ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇੇ 74ਵੇਂ ਜਨਮ ਉਤਸਵ ‘ਤੇ ਆਪਣਾ ਸੰਦੇਸ਼ ਸੰਪੂਰਨ ਮਾਨਵ ਜਾਤੀ ਨੂੰ ਦਿੱਤਾ। ਆਪ ਜੀ ਦੇ ਸੰਦੇਸ਼ ਤੋਂ ਪਹਿਲਾਂ ਪੂਜਨੀਕ ਮਾਤਾ ਜੀ ਨੇ ਗੁਰੂ ਅਰਜਨਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਵਿੱਚੋਂ ‘ਅਬ ਮੋਹਿ ਰਾਮ ਜਸੋ ਮਨ ਗਾਇਓ’ ਸ਼ਬਦ ਦਾ ਗਾਇਨ ਕੀਤਾ। ਇਸ ਅਵਸਰ ‘ਤੇ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ‘ਅੰਤਰ ਦੀ ਯਾਤਰਾ ਦਾ ਸਫ਼ਰ’ ਵਿਸ਼ੇ ‘ਤੇ ਅਧਾਰਿਤ ਆਪਣੇ ਪਵਿੱਤਰ ਸੰਦੇਸ਼ ਵਿੱਚ ਕਿਹਾ ਕਿ , ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਜ਼ਿੰਦਗੀ ਵਿੱਚ ਸਾਨੂੰ ਲੱਗਦਾ ਹੈ ਕਿ ਚੰਗਾ ਹੋ ਰਿਹਾ ਹੈ, ਉਸਨੂੰ ਬਾਰ-ਬਾਰ ਮਨਾਈਏ। ਅਸੀਂ ਸਾਰੇ ਇਸ ਧਰਤੀ ‘ਤੇ ਕਿਸੇ ਖ਼ਾਸ ਮਕਸਦ ਨਾਲਆਏ ਹਾਂ। ਇਸ ਧਰਤੀ ‘ਤੇ ਜਿੰਨੇ ਵੀ ਜੀਵ ਹਨ, ਉਨਾਂ ਸਾਰਿਆਂ ਵਿੱਚੋਂ ਸਭ ਤੋਂ ਉੱਤਮ ਚੋਲਾ ਮਾਨਵ ਸਰੀਰ ਹੈ। ਇਸ ਸ਼ਰੀਰ ਵਿੱਚ ਪ੍ਰਭੂ ਨੇ ਸਾਨੂੰ ਉਹ ਸਾਰੇ ਪਦਾਰਥ ਦਿੱਤੇ ਹਨ ਜਿਹਨਾਂ ਦੇ ਜ਼ਰੀਏ ਅਸੀਂ ਸਾਰੇ ਆਪਣੇ ਆਪ ਨੂੰ ਸਹੀ ਰੂਪਵਿੱਚ ਜਾਣ ਸਕਦੇ ਹਾਂ ਅਤੇ ਪਿਤਾ-ਪਰਮੇਸ਼ਰ ਨੂੰ ਪਾ ਸਕਦੇ ਹਾਂ , ਇਹੀ ਸਾਡੇ ਜਨਮ ਦਿਨ ਦਾ ਅਧਿਆਤਮਿਕ ਅਰਥ ਹੈ। ਆਮ ਤੌਰ ‘ਤੇ ਇਨਸਾਨ ਦਾ ਸਮਾਂ ਬਾਹਰ ਦੀ ਦੁਨੀਆਂ ਦੀ ਖੋਜ ਕਰਦੇ ਕਰਦੇ ਨਿਕਲ ਜਾਂਦਾ ਹੈ ਜਦਕਿ ਸਾਡਾ ਅਸਲ ਮਕਸਦ ਅੰਦਰ ਦੀ ਦੁਨੀਆਂ ਦੀ ਖੋਜ ਕਰਨ ਦਾ ਹੈ। ਅਸੀਂ ੳੇੁਸ ਯਾਤਰਾ ‘ਤੇ ਜਾਈਏ ਜਿਹੜੀ ਸਾਡੀ ਆਤਮਾਦਾ ਮਿਲਾਪ ਪ੍ਰਮਾਤਮਾ ਨਾਲ ਕਰਵਾਏਗੀ। ਉਹ ਇਨਸਾਨ ਜਿਹੜਾ ਇਸ ਯਾਤਰਾ ‘ਤੇ ਜਾਂਦਾ ਹੈ, ਉਹ ਸੰਤੁਸ਼ਟ ਰਹਿੰਦਾ ਹੈ ਅਤੇ ਉਸ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ। ਸਾਰੇ ਸੰਤ-ਮਹਾਂਪੁਰਖਾਂ ਨੇ ਬਾਰ-ਬਾਰ ਇਹ ਕਿਹਾ ਹੈ ਕਿ ਅਸੀਂ ਸਾਰੇ ਇਸ ਯਾਤਰਾ ‘ਤੇ ਜਾ ਸਕਦੇ ਹਾਂ ਕਿਉਂਕਿ ਪਿਤਾ ਪਰਮੇਸ਼ਵਰ ਕਿਤੇ ਬਾਹਰ ਨਹੀਂ ਬਲਕਿ ਸਾਡੇ ਅੰਦਰ ਹੀ ਵੱਸ ਰਹੇ ਹਨ। ਜਦੋਂ ਅਸੀਂ ਆਪਣਾ ਧਿਆਨ ਬਾਹਰ ਤੋਂ ਹਟਾ ਕੇ ਅੰਦਰ ਦੀ ਦੁਨੀਆਂ ਵਿੱਚ ਕਰਾਂਗੇ ਤਾਂ ਅਸੀਂ ਪ੍ਰਭੂ ਦੀ ਨਜ਼ਦੀਕੀ ਪਾਵਾਂਗੇ। ਚਾਹੇ ਅਸੀਂ ਕਿਸੇ ਵੀ ਧਰਮ ਦੇ ਹੋਈਏ ਜਾਂ ਕਿਸੇ ਵੀ ਸੰਸਕਿ੍ਰਤੀ ਵਿੱਚ ਰਹਿੰਦੇ ਹੋਈਏ, ਅਸੀਂ ਸਾਰੇ ਪ੍ਰਭੂ ਨੂੰ ਜਾਣ ਸਕਦੇ ਹਾਂ, ਪਹਿਚਾਣ ਸਕਦੇ ਹਾਂ ਅਤੇ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ।