ਭੀਖੀ, 29 ( ਕਰਨ ਸਿੰਘ ਭੀਖੀ )

ਕੋਰੋਨਾ ਮਹਾਮਾਰੀ ਦੇ ਕਹਿਰ ਕਾਰਨ ਦੇਸ਼ ਵਿੱਚ ਹੋਈ ਤਾਲਬੰਦੀ ਕਾਰਨ ਪਹਿਲਾਂ ਤੋਂ ਬਿਮਾਰ ਪਏ ਪੀੜਤਾਂ ਦੀ ਜ਼ਿੰਦਗੀ ਹੁਣ ਹੋਰ ਵੀ ਅੌਖੀ ਹੋ ਗਈ ਹੈ। ਜਿਹਨਾਂ ਦਾ ਇਲਾਜ਼ ਦੂਰ-ਦੁਰਾਡੇ ਹਸਪਤਾਲਾਂ ਤੋਂ ਚੱਲਦਾ ਸੀ, ਹੁਣ ਉਹਨਾਂ ਪੀੜਤਾਂ ਨੂੰ ਇਲਾਜ਼ ਖੁਣੋ ਮਰਨਾ ਪੈ ਰਿਹਾ ਹੈ। ਪਿੰਡ ਖੀਵਾ ਕਲਾਂ ਦੇ ਇੱਕ ਗਰੀਬ ਪਰਿਵਾਰ ਦਾ ਮੁਖੀ ਲੁੱਦਰ ਸਿੰਘ ਪਿਛਲੇ ਨੌ ਮਹੀਨਿਆਂ ਤੋਂ ਗਲੇ ਦੇ ਕੈਂਸਰ ਕਾਰਨ ਬਿਮਾਰੀ ਨਾਲ ਜੂਝ ਰਿਹਾ ਹੈ, ਉਸਦੇ ਪਰਿਵਾਰ ’ਚ ਇੱਕ ਧੀ, ਪੁੱਤਰ ਅਤੇ ਪਤਨੀ ਲਈ ਹੋਰ ਕਮਾਈ ਦਾ ਸਹਾਰਾ ਕੋਈ ਨਹੀਂ। ਉਸਦੀ ਪਤਨੀ ਰਾਣੀ ਕੌਰ ਨੇ ਦੱਸਿਆ ਜੋ ਵੀ ਉਹਨਾਂ ਕੋਲ ਸੀ ਉਸਦੇ ਪਤੀ ਦੇ ਗਲੇ ਦੇ ਕੈਂਸਰ ਦੀ ਬਿਮਾਰੀ ਦੇ ਇਲਾਜ ਦੌਰਾਨ ਸਭ ਕੁੱਝ ਵਿਕ ਚੁੱਕਿਆ ਹੈ, ਕੋਈ ਹੋਰ ਜਾਇਦਾਦ ਨਹੀਂ, ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ, ਫਰੀਦਕੋਟ, ਬਠਿੰਡਾ, ਸੰਗਰੂਰ ਦੇ ਹਸਪਤਾਲਾਂ ਵਿੱਚ ਉਸਦੇ ਪਤੀ ਇਲਾਜ ਕਰਾ ਕੇ ਵੀ ਬਿਮਾਰੀ ’ਤੇ ਕਾਬੂ ਨਹੀਂ ਹੋਇਆ। ਦੇਸ਼ ਵਿੱਚ ਤਾਲਾਬੰਦੀ ਕਰਕੇ ਸਾਰੇ ਪ੍ਰਾਈਵੇਟ ਹਸਪਤਾਲ ਬੰਦ ਹੋਣ ਕਾਰਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦਾ ਕੋਈ ਇਲਾਜ ਨਾ ਹੋਣ ਕਾਰਨ ਉਸਦੇ ਪਤੀ ਦੀ ਬਿਮਾਰੀ ਵਧ ਗਈ ਹੈ, ਉਕਤ ਪਰਿਵਾਰ ਵੱਲੋਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਲੁੱਦਰ ਸਿੰਘ ਦੇ ਇਲਾਜ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ। ਖੀਵਾ ਕਲਾਂ ਦੇ ਗੁਰਤੇਜ ਸਿੰਘ ਖੀਵਾ ਜ਼ਿਲ੍ਹਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਅਤੇ ਬਲਾਕ ਸੰਮਤੀ ਮੈਂਬਰ ਡਾ. ਪ੍ਰਗਟ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਲੁੱਦਰ ਸਿੰਘ ਦਾ ਇਲਾਜ ਮੁਫ਼ਤ ਕੀਤਾ ਜਾਵੇ ਅਤੇ ਪ੍ਰੀਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
ਪਰਿਵਾਰ ਦਾ ਸੰਪਰਕ ਨੰਬਰ 8146199379