
ਮਾਲੇਰਕੋਟਲਾ, 9 ਫਰਵਰੀ (ਪੀ.ਥਿੰਦ)-ਸਰਕਾਰੀ ਹਾਈ ਸਕੂਲ ਪਿੰਡ ਇਮਾਮਗੜ੍ਹ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਮੁਹੰਮਦ ਯਾਕੂਬ ਚੌਧਰੀ ਨੇ ਸਕੂਲ ਦੇ ਸੈਸ਼ਨ 2019-20 ਦੀ ਸਾਲਾਨਾ ਰਿਪੋਰਟ ਪੜ੍ਹੀ।ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਵਾਤਾਵਰਨ ਪਰੇਮੀ ਤੇ ਉੱਘੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ ਵਲੋਂ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ, ਮੁੱਖ ਅਧਿਆਪਕ, ਸੰਤ ਹਰਪਾਲ ਦਾਸ, ਮੁਹੰਮਦ ਸ਼ਮਸ਼ਾਦ ਜ਼ੁਬੈਰੀ ਵੱਲੋਂ ਵਿਦਆਰਥੀਆਂ ਨੂੰ ਸਨਮਾਨ ਪੱਤਰ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ।ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼-ਪੂਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ‘ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਲਗਭਗ 51 ਵਿਦਆਰਥੀਆਂ ਨੂੰ ਇਨਾਮ ਵੰਡੇ ਗਏ। ਅਕਾਦਮਿਕ ਸੈਸ਼ਨ 2019-20 ‘ਚੋਂ ਵਦਿਆਰਥੀਆਂ ਵੱਲੋਂ ਪ੍ਰਾਪਤ ਪੁਜ਼ੀਸ਼ਨਾਂ ਅਨੁਸਾਰ ਲਗਭਗ 21 ਵਿਦਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ (ਚੋਵਦਿ-19) ਅੰਬੈਸਡਰ ਆਫ਼ ਹੋਪ ਵਿੱਚ ਭਾਗ ਲੈਣ ਵਾਲੇ, ਖੇਡਾਂ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ, ਸਕੂਲ ਵਿੱਚ ਵੱਧ ਹਾਜ਼ਰੀ ਵਾਲੇ, ਸਕੂਲ ਦੀ ਪੂਰੀ ਵਰਦੀ ਪਹਿਨਣ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।ਸ਼ੰਛ ਦੇ ਚੇਅਰਮੈਨ ਸ੍ਰੀ ਜਗਦੀਸ਼ ਨੂੰ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸਕੂਲ ਸਟਾਫ਼, ਸ਼ੰਛ ਅਤੇ ਮਿਡ-ਡੇ-ਮੀਲ ਵਰਕਰ ਵੀ ਮੌਜੂਦ ਸਨ।
