ਟੋਰਾਟੋ (ਬਲਜਿੰਦਰ ਸੇਖਾ, ਪੰਜ ਦਰਿਆ ਬਿਊਰੋ)
ਬਹੁਤ ਵਧੀਆ ਸ਼ੁਭਾਅ ਦਾ ਮਾਲਿਕ ਗਾਇਕ ਤੇ ਸੰਗੀਤਕਾਰ ਹੈਰੀ ਸੰਧੂ ਕਨੇਡਾ ਦੀ ਵਰਲਡ ਵਾਰ 3 ਗੀਤ ਨਾਲ ਫਿਰ ਚਰਚਾ ਵਿੱਚ ਹੈ। ਪੰਜਾਬੀ ਦੇ ਨਾਮਵਾਰ ਗੀਤਕਾਰ ਮੰਗਲ ਹਠੂਰ ਨੇ ਸ਼ਬਦਾਂ ਨੂੰ ਗੀਤ ਵਿੱਚ ਪਰੋਇਆ ਹੈ। ਜਿਹੜਾ ਕਿ ਸੁਣਨ ਵਾਲੇ ਦੇ ਲੂੰਅ ਕੰਡੇ ਖੜੇ ਕਰ ਦਿੰਦਾ ਹੈ। ਵੀਡਿਓ ਪੋਸਟਰ ਡਾਇਰੈਕਟਰ ਰਘਬੀਰ ਸਿੰਘ ਢੁੱਡੀਕੇ ਨੇ ਤਿਆਰ ਕੀਤਾ ਹੈ। ਇੰਦਰਜੀਤ ਸੰਧੂ ਦੀ ਇਸ ਨਿਵੇਕਲੀ ਪੇਸ਼ਕਸ਼ ਗੀਤ “ਵਰਲਡ ਵਾਰ 3” ਕਨੇਡਾ ਦੇ ਰੇਡੀਓ ਟੀਵੀ ‘ਤੇ ਚੱਲ ਰਿਹਾ ਹੈ। ਉੁਮੀਦ ਹੈ ਕਿ ਇਹ ਗੀਤ ਨਿਵੇਕਲੀ ਪਛਾਣ ਬਣਾਵੇਗਾ।