
ਦੁੱਖਭੰਜਨ ਰੰਧਾਵਾ
0351920036369
ਨੀਂ ਸੁਣ ਮਾਏਂ ਮੈ ਨਿੱਕੀ ਉਮਰੇ,
ਮੈਂ ਮਿਹਨਤ ਕਰਕੇ ਖਾਵਾਂ |
ਰਾਤ ਨੂੰ ਪਰਤਾਂ ਸੂਰਜ ਡੁੱਬੇ,
ਦਿਨੇਂ ਕਰ ਬੂਟ ਪਾਲਸ਼ਾਂ ਆਵਾਂ |
ਨੀਂ ਸੁਣ ਮਾਏਂ ਮੈ ਨਿੱਕੀ ਉਮਰੇ,
ਮੈਂ ਮਿਹਨਤ ਕਰਕੇ ਖਾਵਾਂ |
ਧੁੱਪੇ ਬਹਿ ਮੈਂ ਤੋਪੇ ਲਾਉਂਦਾ,
ਆਉਣ ਨਾ ਸਿਰ ਤੇ ਛਾਂਵਾਂ |
ਕਿਸਮਤ ਮੇਰੀ ਦੇ ਵਿੱਚ ਧੱਕੇ,
ਲਿਖੇ ਗਏ ਧੁਰ ਦਰਗਾਹੋਂ |
ਤੂੰ ਵੀ ਮਾਏਂ ਚੰਗੀ ਕੀਤੀ,
ਕੱਢ ਦਿੱਤਾ ਮੈਨੂੰ ਕੱਢਕੇ ਬਾਹੋਂ |
ਧੁੱਪੇ ਬਹਿ ਮੈਂ ਤੋਪੇ ਲਾਉਂਦਾ,
ਆਉਣ ਨਾ ਸਿਰ ਤੇ ਛਾਂਵਾਂ |
ਨਿੱਤ ਮੇਰੀ ਉਮਰ ਦੇ ਮੇਰੇ,
ਹਾਣੀਂ ਜਾਣ ਨੀ ਮਾਏਂ ਸਕੂਲੇ |
ਅੱਧੀ ਛੁੱਟੀ ਨੂੰ ਚਾਟਾਂ ਖਾਂਦੇ,
ਤੇ ਨਾਲੇ ਲੈਂਦੇ ਨੇਂ ਝੂਲੇ |
ਖਰਚੀ ਲੈ ਕੇ ਜਾਣ ਸਕੂਲੇ,
ਤੇ ਮਾਵਾਂ ਨਾਲੇ ਲੈਣ ਬਲਾਵਾਂ |
ਧੁੱਪੇ ਬਹਿ ਮੈਂ ਤੋਪੇ ਲਾਉਂਦਾ,
ਆਉਣ ਨਾ ਸਿਰ ਤੇ ਛਾਂਵਾਂ |
ਨਿੱਤ ਸਕੂਲ ਦੇ ਅੱਗੇ ਮਾਏਂ,
ਮੈਂ ਮੋਚੀ ਪੁਣਾ ਹਾਂ ਕਰਦਾ |
ਮੇਰੇ ਹਾਣੀ ਬਾਜੀਆ ਜਿੱਤਣ,
ਤੇ ਮੈਂ ਨਿੱਤ ਬਾਜੀ਼ ਹਰਦਾ |
ਮਾਏਂ ਹਰਿਆ ਤੇ ਹੰਭਿਆ ਦੱਸ,
ਤੂੰ ਮੈਂ ਦਿਲ ਕਿੱਦਾਂ ਸਮਝਾਵਾਂ |
ਧੁੱਪੇ ਬਹਿ ਮੈਂ ਤੋਪੇ ਲਾਉਂਦਾ,
ਆਉਣ ਨਾ ਸਿਰ ਤੇ ਛਾਂਵਾਂ |
ਬੱਚਿਆਂ ਦੇ ਬਸਤੇ ਵਿੱਚ,
ਮਾਏਂ ਵਿਦਿਆ ਪੜਾਈ ਖੇਡੇ |
ਤੇ ਮੇਰ ਬਸਤੇ ਵਿੱਚ ਬੂਟ ਪਾਲਸ਼ਾਂ,
ਤੇ ਪੈਰਾਂ ਨੂੰ ਲਗਦੇ ਆ ਠੇਡੇ |
ਮੇਰੇ ਨੇੜੇ ਕੁੱਤੇ ਬੈਠੇ ਰਹਿੰਦੇ,
ਤੇ ਗੋਹਾ ਕਰਦੀਆਂ ਗਾਵਾਂ |
ਧੁੱਪੇ ਬਹਿ ਮੈਂ ਤੋਪੇ ਲਾਉਂਦਾ,
ਆਉਣ ਨਾ ਸਿਰ ਤੇ ਛਾਂਵਾਂ |
ਲੋਕਾਂ ਦੇ ਬੱਚੇ ਖਿੱਦੋ ਖੇਡਣ,
ਤੇ ਜਾਂ ਫਿਰ ਚੋਰ ਸਿਪਾਹੀ |
ਚਲਦੇ ਹਾਣੀ ਮੰਜਿਲ ਤੇ ਪਹੁੰਚੇ,
ਮੈਂ ਰਿਹਾ ਰਾਹੀ ਦਾ ਰਾਹੀ |
ਦੁੱਖਭੰਜਨਾ ਕਿਸੇ ਦੀਆਂ ਰੀਝਾਂ ਮੋਈਆਂ,
ਰੀਝਾਂ ਦੇ ਨਾਲ ਕਰੇ ਸਲਾਹਵਾਂ |
ਧੁੱਪੇ ਬਹਿ ਮੈਂ ਤੋਪੇ ਲਾਉਂਦਾ,
ਆਉਣ ਨਾ ਸਿਰ ਤੇ ਛਾਂਵਾਂ |