
ਦੁੱਖਭੰਜਨ ਰੰਧਾਵਾ
0351920036369
ਹਾਏ ਮੇਰਾ ਦੋਸ਼ ਮੁਹੱਬਤ ਕਰਨਾ,
ਤੇ ਕਰਕੇ ਮਿਲ ਗਈ ਸਜਾ਼ ਅਵੱਲੀ |
ਅੱਗ ਬਲਦੀ ਥੀਂ ਮੱਚਣਾਂ ਪੈ ਗਿਆ,
ਤੇ ਜਿੰਦ ਭੁੱਜ-ਭੁੱਜ ਹੋ ਗਈ ਛੱਲੀ |
ਛੂਕੇ ਕਹਿਰ ਜਿਉਂ ਫਨੀਅਰ ਛੂਕਣ,
ਦੁੱਖਭੰਜਨਾ
ਤੇ ਮੱਚ-ਮੱਚ ਜਿੰਦ ਹੋਈ ਝੱਲੀ |
ਸੱਭੇ ਪਾਸਾ ਵੱਟ ਗਏ ਆਫਤ ਪਈ ਤੇ,
ਨੀ ਤੂੰ ਰਹਿ ਗਈਓਂ ਇਕੱਲਮ-ਕੱਲੀ |
ਦੋਹੜਾ
ਸੌਣੀ ਜੱਟ ਦੀ ਹੋਈ ਨਾ,
ਤੇ ਲੁੱਟੀ ਗਈ ਏ ਹਾੜੀ |
ਕੀ ਨੇ ਜੱਟ ਨੇ ਪਾਪ ਕਮਾਏ,
ਤੇ ਦੱਸ ਕਿਸਮਤ ਕਾਹਤੋਂ ਮਾੜੀ |
ਤੂੰ ਦੇ ਕੇ ਵਿੱਚ ਸਿਕੰਜੇ ਸਾਹ-ਰਗ,
ਕਿਉਂ ਤੂੰਬਾ-ਤੂੰਬਾ ਰੂਹ ਸਾੜੀ |
ਦੁੱਖਭੰਜਨਾ
ਭੱਜ ਮੌਤ ਨੂੰ ਗਲੇ ਲਗਾ ਲੈ,
ਹੁਣ ਅੱਗੇ ਖੂਹ ਏ ਪਿੱਛੇ ਖਾੜੀ |
ਦੋਹੜਾ
ਜੋ ਲੈਣਾ ਦੇਣਾ ਲੈ ਦੇ ਲਵੋ ਹੁਣ,
ਕੱਲ ਨੂੰ ਨਹੀਂ ਮੈਂ ਰਹਿਣਾ |
ਇਲਜਾ਼ਮ ਉਦੇ ਸਿਰ ਲੱਖਾਂ ਪੈਣੇਂ,
ਤੇ ਉਸ ਨੂੰ ਪਊ ਸਭ ਸਹਿਣਾ |
ਮੈਂ ਤਾਂ ਤਾਰੀ ਅੱਗ ਵਿੱਚ ਲਾ ਲੈਣੀ,
ਤੇ ਉਸਨੇ ਹੰਝੂ-ਹੰਝੂ ਹੋ ਵਹਿਣਾ |
ਉਸਦੀ ਕਿਸਮਤ ਮਾੜੀ ਉਸ ਨਾ ਸਾਂਭਿਆ,
ਜਿਸਨੇ ਦੁੱਖਭੰਜਨ ਜਿਆ ਗਹਿਣਾ |