ਪਾਕਿਸਤਾਨ – ਪਾਕਿਸਤਾਨ ਵਿੱਚ ਇਸਲਾਮ ਤੋਂ ਬਿਨਾਂ ਹੋਰ ਧਰਮ ਦੇ ਲੋਕਾਂ ਨਾਲ ਦੁਰਵਿਵਹਾਰ ਦੇ ਮਾਮਲੇ ਵਧ ਰਹੇ ਹਨ।ਇਸ ਤਰ੍ਹਾਂ ਦਾ ਇੱਕ ਮਾਮਲਾ ਅਗਸਤ 2020 ਵਿਚ, 18 ਸਾਲ ਦੀ ਇਕ ਘਰੇਲੂ ਈਸਾਈ ਨੌਕਰਾਣੀ ਅਨੀਕਾ ਨਾਲ ਵਾਪਰਿਆ ਹੈ। ਉਸ ਦੀ ਕਥਿਤ ਤੌਰ ‘ਤੇ ਉਸ ਦੇ ਮੁਸਲਮਾਨ ਮਾਲਕ ਦੁਆਰਾ ਕੁੱਟਮਾਰ ਕੀਤੀ ਗਈ ਜਦੋਂ ਉਸਨੇ ਇਸਲਾਮ ਧਰਮ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਘਟਨਾ ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਈਡਨ ਵਿਲਾਜ਼ ਹਾਊਸਿੰਗ ਵਿੱਚ ਵਾਪਰੀ ਹੈ। ਅਨੀਕਾ ਨੂੰ ਇੱਕ ਮੁਸਲਿਮ ਪਰਿਵਾਰ ਦੁਆਰਾ ਜੁਲਾਈ ਵਿੱਚ ਇੱਕ ਘਰੇਲੂ ਮਜ਼ਦੂਰ ਦੇ ਤੌਰ’ ਤੇ ਰੱਖਿਆ ਗਿਆ ਸੀ। ਉਸਦੀ ਤਨਖਾਹ ਪ੍ਰਤੀ ਮਹੀਨਾ 5,000 ਪੀਕੇਆਰ ਸੀ। ਨੌਕਰੀ ਤੋਂ ਸਿਰਫ ਇਕ ਮਹੀਨੇ ਬਾਅਦ ਹੀ ਅਨੀਕਾ ਦੇ ਮਾਲਕ ਨੇ ਉਸ ਨੂੰ ਆਪਣਾ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ ਕਿਉਂਕਿ ਉਸਨੂੰ ਆਪਣੇ ਕੰਮ ਦੇ ਹਿੱਸੇ ਵਜੋਂ ਰਸੋਈ ਵਿਚ ਪਰਿਵਾਰ ਦੇ ਖਾਣ ਪੀਣ ਵਾਲੇ ਬਰਤਨਾਂ ਨੂੰ ਛੂਹਣਾ ਪੈਂਦਾ ਸੀ। ਅਨੀਕਾ ਦੇ ਇਨਕਾਰ ਕਰਨ ਦੇ ਨਤੀਜੇ ਵਜੋਂ ਉਸਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਉੱਤੇ ਮਾਲਕ ਦੇ ਘਰ ਵਿੱਚੋਂ ਸੋਨਾ ਅਤੇ ਹੋਰ ਕੀਮਤੀ ਚੀਜ਼ਾਂ ਚੋਰੀ ਕਰਨ ਦਾ ਝੂਠਾ ਦੋਸ਼ ਵੀ ਲਗਾਇਆ ਗਿਆ ਸੀ। ਅਖੀਰ ਨਤੀਜੇ ਵਜੋਂ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਈਸਾਈ ਭਾਈਚਾਰੇ ਨਾਲ ਪਾਕਿਸਤਾਨ ਹੋ ਰਹੀਆਂ ਘਟਨਾਵਾਂ ਇਸ ਆਬਾਦੀ ਨੂੰ ਸਮਾਜ ਦੇ ਸਭ ਤੋਂ ਹੇਠਲੇ ਹਿੱਸਿਆਂ ਵਿਚ ਸ਼ਾਮਲ ਕਰਦੀਆਂ ਹਨ।
