5.4 C
United Kingdom
Friday, March 6, 2026

More

    ਪਿੰਡ ਮਾਂਗੇਵਾਲ ‘ਚ ਨੌਜਵਾਨ ਦੇ ਖੁਦਕੁਸ਼ੀ ਕੀਤੀ

    ਬਰਨਾਲਾ (ਲਿਆਕਤ ਅਲੀ,ਕਰਨ ਬਾਵਾ, ਬੰਧਨਤੋੜ ਸਿੰਘ)

    ਪਿੰਡ ਮਾਂਗੇਵਾਲ ਵਿਖੇ ਦੁਪਹਿਰ ਸਮੇਂ ਇੱਕ ਨੌਜਵਾਨ ਦੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖਬਰ ਹੈ। ਮ੍ਰਿਤਕ ਵਿਅਕਤੀ ਦੇ ਬਾਹਰੋਂ ਲੇਬਰ ਦਾ ਕੰਮ ਕਰਕੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਵਿੱਚ ਇਕਾਂਤਵਾਸ ਲਈ ਰੱਖਿਆ ਹੋਇਆ ਸੀ ਥਾਣਾ ਠੁੱਲੀਵਾਲ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ। ਮਹਿਲ ਕਲਾਂ, ਨੇੜਲੇ ਪਿੰਡ ਮਾਂਗੇਵਾਲ ਵਿਖੇ ਅੱਜ ਦੁਪਹਿਰ 2 ਵਜੇ ਸਮੇਂ ਦੇ ਕਰੀਬ ਇੱਕ ਕਿਸਾਨ ਨੇ ਦਿਮਾਗੀ ਪ੍ਰੇਸ਼ਾਨੀ ਤੇ ਚੱਲਦਿਆਂ ਆਪਣੇ ਘਰ ਅੰਦਰ ਛੱਤ ਵਾਲੇ ਪੱਖੇ ਨਾਲ ਵਿੱਚ ਪਰਨਾ ਪਾ ਕੇ ਖੁਦਕਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਏਐਸਆਈ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਕਿਸਾਨ ਪੱਪੂ ਸਿੰਘ 38 ਸਾਲ ਪੁੱਤਰ ਤੇਜਾ ਸਿੰਘ ਵਾਸੀ ਮਾਂਗੇਵਾਲ ਜੋ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਉਸ ਨੇ ਅੱਜ ਸ਼ਨੀਵਾਰ ਨੂੰ ਕੋਈ 2 ਵਜੇ ਦੇ ਕਰੀਬ ਆਪਣੇ ਘਰ ਦੇ ਇੱਕ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ਉਸ ਦੀ ਪਤਨੀ ਆਪਣੀ ਲੜਕੀ ਨੂੰ ਨਾਲ ਲੈ ਕੇ ਪੇਕੇ ਗਈ ਹੋਈ ਸੀ ਘਰ ਵਿੱਚ ਮ੍ਰਿਤਕ ਵਿਅਕਤੀ ਦੀ ਮਾਤਾ ਸੀ ਜਦੋਂ ਉਸ ਨੇ ਘਰ ਘਰ ਅੰਦਰ ਇੱਕ ਕਮਰੇ ਦਾ ਦਰਵਾਜ਼ਾ ਲੱਗਿਆ ਦੇਖਿਆ ਤਾਂ ਉਸ ਦੀ ਮਾਤਾ ਨੇ ਆਵਾਜ਼ਾਂ ਮਾਰੀਆਂ ਤਾਂ ਉਸ ਨੇ ਕੁੰਡਾ ਨਾ ਖੋਲ੍ਹਿਆ ਉਸ ਤੋਂ ਬਾਅਦ ਗੁਆਂਢੀਆਂ ਨੂੰ ਮਾਤਾ ਨੇ ਬੁਲਾਇਆ ਉਨ੍ਹਾਂ ਨੇ ਜਦੋਂ ਗੇਟ ਤੋੜ ਕੇ ਦੇਖਿਆ ਤਾਂ ਉਸ ਵਿਅਕਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਰੌਲਾ ਪਾਉਣ ਤੇ ਆਂਢੀ ਗੁਆਂਢੀਆਂ ਇਕੱਠੇ ਹੋਏ ਉਨ੍ਹਾਂ ਨੇ ਮਾਮਲਾ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ ਉਸ ਤੋਂ ਬਾਅਦ ਸਾਰੇ ਮਾਮਲੇ ਸਬੰਧੀ ਪੁਲਿਸ ਥਾਣਾ ਠੁੱਲੀਵਾਲ ਨੂੰ ਜਾਣੂ ਕਰਵਾਇਆ ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਪਿੱਛੇ ਆਪਣੀ ਮਾਤਾ ਪਤਨੀ ਇੱਕ ਲੜਕੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ ਉਨ੍ਹਾਂ ਕਿਹਾ ਕਿ ਮਿ੍ਤਕ ਕਿਸਾਨ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਮਜ਼ਦੂਰੀ ਕਰਕੇ ਕਰਦਾ ਆ ਰਿਹਾ ਸੀ ਪਿਛਲੇ ਦਿਨੀਂ ਜਦੋਂ ਉਹ ਹਰਿਆਣਾ ਸੂਬੇ ਵਿੱਚੋਂ ਲੇਬਰ ਦਾ ਕੰਮ ਕਰਕੇ ਪਿੰਡ ਪੁੱਜਿਆ ਤਾਂ ਸਿਹਤ ਵਿਭਾਗ ਧਨੌਲਾ ਦੀ ਟੀਮ ਵੱਲੋਂ ਮ੍ਰਿਤਕ ਵਿਅਕਤੀ ਨੂੰ 30 ਅਪਰੈਲ ਤੋਂ 20 ਮਈ ਤੱਕ ਉਸ ਦੇ ਘਰ ਅੰਦਰ ਇਕਾਂਤਵਾਸ ਲਈ ਰੱਖਿਆ ਹੋਇਆ ਸੀ ਉਨ੍ਹਾਂ ਕਿਹਾ ਕਿ ਮਿ੍ਤਕ ਕਿਸਾਨ ਪੱਪੂ ਸਿੰਘ ਦੀ ਮਾਤਾ ਗੁਰਦੇਵ ਕੌਰ ਵਾਸੀ ਮਾਂਗੇਵਾਲ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀ ਜਾ ਰਹੀ ਹੈ ਇਸ ਮੌਕੇ ਸਮਾਜ ਸੇਵੀ ਮੁਹੰਮਦ ਅਲਸਦ ਪੰਚ ਮਨਜੀਤ ਸਿੰਘ ਹਰਬੰਸ ਸਿੰਘ ਦਲਜੀਤ ਸਿੰਘ ਸਾਬਕਾ ਪੰਚ ਚਿਰੰਜੀ ਲਾਲ ਸਾਬਕਾ ਪੰਚ ਹਰਜਿੰਦਰ ਸਿੰਘ ਨੇ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!