14.1 C
United Kingdom
Sunday, April 20, 2025

More

    ਟੋਟੇ

    ਰਜਨੀ ਵਾਲੀਆ
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,

    ਹਰ ਕੋਈ ਕਿਸੇ ਨੂੰ ਭੇਤ ਨਾ ਦੇਵੇ,
    ਆਪਣਾ ਜੱਟ ਕਿਸੇ ਨੂੰ ਖੇਤ ਨਾ ਦੇਵੇ,
    ਤਨ ਸਿਆਲੀਂ ਠਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    ਕਦੇ ਰੱਬ ਤੋਂ ਕੱਖ ਲੁਕਾ ਨਈਂ ਹੁੰਦਾ,
    ਕੁਝ ਜਖਮਾਂ ਦਾ ਕਦੇ ਦਵਾ ਨਈਂ ਹੁੰਦਾ,
    ਤਦ ਬੁੱਤੇ ਸਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    ਜਦ ਬੰਦੇ ਨੇ ਸਾਰੀ ਹੱਦ ਮੁਕਾਈ,
    ਉਸਨੂੰ ਫਿਰ ਨਾ ਮਿਲੀ ਖੁਦਾਈ,
    ਪੱਬ ਸੂਲਾਂ ਤੇ ਧਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    ਸਦਾ ਦਗਦੇ ਨੇ ਜੋ ਸੂਰਜ ਵਾਂਗੂ,
    ਸਦਾ ਮਘਦੇ ਨੇ ਜੋ ਸੂਰਜ ਵਾਂਗੂ,
    ਉਹਨਾ ਦੇ ਹਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    ਜਦ ਵੀ ਹਾਕ ਕਾਦਰ ਮਾਰੇ,
    ਤਦ ਪੈ ਜਾਂਦੇ ਠੰਡੇ ਅੰਗਿਆਰੇ,
    ਤਦ ਤਾਂ ਮਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    ਦੋਸ਼ ਕਿਸੇ ਨੂੰ ਕਦੇ ਨਾ ਦਈਏ,
    ਪੀੜ ਸੱਜਣ ਦੀ ਸੀਨੇ ਸਹੀਏ,
    ਹੰਝੂਆਂ ਵਿੱਚ ਤਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    ਰਜਨੀ ਚੜਦੇ ਨੂੰ ਹੋਣ ਸਲਾਮਾਂ,
    ਤਦ ਵੱਜੇ ਢੋਲ ਦੇ ਨਾਲ ਦਮਾਮਾਂ,
    ਬੁਰਿਆਂ ਚ ਵਿਚਰਨੇ ਔਖੇ ਹੁੰਦੇ |
    ਟੋਟੇ ਕਰਨੇ ਔਖੇ ਹੁੰਦੇ,
    ਦੁਖੜੇ ਜਰਨੇ ਔਖੇ ਹੁੰਦੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!