ਦੁੱਖਭੰਜਨ ਰੰਧਾਵਾ
0351920036369
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਹੁਣ ਲੋਕੀ ਮੈਨੂੰ ਆਖਦੇ ਨੇਂ,
ਪਿਆਰ ਤੈਨੂੰ ਹੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਰਹਿੰਦਾ ਹਾਂ ਬੇਚੈਨ ਮੈਂ,
ਮੈਨੂੰ ਰਾਤ ਨੀਂਦ ਪਵੇ ਨਾ |
ਨੀ ਸਾਹ ਲਵਾਂ ਸੀਨਾ,
ਦੁਖੇ ਚੈਨ ਮੈਨੂੰ ਰਵੇ ਨਾ |
ਆਸਾਂ ਦਿਆਂ ਝਰਨਿਆਂ ਚੋਂ,
ਸਕੂਨ ਮੇਰਾ ਚੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਮਸਾਂ ਦਾਗ ਧੋਤੇ ਨੇਂ ਮੈਂ,
ਨੀ ਹਿਜਰਾਂ ਦੇ ਪੱਕੜੇ |
ਦੁੱਖ ਨੇਂ ਦੁਖਾਉਂਦੇ ਡਾਢਾ,
ਏ ਰੋਣਿਆਂ ਦੇ ਸੱਕੜੇ |
ਤਾਂ ਕੀ ਹੋਇਆ ਜਿਉਂਦਿਆਂ,
ਜੀ ਤੇਰੇ ਲਈ ਕੋਈ ਮੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਖਰਚ ਦੇਣਾ ਉਹਦੇ ਉੱਤੋਂ,
ਮੈਂ ਜੋ ਕਮਾਇਆ ਏ |
ਜਿੰਦਗੀ ਚ ਉਹਦੇ ਸਿਵਾ,
ਹੋਰ ਵੀ ਕੀ ਪਾਇਆ ਏ |
ਦੁੱਖ ਕਿੰਨਾਂ ਭਾਰਾ ਏ ਜੋ ਜਿੰਦ,
ਸੋਹਲ ਜਈ ਨੇ ਢੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਨੀ ਪਹਿਰਿਆ ਚ ਸੁੱਕਦੀਆਂ,
ਮੇਰੇ ਚਾਵਾਂ ਦੀਆਂ ਚਾਦਰਾਂ |
ਨੀ ਕੱਢ ਖਾ ਗਈ ਪੀੜ,
ਸੀਨੇ ਵਿੱਚੋਂ ਆ ਕੇ ਆਂਦਰਾਂ |
ਤੈਨੂੰ ਤਾਈਓਂ ਤਾਂ ਚੰਦਰਾ,
ਧਿਆ-ਧਿਆ ਕੇ ਮੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਨੀਂ ਸਮਝਾਂ ਮੈਂ ਕਿੰਨੂੰ,
ਸਮਝਾਵਾਂ ਕਿੰਨੂੰ ਦੱਸਦੇ |
ਨੀ ਹਿਰਖਾਂ ਦੇ ਕੀੜੇ ਮੇਰੇ,
ਨੇ ਸੀਨੜੇ ਚ ਵੱਸਦੇ |
ਪੈ ਰਿਹਾ ਏ ਵੱਢਣਾਂ ਜੋ,
ਵੀ ਮੈਂ ਬੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |
ਨੀ ਮਾਰਿਆ ਏ ਰੂਹ,
ਉੱਤੇ ਡਾਕਾ ਡਾਢੇ ਗਮ ਨੇਂ |
ਨੀ ਛੇਤੀ ਤੁਰ ਜਾਵਾਂਗੇ,
ਸਾਡੇ ਜਿਹੜੇ ਕੰਮ ਨੇਂ |
ਦੁੱਖਭੰਜਨ ਤੁਰਿਆ ਸੀ ਕਿੱਥੋ,
ਤੇ ਕਿੱਥੇ ਆ ਖਲੋਇਆ ਏ |
ਉਹਦੀ ਯਾਦ ਵਿੱਚ ਹੰਝੂਆਂ,
ਨੇਂ ਅੱਖੀਆਂ ਨੂੰ ਛੋਹਿਆ ਏ |