7.9 C
United Kingdom
Saturday, March 7, 2026

More

    ਸੂਬਾ ਕੁਈਨਜ਼ਲੈਂਡ ‘ਚ ਕੋਵਿਡ-19 ਬਾਬਤ ਪਾਬੰਦੀਆਂ ‘ਚ ਢਿੱਲਾਂ 15 ਮਈ ਤੋਂ

    ਪੜਾਅ 1 ਦੇ ਅਧੀਨ ਦਿੱਤੀ ਜਾਵੇਗੀ ਪ੍ਰਵਾਨਗੀ : ਪ੍ਰੀਮੀਅਰ
    (ਹਰਜੀਤ ਲਸਾੜਾ, ਬ੍ਰਿਸਬੇਨ 9 ਮਈ)

    ਆਸਟ੍ਰੇਲੀਆ ਦੀ ਸੰਘੀ ਸਰਕਾਰ ਦੇ ਇਸ਼ਾਰੇ ‘ਤੇ ਸੂਬਾ ਕੁਈਨਜ਼ਲੈਂਡ ਦੇ ਪ੍ਰੀਮੀਅਰ
    ਅਨਨਾਸਟਸੀਆ ਪਲਾਸਕਜ਼ੁਕ ਨੇ ਰਾਸ਼ਟਰੀ ਮੀਡੀਆ ਨੂੰ ਆਪਣੇ ਸੰਬੋਧਨ ‘ਚ ਅਗਾਮੀ 15 ਮਈ ਤੋਂ ਕੋਵਿਡ-19 ਬਾਬਤ ਪਬੰਦੀਆਂ ‘ਚ ਕੁੱਝ ਢਿੱਲਾਂ ਦੇਣ ਦਾ ਜ਼ਿਕਰ ਕੀਤਾ ਹੈ। ਸੂਬੇ ਦੇ ਲੋਕਾਂ ਨੂੰ ਘਰ ਤੋਂ ਦਿਨ ਦੀਆਂ ਯਾਤਰਾਵਾਂ ਲਈ 150 ਕਿਲੋਮੀਟਰ ਦੇ ਘੇਰੇ ‘ਚ ਰਹਿਣਾ ਲਾਜ਼ਮੀ ਹੋਵੇਗਾ। ਇਹਨਾਂ ਤੋਂ ਇਲਾਵਾ ਜਨਤਕ ਜਗ੍ਹਾਵਾਂ, ਘਰ ਦੀ ਨਿਲਾਮੀ, ਪਬਲਿਕ ਪੂਲਾਂ, ਝੀਲਾਂ, ਸੁੰਦਰਤਾ ਸੈਲੂਨਾਂ, ਨਹੁੰ ਸੈਲੂਨਾਂ, ਲਾਇਬ੍ਰੇਰੀਆਂ, ਰੈਸਟੋਰੈਂਟਾਂ (ਕੋਈ ਬਾਰ ਜਾਂ ਗੇਮਿੰਗ ਨਹੀਂ), ਪੱਬਾਂ, ਖੇਡ ਦੇ ਮੈਦਾਨਾਂ ਤੇ ਉਪਕਰਣ, ਸਕੇਟ ਪਾਰਕਾਂ, ਬਾਹਰੀ ਜਿੰਮ, ਕਲੱਬ, ਆਰਐਸਐਲ ਕਲੱਬਾਂ ਅਤੇ ਕੈਫਿਆਂ ਵਿਚ ਵੱਧ ਤੋਂ ਵੱਧ ਦਸ (10) ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਹਨਾਂ ਹੋਰ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਵਿਆਹ ਦੇ ਸਮਾਗਮ ‘ਚ ਮਹਿਮਾਨਾਂ ਦੀ ਗਿਣਤੀ ਵੀ ਦਸ ਹੋਵੇਗੀ ਅਤੇ ਸੰਸਕਾਰ ਕਰਨ ਸਮੇਂ ਸਰਪ੍ਰਸਤਾਂ ਦੀ ਹਾਜ਼ਰੀ 20 ਤੱਕ ਸੀਮਤ ਹੋਵੇਗੀ (30 ਜੇ ਰਸਮ ਬਾਹਰ ਹੈ)। ਨਾਲ਼ ਹੀ ਪ੍ਰੀਮੀਅਰ ਵੱਲੋਂ ਇਹਨਾਂ ਪਬੰਦੀਆਂ ‘ਚ ਕੁੱਝ ਨਰਮੀ ਤਹਿਤ ‘ਆਊਟਬੈਕ ਕੁਈਨਜ਼ਲੈਂਡ’ ਦੇ ਇਲਾਕਿਆਂ ਦੀ ਸੁਵਿਧਾ ਬਾਬਤ ਕੁਝ ਵਿਸ਼ੇਸ਼ ਰਿਆਇਤਾਂ ਦਾ ਐਲਾਨ ਵੀ ਕੀਤਾ ਗਿਆ ਹੈ। ਮਸਲਨ ਆਊਟਬੈਕ ਕੁਈਨਜ਼ਲੈਂਡ ਦੇ ਪੱਬਾਂ ਅਤੇ ਕੈਫਿਆਂ ਵਿੱਚ ਖਾਣਾ ਖਾਣ ਲਈ ਵੀਹ (20) ਸਥਾਨਕ ਲੋਕਾਂ ਨੂੰ ਪ੍ਰਵਾਨਗੀ ਹੋਵੇਗੀ ਅਤੇ ਇਲਾਕੇ ਦੇ ਲੋਕ ਘਰ ਤੋਂ 500 ਕਿਲੋਮੀਟਰ ਦੇ ਘੇਰੇ ਵਿੱਚ ਯਾਤਰਾ ਕਰ ਸਕਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!