6.9 C
United Kingdom
Saturday, March 7, 2026

More

    ਸਿੱਖ ਕੌਂਸਲ ਆਫ੍ ਸਕਾਟਲੈਂਡ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਹਾਅ ਦਾ ਨਾਅਰਾ

    ਦੇਸ਼ ਦੀ ਸਰਕਾਰ ਅੰਨਦਾਤਿਆਂ ਨੂੰ ਤਬਾਹ ਕਰਨ ਤੇ ਤੁਲੀ -ਗੁਰਦੀਪ ਸਿੰਘ ਸਮਰਾ

    ਗਲਾਸਗੋ/ ਲੁਧਿਆਣਾ, 7 ਅਕਤੂਬਰ (ਖਾਲਸਾ, ਪੰਜ ਦਰਿਆ ਬਿਊਰੋ)

    ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸਿੱਖ ਕੌਂਸਲ ਆਫ੍ ਸਕਾਟਲੈਂਡ ਦੇ ਜਨਰਲ ਸੈਕਟਰੀ ਸ.ਗੁਰਦੀਪ ਸਿੰਘ ਸਮਰਾ ਨੇ ਆਪਣੀ ਸੰਸਥਾ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਹਮੇਸ਼ਾਂ ਸੱਚੇ ਅੰਨਦਾਤਾ ਦਾ ਫਰਜ਼ ਨਿਭਾਉਦਿਆਂ ਹੋਇਆ ਦੇਸ਼ ਦੇ ਅਨਾਜ ਭੰਡਾਰਾ ਨੂੰ ਭਰਨ ਅਤੇ ਹਰਾ ਇਨਕਲਾਬ ਲਿਆ ਕੇ ਦੇਸ਼ ਵਾਸੀਆਂ ਦਾ ਢਿੱਡ ਭਰਿਆ ਹੈ ।ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਦੇਸ਼ ਦੀ ਸਰਕਾਰ ਹੀ ਦੇਸ਼ ਦੇ ਅੰਨਦਾਤਿਆਂ ਨੂੰ ਆਪਣੇ ਜਾਰੀ ਕਾਲੇ ਖੇਤੀ ਆਰਡੀਨੈਂਸਾਂ ਰਾਹੀਂ ਤਬਾਹ ਕਰਨ ਤੇ ਤੁੱਲੀ ਹੋਈ ਹੈ।। ਸ.ਸਮਰਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਕਿਸਾਨ ਨੂੰ ਬਚਾਉਣ , ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਾਉਣ ਅਤੇ ਕਿਸਾਨਾਂ ਨੂੰ ਹੱਕ ਦਿਵਾਉਂਣ ਲਈ ਨਾਲ ਖੜਨਾ ਚਾਹੀਦਾ ਹੈ ਤਾਂ ਕਿ ਸਰਕਾਰ ਕਿਸਾਨ ਮਾਰੂ ਬਿਲਾਂ ਨੂੰ ਰੱਦ ਕਰਨ ਲਈ ਮਜਬੂਰ ਹੋ ਜਾਵੇ।ਉਨ੍ਹਾਂ ਨੇ ਕਿਹਾ ਕਿ ਇਹ ਖੇਤੀ ਆਰਡੀਨੈਂਸ ਕੇਵਲ ਕਿਸਾਨਾਂ ਲਈ ਹੀ ਘਾਤਕ ਹਨ ਬਲਕਿ ਸਮੁੱਚੇ ਪੰਜਾਬੀਆਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਵਾਲੇ ਹਨ ਕਿਉਂਕਿ ਕਿਸਾਨ ਭਾਈਚਾਰੇ ਨਾਲ ਸਮੁੱਚੇ ਪੰਜਾਬ ਦਾ ਅਰਥਚਾਰਾ ਜੁੜਿਆ ਹੋਇਆ ਹੈ।ਸ.ਗੁਰਦੀਪ ਸਿੰਘ ਸਮਰਾ ਨੇ ਸਿੱਖ ਕੌਸਲ ਆਫ ਸਕਾਟਲੈਂਡ ਨੇ ਆਪਣੀ ਸੰਸਥਾ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀ ਐਨ.ਆਰ. ਆਈ ਭਾਈਚਾਰੇ ਵੱਲੌਂ ਪੰਜਾਬ ਦੇ ਅਣਖੀ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਦਿਆਂ ਹੋਇਆ ਕਿਹਾ ਕਿ ਉਹ ਪੰਜਾਬ ਦੇ ਮਿਹਨਤ ਕਸ਼ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਉਨ੍ਹਾਂ ਨਾਲ ਪੂਰੀ ਇੱਕਜੁੱਟਤਾ ਬਣਾ ਕੇ ਖੜੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!