13 C
United Kingdom
Wednesday, May 7, 2025
More

    ਨਿਊਜ਼ੀਲੈਂਡ ’ਚ ਦਾਖਲ ਹੋਣ ਲਈ 1 ਨਵੰਬਰ ਤੋਂ ਗੈਰ ਨਾਗਰਿਕਾਂ ਲਈ ਟੀਕਾਕਰਣ ਲਾਜ਼ਮੀ

    ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਨੇ 1 ਨਵੰਬਰ 2021 ਤੋਂ ਗੈਰ ਨਿਊਜ਼ੀਲੈਂਡ ਨਾਗਰਿਕਾਂ ਦੇ ਲਈ ਕਰੋਨਾ ਦੀ ਰੋਕਥਾਮ ਵਾਲਾ ਟੀਕਾਕਰਣ ਲੱਗਿਆ ਹੋਣਾ ਲਾਜ਼ਮੀ ਕਰ ਦਿੱਤਾ ਹੈ। ਹੁਣ ਇਥੇ ਆਉਣ ਲਈ ਜਹਾਜ਼ੇ ਚੜ੍ਹਨ ਦੀ ਤਾਂ ਹੀ ਇਜ਼ਾਜਤ ਹੋਵੇਗੀ ਜੇਕਰ 17 ਸਾਲ ਤੋਂ ਉਪਰ ਵਾਲੇ ਗੈਰ ਨਾਗਰਿਕ ਆਪਣਾ ਕਰੋਨਾ ਟੀਕਾਕਰਣ ਕਰਾ ਚੁੱਕੇ ਹੋਣਗੇ। ਦੇਸ਼ ਸਿਹਤ ਮੰਤਰੀ ਸ੍ਰੀ ਕ੍ਰਿਸ ਹਿਪਕਿਨਸ ਨੇ ਅੱਜ ਇਸ ਨਿਯਮਾਵਲੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਨਿਊਜ਼ੀਲੈਂਡ ਨੂੰ ਦੁਨੀਆ ਦੇ ਨਾਲ ਮੁੜ ਤੋਂ ਜੋੜਨ ਲਈ ਜ਼ਰੂਰੀ ਸਮਝਿਆ ਗਿਆ ਹੈ। ਇਥੇ ਆਉਣ ਵਾਲਿਆਂ ਨੂੰ ਪ੍ਰਬੰਧਕੀ ਇਕਾਂਤਵਾਸ ਸਹੂਲਤ (ਐਮ. ਆਈ. ਕਿਊ) ਕਮਰੇ ਦੀ ਰਜਿਸਟ੍ਰੇਸ਼ਨ ਵੇਲੇ ਟੀਕਾਕਰਣ ਬਾਰੇ ਸਬੂਤ ਸਮੇਤ ਦੱਸਣਾ ਪਿਆ ਕਰੇਗਾ। ਜੇਕਰ ਕਿਸੀ ਨੂੰ ਇਸਦੀ ਛੋਟ ਹੈ ਤਾਂ ਉਸਨੂੰ ਏਅਰ ਲਾਈਨ ਨੂੰ ਦੱਸਣਾ ਹੋਵੇਗਾ ਅਤੇ ਇਥੇ ਜਹਾਜ਼ ਉਤਰਨ ਤੋਂ ਬਾਅਦ ਕਸਟਮ ਅਧਿਕਾਰੀਆਂ ਨੂੰ ਇਹ ਦੱਸਣਾ ਹੋਵੇਗਾ। ਸਰਕਾਰ ਨੇ ਕਿਹਾ ਹੈ ਕਿ ਇਸ ਵੇਲੇ 22 ਤਰ੍ਹਾਂ ਦੀਆਂ ਦਵਾਈਆਂ ਪ੍ਰਮਾਣਿਕ ਹਨ ਅਤੇ ਇਨ੍ਹਾਂ ਵਿਚੋਂ ਜਿਹੜੀ ਵੀ ਲੱਗੀ ਹੋਵੇ ਉਹ 14 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਇਥੇ ਆ ਕੇ 14 ਦਿਨ ਦਾ ਇਕਾਂਤਵਾਸ ਅਜੇ ਜਾਰੀ ਰਹੇਗਾ ਅਤੇ 72 ਘੰਟੇ ਪਹਿਲਾਂ ਹੋਇਆ ਕਰੋਨਾ ਟੈਸਟ ਦਾ ਨਤੀਜਾ ਵੀ ਨੈਗੇਟਿਵ ਆਇਆ ਹੋਣਾ ਚਾਹੀਦਾ ਹੈ। ਇਹ ਸਾਰਾ ਕੁਝ ਅਜੇ ਆਰਜ਼ੀ ਤੌਰ ’ਤੇ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਡਿਜ਼ੀਟਲ ਵੈਕਸੀਨੇਸ਼ਨ ਪਾਸਪੋਰਟ ਵੀ ਲਿਆਂਦਾ ਜਾ ਰਿਹਾ ਜਿਸ ਦੇ ਬਾਅਦ ਸਿਹਤ ਦੀ ਜਾਂਚ ਸਬੰਧੀ ਚੈਕਿੰਗ ਲਈ ਬਹੁਤ ਕੁਝ ਹੋਰ ਬਦਲਿਆ ਜਾਵੇਗਾ। ਏਅਰ ਨਿਊਜ਼ੀਲੈਂਡ ਨੇ ਵੀ ਐਲਾਨ ਕਰ ਦਿੱਤਾ ਹੈ ਕਿ 1 ਫਰਵਰੀ 2022 ਤੋਂ ਉਹ ਲੋਕ (18 ਜਾਂ ਉਸ ਤੋਂ ਉਪਰ) ਹੀ ਹਵਾਈ ਯਾਤਰਾ ਕਰ ਸਕਣਗੇ ਜਿਨ੍ਹਾਂ ਦਾ ਪੂਰਾ ਕਰੋਨਾ ਟੀਕਾਕਰਣ ਹੋਇਆ ਹੋਵੇਗਾ। ਪੰਜਾਬ ਦੀ ਗੱਲ ਕਰੀਏ ਤਾਂ ਉਥੇ ਇਸ ਵੇਲੇ 1 ਕਰੋੜ 96 ਲੱਖ ਲੋਕਾਂ ਦੇ ਘੱਟੋ-ਘੱਟ ਇਕ ਟੀਕਾ ਅਤੇ 1 ਕਰੋੜ 45 ਲੱਖ 55 ਹਜ਼ਾਰ ਲੋਕਾਂ ਦੇ ਦੋਵੇਂ ਟੀਕੇ ਲੱਗ ਚੁੱਕੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਫਾਈਜ਼ਰ ਨੂੰ ਸਭ ਤੋਂ ਪਹਿਲਾਂ ਈ. ਯੂ. ਐਲ. (ਐਮਰਜੈਂਸੀ ਯੂਜ ਲਿਸਟਿੰਗ’ ਦੇ ਵਿਚ 31 ਦਸੰਬਰ 2020 ਨੂੰ ਰੱਖਿਆ ਗਿਆ ਸੀ। ਭਾਰਤ ਵੱਲੋਂ ਕੋਵਸ਼ੀਲਡ ਅਤੇ ਅਸਟ੍ਰਾਜੈਨੀਕਾ ਬਣਾਈ ਗਈ। ਜਾਨਸੀਨਲ ਜੌਹਨਸ ਵੱਲੋਂ ਬਣਾਈ ਗਈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    17:55