
ਰੱਬ ਦੇ ਅਨੇਕ ਰੂਪ, ਪਰ ਹੈ ਤੇ ਇਕ ਜਿਸ ਦਾ ਨਾਂ ਸੱਚ ਇਸ ਸੱਚ ਨੂੰ ਪਾਉਣ ਲਈ, ਉਸਨੂੰ ਲੱਭਣ ਲਈ ਹੀ ਇਹ ਮਨੁੱਖੀ ਜਨਮ ਮਿਲਿਆ ਹੈ। ਸਮੇਂ ਦੇ ਹਾਲਾਤ ਇਸ ਤੋਂ ਬਿਲਕੁਲ ਉਲਟ ਚੱਲ ਰਹੇ ਹਨ, ਇਨ੍ਹਾਂ ਹਾਲਾਤਾਂ ਵਿਚ ਸਬਰ, ਸਹਿਜ, ਤੇ ਸ਼ਹਿਣਸੀਲਤਾ ਬਿਲਕੁਲ ਨਜ਼ਰੀ ਨਹੀਂ ਪੈ ਰਹੀ। ਰਾਜਾ ਪਰਜਾ ‘ਤੇ ਅੱਤਿਆਚਾਰ ਕਰ ਰਿਹਾ, ਕੀਰਤ ਕਰਨ ਵਾਲਾ ਅਪਣੀ ਹੋਂਦ ਦੀ ਲੜਾਈ ਲੜ੍ਹ ਰਿਹਾ, ਧਰਮ ਦੇ ਨਾਂ ਤੇ ਸਿਆਸਤ ਹੋ ਰਹੀ, ਨੋਜਵਾਨੀ ਸ਼ਕਤੀ ਨੂੰ ਖ਼ਤਮ ਕਰਨ ਦੀਆਂ ਸਕੀਮਾਂ ਘੜ ਹੋ ਰਹੀਆਂ ਇਸ ਸੱਭ ਦਾ ਕਹਿਣ ਤੋਂ ਭਾਵ ਅਜੋਕਾ ਸਮਾਂ ਅਪਣਾ ਹੀ ਆਪਣੇ ਦਾ ਵੈਰੀ ਬਣਿਆ ਹੋਇਆ ਹੈ। ਅਕਾਲ ਸ਼ਕਤੀ ਸੱਭ ਦੇ ਮਨੋ ਵਿਸਰ ਚੁੱਕੀ ਏ, ਕਿਸੇ ਦੇ ਚਿਤ ਚੇਤੀਆਂ ਵਿਚ ਉਸ ਦਾ ਖਿਆਲ ਨਹੀਂ ਹੈ। ਜਿਸ ਨੂੰ ਉਸ ਅਕਾਲ ਰੂਪ ਸ਼ਕਤੀ ਦਾ ਇਲਮ ਹੈ ਉਹ ਹੈ ਕਿਸਾਨ, ਜਿਸ ਦੀ ਇਬਾਦਤ ਰੱਬ ਤੋਂ ਬਾਅਦ ਕੀਤੀ ਜਾਂਦੀ ਹੈ, ਭਾਵ ਰੱਬ ਨੇ ਹਰ ਸਾਹ ਲੈਣ ਵਾਲੇ ਜੀਵ ਨੂੰ ਪੇਟ ਲਾਇਆ ਏ ਤੇ ਕਿਸਾਨ ਨੇ ਸੱਭ ਦੇ ਪੇਟ ਦੀ ਭੁੱਖ ਮਿਟਾਉਣ ਲਈ ਕੀਰਤ ਕਰਨੀ ਹੈ। ਅਕਾਲ ਨੇ ਬੀਜ ਦੇਣਾ ਹੈ, ਉਸ ਬੀਜ ਨੁੰ ਕਿਸਾਨ ਨੇ ਧਰਤੀ ਵਿਚ ਬੋ ਕੇ ਅੰਨ ਪੈਦਾ ਕਰਨਾ ਹੈ। ਇਨਸਾਨ ਤੇ ਹਰ ਉਸ ਸਾਹ ਲੈਣ ਵਾਲੇ ਜੀਵ ਦਾ ਪੇਟ ਭਰਨ ਲਈ ਇਹ ਕਿਰਸਾਨੀ ਜੀਵਨ ਬਤੀਤ ਕਰ ਰਿਹਾ ਹਰ ਮਨੁੱਖ ਉਸ ਸੱਚ ਨੂੰ ਚੇਤੇ ਵਿਚ ਰੱਖ ਕੇ ਆਪਣੀ ਸੱਚੀ ਕੀਰਤ ਕਰਦਾ ਹੈ। ਇਕ ਕਿਸਾਨ ਹੀ ਹੈ ਜੋ ਆਪਣੀ ਕਮਾਈ ਦਾ ਵਾਧੂ ਮੁੱਲ ਨਹੀਂ ਮੰਗਦਾ, ਉਹ ਨਹੀਂ ਬੋਲਦਾ ਉਸ ਨੂੰ ਆਏ ਮਹਿਨੇ ਤਨਖ਼ਾਹ ਦਿੱਤੀ ਜਾਵੇ, ਉਹ ਇਹ ਵੀ ਨਹੀਂ ਲੋਚਦਾ ਕਿ ਤਿਉਹਾਰਾਂ ‘ਤੇ ਉਸ ਨੂੰ ਗਿਫ਼ਟ ਦਿੱਤੇ ਜਾਣ, ਉਹ ਇਹ ਵੀ ਨਹੀਂ ਕਹਿੰਦਾ ਕਿ ਉਸ ਨੂੰ ਵਿਦੇਸ਼ਾ ਵਿਚ ਘੁੰਮਣ ਲਈ ਪੈਕਜ ਦਿੱਤੇ ਜਾਣ, ਫ਼ਿਰ ਸਮੇਂ ਦੀ ਸਰਕਾਰ ਕਿਉਂ ਉਸ ‘ਤੇ ਏਨੇ ਜਬਰ ਕਰ ਰਹੀ, ਕਿਉਂ ਉਸ ਨੂੰ ਆਪਣੀ ਜ਼ਮੀਨ ਤੋਂ ਵੱਖ ਕਰ ਰਹੀ, ਕਿਉਂ ਸ਼ਾਹੂਕਾਰਾ ਦਾ ਗੁਲਾਮ ਬਣਾਉਣ ਦੀ ਤਿਆਰੀ ‘ਚ ਏ ਸਰਕਾਰ ਇਸ ਦਾ ਜਵਾਬ ਜੇ ਕੋਈ ਦੇ ਸਕਦਾ ਤਾਂ ਖੁਦ ਰਾਜਾ ਪਰ ਅਫਸੋਸ ਸਾਡਾ ਰਾਜਾ ਹੀ ਏਨਾ ਕਾਬਿਲ ਨਹੀਂ ਕਿ ਉਹ ਆਪਣੀ ਸੋਚ ਅਨੁਸਾਰ ਚੱਲੇ ਉਹ ਖ਼ੁਦ ਅਜਿਹੇ ਵਜ਼ੀਰਾਂ ਦੀ ਰਾਏ ਲੈ ਕੇ ਚੱਲ ਰਿਹਾ ਜਿਨ੍ਹਾਂ ਨੂੰ ਰੱਬ ਦਾ ਖ਼ੋਫ਼ ਹੀ ਨਹੀਂ ਹੈ। ਖੁਦ ਏ ਵਜ਼ੀਰ ਲੋਕ ਗੱਠ ਭਰ ਰਹੇ ਨੇ ਜੋ ਨਾਲ ਤੇ ਜਾਣੀ ਨਹੀ ਪਰ ਇਸ ਗੱਠ ਦੇ ਚੱਕਰ ‘ਚ ਉਸ ਨੇ ਜਮਾ ਦੀ ਮਾਰ ਜਰੂਰ ਖਾ ਲੈਣੀ ਏ। ਗੁਰਬਾਣੀ ਦੇ ਸਿਧਾਂਤ, ਹਰਿ ਬਿਨੁ ਕੋਇ ਨ ਚਾਲਸਿ ਸਾਥ’ ਅਨੁਸਾਰ ਅਕਾਲ ਦੇ ਨਾਮ ਤੋਂ ਬਿਨਾਂ ਕੁਝ ਨਹੀਂ ਜਾਣਾ, ਆਪਣੀਆਂ ਜਰੂਰਤਾਂ ਦੀ ਪੰਡ ਏਨੀ ਭਾਰੀ ਨਾ ਕੀਤੀ ਜਾਵੇ ਕਿ ਉਸ ਨੂੰ ਪਾਉਣ ਲਈ ਸਾਨੂੰ ਕਿਸੇ ਦਾ ਬੁਰਾ ਕਰਨਾ ਪਏ। ਜਿਨ੍ਹਾਂ ਬੰਦੇ ਲਈ ਜਰੂਰੀ ਹੈ ਉਹ ਉਸ ਪਰਮਾਤਮਾ ਨੇ ਹਰ ਇਕ ਨੂੰ ਦਿੱਤਾ ਹੋਇਆ ਹੈ ਪਰ ਸਾਡੀ ਦੁਨੀਆਵੀਂ ਬਿਰਤੀ ਅਸੀਂ ਦੂਜੇ ਨੂੰ ਵੇਖ ਕੇ ਆਪਣੇ ਘਰ ਅੱਗ ਲਾ ਲੈਂਦੇ ਆ ਅਜਿਹਾ ਕੰਮ ਹੀ ਸਰਕਾਰ ਕਰ ਰਹੀ ਜਿਸ ਵਿਚ ਇਹ ਉਚ ਘਰਾਣੇ ਦੇ ਲੋਕ ਆਪਣੀ ਦੁਨੀਆਵੀਂ ਮਾਈਆ ਦੀ ਗੱਠ ਨੂੰ ਭਰਨ ਲਈ ਦਿਨ ਪ੍ਰਤੀ ਦਿਨ ਗਰੀਬਾਂ ਦੀਆਂ ਬਦ-ਦੁਆਵਾ ਲੈ ਰਹੇ ਨੇ। ‘ਅਲਹ ਅਗਮ’ ਨੂੰ ਮਨੋ ਵਿਸਾਰ ਦਿੱਤਾ ਹੈ ਤੇ ਜਦੋਂ ਉਸ ਖ਼ੁਦਾ ਨੂੰ ਹੀ ਆਪਣੀ ਸੋਚ ਵਿਚ ਨਹੀਂ ਰੱਖਿਆ ਫੇਰ ਅਜਿਹੀਆਂ ਬਦਰੂਹਾਂ ਨੇ ਖੁਦਾਈ ਕਿਸ ਚੀਜ਼ ਦੀ ਕਰਨੀ ਹੈ ਪਰ ਨਿਸ਼ਚਤ ਏ ਅਜਿਹੀਆਂ ਬਦਰੂਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆ ਵੀ ਅਜਿਹੇ ਸਮੇਂ ਭੋਗਣ ਗਈਆਂ ਜੋ ਉਨ੍ਹਾਂ ਦੇ ਚੇਤਿਆ ਦਾ ਭਾਗ ਵੀ ਨਹੀਂ ਹੋਵੇਗਾ।
ਸਰਬਜੀਤ ਕੌਰ ‘ਸਰਬ’