ਸਿਡਨੀ (ਸੁਰਜੀਤ ਸੰਧੂ)

ਚਾਰ ਸਾਲ ਪਹਿਲਾਂ ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਕਸਬਾ ਮਰੂਕਾ ‘ਚ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਕੇ ਫੌਤ ਹੋਏ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ 28 ਅਕੂਤਬਰ ਨੂੰ ਵੱਖ-ਵੱਖ ਦੇਸ਼ਾਂ ਵਿੱਚ ਮਨਾਈ ਗਈ। ਅੱਜ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਮਨਮੀਤ ਦੀ ਚੌਥੀ ਬਰਸੀ ‘ਤੇ ਪ੍ਰਸਿੱਧ ਗੀਤਕਾਰ ਤੇ ਗਾਇਕ ਕੇ ਪੀ ਦੌਧਰ ਦੀ ਅਗਵਾਈ ਹੇਠ ਕਿਤਾਬ “ਅੱਧਵਾਟੇ ਸਫ਼ਰ ਦੀ ਸਿਰਜਣਾ” ਦਾ ਪੋਸਟਰ ਰੀਲੀਜ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਕੋਵਿਡ ਕਰਕੇ ਭਾਵੇਂ ਬਹੁਤਾ ਇਕੱਠ ਕਰਨਾ ਸਰਕਾਰੀ ਹੁਕਮਾਂ ਦੀ ਤੌਹੀਨ ਕਰਨਾ ਹੈ, ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਲੋਕ ਗਾਇਕ ਕੇ ਪੀ ਦੌਧਰ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਇਸ ਕਾਰਜ ਨੂੰ ਸਿਰੇ ਚਾੜਿਆ ਤੇ ਕਿਹਾ ਕਿ ਮਨਮੀਤ ਅਲੀਸ਼ੇਰ ਇਕ ਮਿਹਨਤੀ ਮਿਲਾਪੜੇ ਸੁਭਾਅ ਦਾ ਮਾਲਕ, ਸਾਹਿਤ ਨਾਲ ਜੁੜਿਆ ਹੋਇਆ ਇਕ ਚੰਗਾ ਲਿਖਾਰੀ,ਗਾਇਕ ਤੇ ਰੰਗਕਰਮੀ ਸੀ। ਮਨਮੀਤ ਅਲੀਸ਼ੇਰ ਨੇ ਬੜੇ ਥੋੜੇ ਸਮੇਂ ਵਿੱਚ ਦੇਸਾਂ ਵਿਦੇਸ਼ਾਂ ਵਿਚ ਆਪਣੇ ਮਿਲਾਪੜੇ ਸੁਭਾਅ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਸੀ। ਅੰਤ ਵਿੱਚ ਗਾਇਕ ਤੇ ਗੀਤਕਾਰ ਕੇ ਪੀ ਦੌਧਰ ਨੇ ਡਾ ਸੁਮੀਤ ਸ਼ੰਮੀ ਅਤੇ ਵੀਰ ਸੱਤਪਾਲ ਭੀਖੀ ਜੀ ਵੱਲੋਂ ਕਿਤਾਬ ਦੀ ਸੰਪਾਦਨਾਂ ਕਰਨ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਮਨਮੀਤ ਦੇ ਲਿਖੇ ਸ਼ਬਦ ਅਤੇ ਮਨਮੀਤ ਦੇ ਗਾਏ ਗੀਤ ਹਮੇਸਾਂ ਲੋਕ ਮਨਾਂ ਵਿੱਚ ਵੱਸਦੇ ਰਹਿਣਗੇ।ਇਸ ਛੋਟੇ ਜਹੇ ਸਮਾਗਮ ਵਿੱਚ ਕੇ ਪੀ ਦੌਧਰ ਤੋਂ ਇਲਾਵਾ ਸਚਰੀਤ ਸਿੰਘ,ਕੁਲਦੀਪ ਸਿੰਘ,ਇਕਬਾਲ ਖਾਨ ,ਲਖਵੀਰ ਮੁਹੰਮਦ ਅਤੇ ਅਵਤਾਰ ਸਿੰਘ ਸ਼ਾਮਿਲ ਸਨ।