ਤਰਾਂ ਮੱਦਦ ਮੁਹਈਆ ਕਰਵਾਉਣੀ ਜ਼ਰੂਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!