
ਧੀਰਜ ਵਾਲੀਆ
ਓ ਕਿਸਾਨੋ ਨਾ ਜਲਾਓ ਪਰਾਲੀ,
ਕੁਦਰਤ ਨੇ ਬਖ਼ਸ਼ੀ ਹਰ ਚੀਜ ਨਿਰਾਲੀ |
ਓ ਕਿਸਾਨੋ ਨਾ ਜਲਾਓ ਪਰਾਲੀ,
ਅੰਨਦਾਤਾ ਤੂੰ ਕਹਾਉਂਨਾ ਏ,
ਅੱਗ ਧਰਤੀ ਦੇ ਸੀਨੇ ਲਾਉਨਾ ਏ,
ਜਿੱਥੋਂ ਕਮਾਵੇਂ ਉੱਥੇ ਅੱਗ ਲਾਵੇ,
ਕੀਮਤ ਚੁਕਾਉਣੀ ਫਿਰ ਪਊ ਬਾਹਲੀ |
ਓ ਕਿਸਾਨੋ ਨਾ ਜਲਾਓ ਪਰਾਲੀ,
ਕਰ-ਕਰ ਮਿਹਨਤ ਫਸਲ ਉਗਾਵੇਂ,
ਏਨੂੰ ਬੱਚਿਆਂ ਵਾਂਗੂ ਲਾਡ ਲਡਾਵੇਂ,
ਖਾਦਾਂ ਖਰਚੇ ਕਰੇਂ ਬਥੇਰੇ,
ਧਰਤ ਚ ਉੱਗੇ ਹਰ ਸ਼ੈਅ ਨਿਰਾਲੀ |
ਓ ਕਿਸਾਨੋ ਨਾ ਜਲਾਓ ਪਰਾਲੀ,
ਪਰਾਲੀ ਕਤਰੇ ਕਰਕੇ ਖੇਤ ਚ ਵਾਹ ਲੈ,
ਜਮੀਨ ਦੀ ਸ਼ਕਤੀ ਥੋੜੀ ਹੋਰ ਵਧਾ ਲੈ,
ਨੇਅਮਤ ਬਖਸੀ਼ ਤੈਨੂੰ ਰੱਬ ਨੇ,
ਏ ਨਾ ਤੇਥੋ ਜਾਏ ਸੰਭਾਲੀ |
ਓ ਕਿਸਾਨੋ ਨਾ ਜਲਾਓ ਪਰਾਲੀ
ਖੇਤਾਂ ਵਿਚ ਲੱਖ ਜੀਵ ਹੈ ਸੜਦਾ,
ਕਿਉਂ ਮੌਤ ਉਹਨਾ ਦੀ ਮੱਥੇ ਮੜਦਾ,
ਜਾਨ ਜੀਵਾਂ ਵਿੱਚ ਕਾਹਤੋਂ ਮਾਰੇ,
ਉਪਜਾਊ ਸ਼ਕਤੀ ਤਾਂ ਹੀ ਗਵਾਲੀ |
ਓ ਕਿਸਾਨੋ ਨਾ ਜਲਾਓ ਪਰਾਲੀ
ਅੱਗ ਵਾਤਾਵਰਨ ਨੂੰ ਦੂਸ਼ਿਤ ਕਰਦੀ,
ਹੈ ਏ ਵਿੱਚ ਹਵਾ ਦੇ ਜ਼ਹਿਰਾਂ ਭਰਦੀ,
ਸਾਹ ਘੁੱਟਦਾ ਤੇ ਦਿਸਣੋ ਹਟ ਜਾਵੇ,
ਜਿੰਦਗੀ ਬਣਦੀ ਖਤਰਿਆਂ ਵਾਲੀ |
ਓ ਕਿਸਾਨੋ ਨਾ ਜਲਾਓ ਪਰਾਲੀ
ਜੀਵ ਜੰਤੂਆਂ ਦਾ ਸਾਹ ਹੈ ਘੁੱਟਦਾ
ਜਦ ਪਰਾਲੀ ਦਾ ਧੂੰਆਂ ਉੱਠਦਾ
ਕੁਦਰਤ ਦਾ ਰਹੇ ਘਾਣ ਤੂੰ ਕਰਦਾ
ਗਲਤ ਰੀਤ ਹੈ ਤੂੰ ਪਾ ਲਈ
ਓ ਕਿਸਾਨੋ ਨਾ ਜਲਾਓ ਪਰਾਲ਼ੀ
ਜੱਟਾ ਅੰਨਦਾਤਾ ਤੂੰ ਹੈ ਕਹਾਉਦਾ,
ਸਭ ਦੇ ਮੂੰਹ ਵਿੱਚ ਰੋਟੀ ਪਾਉਦਾ,
ਕਾਹਤੋਂ ਅੱਗਾਂ ਨਾਲ ਨਿਭਾਵੇਂ,
ਹਾਦਸਾ ਕਰਾ ਰੋਕ ਸਾਹ ਨਾਲੀ |
ਓ ਕਿਸਾਨੋਂ ਨਾ ਜਲਾਓ ਪਰਾਲ਼ੀ
ਤੂੰ ਫਸਲਾਂ ਮਗਰੋਂ ਖੇਤੀਂ ਅੱਗਾਂ ਲਾਵੇਂ,
ਮੰਡੀ ਵਿੱਚ ਮੁੱਲ ਮਿਲੇ ਨਾ ਰੌਲਾ ਪਾਵੇਂ,
ਤੂੰ ਪੋਸ਼ਕ ਤੱਤ ਧਰਤੀ ਦੇ ਸਾੜਕੇ,
ਚੰਗੀ ਨਹੀਂ ਗੱਲ ਕਰਦਾ ਬਾਹਲੀ |
ਓ ਕਿਸਾਨੋ ਨਾ ਜਲਾਓ ਪਰਾਲ਼ੀ
ਰੱਖ ਕੁਦਰਤ ਨੂੰ ਯਾਦ ਓ ਬੰਦਿਆ,
ਕਰਨਾ ਉਸ ਇਨਸਾਫ ਓ ਬੰਦਿਆ,
ਛੇੜ ਛਾੜ ਤੂੰ ਕਰਨੀ ਛੱਡਦੇ,
ਬਣਕੇ ਰਓ ਖੇਤਾਂ ਦਾ ਹਾਲੀ |
ਓ ਕਿਸਾਨੋ ਨਾ ਜਲਾਓ ਪਰਾਲ਼ੀ
ਖੁਦ ਉਸਦਾ ਹਰਜਾਨਾ ਭਰਨਾ,
ਜੋ-ਜੋ ਵੀ ਤੂੰ ਮਾੜਾ ਕਰਨਾ,
ਕੀਮਤ ਤੈਨੂੰ ਚਕਾਉਣੀ ਪੈਣੀ
ਕਦੇ ਤਾਂ ਥੋੜੀ ਕਦੇ ਤਾਂ ਬਾਹਲੀ |
ਓ ਕਿਸਾਨੋ ਨਾ ਜਲਾਓ ਪਰਾਲ਼ੀ
ਕਿਰਸਾਨੀ ਨੂੰ ਇਕ ਧੰਦਾ ਕਰਤਾ,
ਓਏ ਸੌੜੀਆਂ ਸੋਚਾਂ ਮੰਦਾ ਕਰਤਾ,
ਬਿਨਾਂ ਸੋਚਿਆਂ ਫੈਸਲਾ ਲੈ ਲਏਂ,
ਮਾਰ ਦੇਂਦੀ ਏ ਜੱਟ ਨੂੰ ਕਾਹਲੀ |
ਓ ਕਿਸਾਨੋ ਨਾ ਜਲਾਓ ਪਰਾਲ਼ੀ
ਧਰਤੀ ਮਾਂ ਸਤਿਕਾਰ ਭਾਲਦੀ,
ਹੈ ਤਦੇ ਹੀ ਤੇਰਾ ਪੇਟ ਪਾਲਦੀ,
ਜਿੰਨਾ ਦਿੱਤਾ ਉਨਾ ਹੀ ਲੈਣਾ,
ਸੋਚ ਕੇ ਆਪਣਾ ਮਨ ਸਮਝਾ ਲੀ |
ਓ ਕਿਸਾਨੋਂ ਨਾ ਜਲਾਓ ਪਰਾਲੀ
ਬਣ ਰੂੜੀ ਧਰਤੀ ਦੇ ਵਿੱਚ ਗਲਜੇ,
ਵਾਲੀਆ ਬੀਜੀ ਤੇਰੀ ਫਸਲ ਵੀ ਪਲਜੇ,
ਕਦੇ ਨਾ ਉਨੀ-ਇੱਕੀ ਹੋਊ,
ਸਮਝ ਨਾਲ ਇਸਨੂੰ ਨਿਪਟਾ ਲੀ |
ਓ ਕਿਸਾਨੋ ਨਾ ਜਲਾਓ ਪਰਾਲ਼ੀ