3.1 C
United Kingdom
Sunday, March 8, 2026

More

    ਧਰਤੀ ਦੇ ਦਲੇਰ ਪੁੱਤਰ ਰਾਏ ਅਹਿਮਦ ਖ਼ਾਨ ਖਰਲ ਦਾ ਸ਼ਹੀਦੀ ਦਿਹਾੜਾ

    ਅੱਜ 21ਸਤੰਬਰ ਪੰਜਾਬ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਧਰਤੀ ਦੇ ਦਲੇਰ ਪੁੱਤਰ ਰਾਏ ਅਹਿਮਦ ਖ਼ਾਨ ਖਰਲ ਦਾ ਸ਼ਹੀਦੀ ਦਿਹਾੜਾ ਹੈ
    اج 21ستمبر پنجاب دی آزادی لی شہید ہون والے دھرتی دے دلیر پُتر رائے احمد خان کھرل دا شہیدی دیہاڑ اے

    ਜਿਥੇ ਪੰਜਾਬ ਦੀ ਧਰਤੀ ਦੀ ਝੰਗ ਰਾਜਾ ਪੋਰਸ, ਦੁੱਲਾ ਭੱਟੀ, ਭਗਤ ਸਿੰਘ ਸ਼ਹੀਦ ਹੋਰਾਂ ਲੜਈ ਓਥੇ ਰਾਏ ਅਹਿਮਦ ਖ਼ਾਂ ਖਰਲ ਨੇ ਵੀ ਅਪਣਾ ਸਿਰ ਪੰਜਾਬ ਦੀ ਧਰਤੀ ਲਈ ਨਜ਼ਰਾਨਾ ਦਿੱਤਾ ਅੱਜ ਵੀ ਲੋਕ ਇਹਨਾਂ ਦੇ ਗਾਵਣ ਗਾਵੰਦੇ ਨੇ।ਆਕਬ ਸੱਤਿਆ ਨਵੀ ਲਿਖਦੇ ਨੇ

    ਅਸੀਂ ਵਾਸੀ ਦੇਸ ਪੰਜਾਬ ਦੇ ਸਾਡਾ ਵਿਰਸਾ ਲੋਕ ਵਿਰਾਗ
    ਅਸੀਂ ਬੋਲੀ ਬਾਹੂ ਦੀ ਬੋਲਦੇ । ਸਾਨੂੰ ਪੀਰ ਫ਼ਰੀਦ ਦੀ ਜਾਗ

    ਜਿਵੇਂ ਮਿਹਰ ਮੁਰਾਦ ਦਲੀਲ ਦੇ । ਲਿਆ ਰੁਏ-ਏ- ਅਹਿਮਦ ਖ਼ਾਨ ਦਾ ਵੀਰ
    ਇੰਜ ਵੇਹੜਿਆ ਖਰਲ ਅੰਗਰੇਜ਼ ਨੂੰ । ਨਾ ਚਾਵਨ ਦਿੱਤਾ ਪੈਰ

    ਅਸਾਂ ਕਾਲ਼ਾ ਪਾਣੀ ਭੋਗਿਆ । ਨਈਂ ਮੁੜ ਵੀ ਮੰਨੀ ਹਾਰ
    ਅਸੀਂ ਪਰੇਮੀ ਆਪਣੇ ਦੇਸ ਦੇ । ਸਾਨੂੰ ਰਹਿਤਲ ਨਾਲ਼ ਏ ਪਿਆਰ

    ਅਸਾਂ ਦੀਵਾ ਸਕਦਾ ਬਾਲਿਆ । ਅਸਾਂ ਵੇਖੇ ਸੁਖ ਦੇ ਖ਼ਾਬ
    ਸਾਡੀ “ਆਕਬ” ਝੋਕ ਰਨਗੀਲੜੀ । ਸ਼ਾਲਾ ਵਸੇ ਦੇਸ ਪੰਜਾਬ

    ਅੰਗਰੇਜ਼ ਸਰਕਾਰ ਨੇ 1849 ਵਿਚ ਪੰਜਾਬ ਤੇ ਕਬਜ਼ਾ ਕਰਦਿਆਂ ਈ ਪੰਜਾਬ ਦੇ ਲੋਕਾਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦੇਤਾ।ਬੇਗੁਨਾਹ ਲੋਕਾਂ ਨੂੰ ਛੋਟੀਆਂ ਮੋਟਿਆਂ ਗੱਲਾਂ ਕਰ ਕੇ ਈ ਫਾਂਸੀ ਵਰਗੀਆਂ ਸਜ਼ਾਈਂ ਦਿੱਤੀਆਂ ਜਾਣ ਲੱਗੀਆਂ। ਤੇ ਨਾਲ਼ ਦੀ ਨਾਲ਼ ਈ ਪੰਜਾਬ ਦੀਆਂ ਮੁਕਾਮੀ ਸਾਂਤਾਂ ਨੂੰ ਤਬਾਹ ਬਰਬਾਦ ਕਰ ਕੇ ਸਾਰਾ ਮਾਲ ਇੰਗਲਿਸਤਾਨ ਲਿਜਾਣਾ ਸ਼ੁਰੂ ਕਰ ਦੇਤਾ ਇਸ ਨਾਲ਼ ਪੰਜਾਬ ਦੇ ਲੋਕਾਂ ਦੇ ਮੁਆਸ਼ੀ ਹਾਲਾਤ ਕਮਜ਼ੋਰ ਹੋਏ ਤੇ ਲੋਕਾਈ ਵਿਚ ਅੰਗਰੇਜ਼ਾਂ ਖ਼ਿਲਾਫ਼ ਨਫ਼ਰਤ ਹੋਰ ਵਧਣ ਲੱਗੀ । ਤੇ ਅੰਗਰੇਜ਼ਾਂ ਨੇ ਬਹੁਤ ਸਾਰੇ ਸਾਧੂ ਸੰਤਾਂ ਨੂੰ ਵੀ ਸ਼ੱਕ ਕਾਰਨ ਫਾਹੇ ਲਾ ਦਿਤਾ
    ਪੰਜਾਬ ਦੇ ਸਰਹੱਦੀ ਇਲਾਕੇ ਵਿਚ ਰਹਿਣ ਵਾਲੇ ਅੰਗਰੇਜ਼ਾਂ ਦਾ ਕਲਕੱਤਾ ਤੇ ਲੰਦਨ ਨਾਲ਼ ਰਾਬਤਾ ਕਰਾਚੀ ਦੇ ਜ਼ਰੀਏ ਰਹਿ ਗਿਆ ਸੀ ।ਅੰਗਰੇਜ਼ ਸਰਕਾਰ ਚਾਹੁੰਦੀ ਸੀ ਸਿੰਧ ਪੰਜਾਬ ਚੇ ਅਮਨ ਰਵੇਤਾ ਕੇ ਜਰਨੈਲੀ ਸੜਕ ਅੰਗਰੇਜ਼ਾਂ ਲਈ ਆਉਣ ਜਾਵਣ ਲੀ ਖੁੱਲੀ ਰਹੇ ਸੁਣਨ ਤੇ ਪੜ੍ਹਨ ਚ ਆਇਆਂ ਕੇ ਇਸ ਕੰਮ ਦੀ ਜ਼ਿੰਮੇਦਾਰੀ ਪਟਿਆਲਾ ਤੇ ਨਾਬੇ ਦੇ ਰਾਜਿਆਂ ਨੇ ਲੈ ਲੀ ।ਤੇ ਓਹਨੀ ਦਿਨੀਂ ਹੀ ਗੋਗੀਰਾ ਜ਼ਿਲੇ ਦਾ ਸਦਰ ਮੁਕਾਮ ਹੁੰਦਾ ਸੀ ।ਤੇ ਇੰਨਾਂ ਈ ਦਿਨਾਂ ਚੇ ਇਸ ਇਲਾਕੇ ਚੇ ਰਾਏ ਅਹਿਮਦ ਖ਼ਾਨ ਖਰਲ ਦਾ ਨਾਂ ਵੱਜਦਾ ਸੀ ਰਾਏ ਅਹਿਮਦ ਖ਼ਾਨ ਪਿੰਡ ਝਾ ਮਰਾ ਦੇ ਰਹਿਣ ਵਾਲੇ ਸਨ ਤੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨਾਲ਼ ਬਹੁਤ ਮੋਹ ਕਰਦੇ ਸਨ । ਅੰਗਰੇਜ਼ਾਂ ਦੇ ਜ਼ੁਲਮ ਨੂੰ ਬਰਦਾਸ਼ਤ ਨਾਂ ਕਰਦੇ ਹੋਏ 1857 ਚੇ ਪੰਜਾਬ ਦੀ ਆਜ਼ਾਦੀ ਦੀ ਲੜਾਈ ਲੜਨ ਦਾ ਫੈਸਲਾ ਕੀਤਾ । 16 ਸਤੰਬਰ 1857 ਨੂੰ ਰਾਏ ਅਹਿਮਦ ਖ਼ਾਨ ਖਰਲ ਨੇ ਗੋਗੀਰਾ ਤੇ ਝੰਗ ਦੇ ਸਰਦਾਰਾਂ ਨੂੰ ਇਕ ਜਗ੍ਹਾ ਇਕੱਠੀਆਂ ਕੀਤਾ ਤੇ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਲੇਣ ਲਈ ਇਕ ਮੂਠ ਹੋ ਕੇ ਲੜਨ ਦਾ ਆਖਿਆ ਸਭ ਨੇ ਹਾਮ੍ਹੀ ਭਰੀ ਤੇ ਅਹਿਮਦ ਖ਼ਾਂ ਨੂੰ ਅਪਣਾ ਅੱਗੋ ਮਨ ਲਿਆ ਤੇ ਅੰਗਰੇਜ਼ਾਂ ਖ਼ਿਲਾਫ਼ ਲੜਨ ਦੀ ਤਿਆਰੀ ਸ਼ੁਰੂ ਕੀਤੀ ਆਪਣੀਆਂ ਈ ਗ਼ੱਦਾਰੀ ਕੀਤੀ ਤੇ ਇਸ ਗੱਲ ਦੀ ਸਾਰੀ ਖ਼ਬਰ ਰਾਤੋ ਰਾਤ ਸਰ ਫ਼ਿਰਾਜ਼ ਖਰਲ ਨੇ ਅੰਗਰੇਜ਼ ਨੂੰ ਜਾ ਦਿੱਤੀ ਜੋ ਕੇ ਅੰਗਰੇਜ਼ ਸਰਕਾਰ ਦਾ ਮੁਖ਼ਬਰ ਸੀ।ਇਸ ਕਰਕੇ ਅੰਗਰੇਜ਼ਾਂ ਨੇ ਲੋਕਾਂ ਨੂੰ ਗ੍ਰਿਫ਼ਤਾਰ ਕਰਨਾਂ ਸ਼ੁਰੂ ਕਰ ਦੇਤਾ ਤੇ ਅਹਿਮਦ ਖ਼ਾਂ ਦੇ ਪਿੰਡ ਨੂੰ ਅੱਗ ਲਵਾ ਦਿੱਤੀ ।ਜੋ ਮਨਸੂਬੇ ਅੰਗਰੇਜ਼ਾਂ ਖ਼ਿਲਾਫ਼ ਰਾਚੇ ਗੇ ਸਨ ਉਨ੍ਹਾਂ ਨੂੰ ਨਕਾਮੀ ਹਾਸਲ ਹੋਣ ਲੱਗੀ-ਏ- ਤੇ 20 ਸਤੰਬਰ 1857 ਨੂੰ ਫ਼ਤਿਹ ਪੁਰ ਜਾ ਮੋਰਚਾ ਲਾਇਆ ਤੇ ਅੰਗਰੇਜ਼ਾਂ ਨੂੰ ਓਥੋਂ ਨੱਸਣਾਂ ਪਿਆ। ਤੇ ਅਗਲੇ ਈ ਦਿਨ21 ਸਤੰਬਰ1857 ਨੂੰ ਅੰਗਰੇਜ਼ ਸਾਮਰਾਜ ਦੇ ਕਮਾਂਡਰ ਬਰਕਲੇ ਤੇ ਫ਼ੌਜਾਂ ਦੀ ਵੱਡੀ ਤਾਦਾਦ ਨਾਲ਼ ਪਿੰਡ ਗਸ਼ਕੋਰੀ ਦੇ ਲਾਗਲੇ ਜੰਗਲ਼ ਚੇ ਅਹਿਮਦ ਖ਼ਾਂ ਹੋਰਾਂ ਤੇ ਹੱਲਾ ਬੋਲ ਦੇਤਾ ਤੇ ਅਹਿਮਦ ਖ਼ਾਂ ਖਰਲ ਤੇ ਊਸਦੇ ਸਾਥੀ ਸਿਰ ਤੇ ਕਫ਼ਨ ਬਣ ਕੇ ਮੈਦਾਨ ਚ ਆਨ ਪੂਜੇ ਅੰਗਰੇਜ਼ਾਂ ਕੋਲ਼ ਨੂੰ ਅਸਲਾ ਤੇ ਵਾਢੀ ਤਾਦਾਦ ਫ਼ੌਜੀਆਂ ਦੀ ਸੀ ਇਸ ਦੇ ਬਾਵਜੂਦ ਵੀ ਅੰਗਰੇਜ਼ ਘਬਰਾਇਆ ਹੋਇਆ ਸੀ ਲੜਾਈ ਜਾਰੀ ਸੀ ਤੇ ਲੌਢੇ ਦਾ ਵੇਲ਼ਾ ਹੋ ਗਿਆ ਅਹਿਮਦ ਖ਼ਾਂ ਅਸਰ ਦੀ ਨਮਾਜ਼ ਪੜ੍ਹਨ ਲੱਗੇ ਤੇ ਅੰਗਰੇਜ਼ਾਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦੇਤਾ ਇਸ ਦਰਮਿਆਨ ਇਕ ਗੋਲੀ ਸਦੀ ਸੀਨੇ ਅਣ ਲੱਗੀ ਤੇ ਸ਼ਹੀਦ ਹੋਗੇ । ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਉਨ੍ਹਾਂ ਦਾ ਸਿਰ ਕੱਟ ਕੇ ਗੋਗੀਰਾ ਜੇਲ੍ਹ ਦੀ ਕੰਧ ਤੇ ਜਾ ਲਟਕਾਇਆਤਾ ਕੇ ਲੋਕਾਂ ਚੇ ਸਰਕਾਰ ਦਾ ਡਰ ਵਧੇ ਤੇ ਨਾਲ਼ ਦੇ ਸਾਥੀ ਜਵਾਨਾਂ ਰਾਤੋ ਰਾਤ ਗੋਗੀਰਾ ਜੇਲ੍ਹ ਤੋਂ ਕੱਟਿਆ ਸਿਰ ਲਿਆਂਦਾ ਧੜ ਨਾਲ਼ ਜੌੜਾ ਉਨ੍ਹਾਂ ਦੀ ਆਖ਼ਰੀ ਰਸਮ ਪਿੰਡ ਝਾ ਮਰਾ ਜਾ ਨਿਭਾਈ ।ਅੱਜ ਵੀ ਗੋਗੀਰਾ ਦੇ ਇਲਾਕੇ ਚੇ ਰਾਏ ਅਹਿਮਦ ਖ਼ਾਂ ਦੀ ਬਹਾਦਰੀ ਦੇ ਕਿੱਸੇ ਪੜ੍ਹੇ ਜਾਂਦੇ ਨੇ। ਇਹਨਾਂ ਸ਼ਹੀਦਾਂ ਦਾ ਕਰਜ਼ ਇਸੀ ਕਦੇ ਨਹੀਂ ਦੇ ਸਕਦੇ
    ਸਲਾਮ ਸ਼ਹਿਦਾਂ ਨੂੰ
    ਅੰਜੁਮ ਗਿਲ
    اج 21ستمبر پنجاب دی آزادی لی شہید ہون والے دھرتی دے دلیر پُتر رائے احمد خان کھرل دا شہیدی دیہاڑ اے

    جتھے پنجاب دی دھرتی دی جھنگ راجہ پورس, دُلا بھٹی, بھگت سنگھ شہید ہوراں لڑئی اوتھے رائے احمد خاں کھرل نے وی اپنا سر پنجاب دی دھرتی لی نذرانہ دتا اج وی لوک اہناں دے گاون گاوندے نے۔عاقب ستیانوی لکھدے نے

    اسیں واسی دیس پنجاب دے ساڈا وِرثہ لوک وِراگ
    اسیں بولی باہو دی بولدے ۔ سانوں پیر فرید دی جاگ

    جیویں مہر مراد دَلَیل دے ۔ لیا راۓ احمد خان دا وَیر
    اِنج ویہڑیا کھرل انگریز نوں ۔ نا چاون دِتا پَیر

    اساں کالا پانی بھوگیا ۔ نئیں مُڑ وی منی ہار
    اسیں پِرمی اپنے دیس دے ۔ سانوں رہتل نال اے پیار

    اساں دیوا سِک دا بالیا ۔ اساں ویکھے سُکھ دے خاب
    ساڈی “عاقب” جھوک رنگیلڑی ۔ شالا وسے دیس پنجاب

    انگریز سرکار نے 1849 وچ پنجاب تے قبضہ کردیاں ای پنجاب دے لوکاں تے ظلم کرنا شروع کر دیتا۔بے گناہ لوکاں نوں چھوٹیاں موٹیاں گلاں کر کے ای پھانسی ورگیاں سزائیں دتیاں جان لگیاں۔ تے نال دی نال ای پنجاب دیاں مقامی صعنتاں نوں تباہ برباد کر کے سارا مال انگلستان لیجانا شروع کر دیتا اس نال پنجاب دے لوکاں دے معاشی حالات کمزور ہوے تے لوکائی وچ انگریزاں خلاف نفرت ہور ودھن لگی ۔ تے انگریزاں نے بہت سارے سادھو سنتاں نوں وی شک کارن پھاے لا دیتا۔
    پنجاب دے سرحدی علاقے وچ رہن والے انگریزاں دا کلکتہ تے لندن نال رابطہ کراچی دے ذریعے رہ گیا سی ۔انگریز سرکار چاہوندی سی سندھ پنجاب چے امن رہوے تا کے جرنیلی سڑک انگریزاں لی آون جاون لی کھلی رہے سنن تے پڑھن چے آیاں کے اس کم دی ذمےداری پٹیالہ تے نابے دے راجیاں نے لے لی ۔تے اوہنی دنیں ہی گوگیرہ ضلعے دا صدر مقام ہوندا سی ۔تے ایناں ای دناں چے اس علاقے چے رائے احمد خان کھرل دا ناں وجدا سی رائے احمد خان پنڈ جھامرہ دے رہن والے سن تے پنجاب دی دھرتی تے پنجاب دے لوکاں نال بہت موہ کردے سن ۔ انگریزاں دے ظلم نوں برداشت ناں کردے ہوے 1857 چے پنجاب دی آزادی دی لڑائی لڑن دا فصلہ کیتا ۔ 16 ستمبر 1857 نوں رائے احمد خان کھرل نے گوگیرہ تے جھنگ دے سرداراں نوں اک جگہ اکٹھیاں کیتا تے انگریزاں دی غلامی توں آزادی لین لئی اک مٹھ ہو کے لڑن دا آکھیا سب نے حامی بھری تے احمد خاں نوں اپنا اگو من لیا تے انگریزاں خلاف لڑن دی تیاری شروع کیتی اپنیاں ای غداری کیتی تے اس گل دی ساری خبر راتو رات سرفراز کھرل نے انگریز نوں جا دیتی جو کے انگریز سرکار دا مخبر سی۔اس کرکے انگریزاں نے لوکاں نوں گرفتار کرناں شروع کر دیتا تے احمد خاں دے پنڈ نوں اگ لوا دیتی ۔جو منصوبے انگریزاں خلاف راچے گے سن اوناں نوں نکامی حاصل ہون لگئ تے 20 ستمبر 1857 نوں فتح پور جا مورچا لایا تے انگریزاں نوں اوتھوں نسناں پیا۔ تے اگلے ای دن21 ستمبر1857 نوں انگریز سامراج دے کمانڈر برکلے تے فوجاں دی وڈی تعداد نال پنڈ گشکوری دے لاگلے جنگل چے احمد خاں ہوراں تے حلہ بول دیتا تے احمد خاں کھرل تے اودھے ساتھی سر تے کفن بن کے میدان چے آن پوجھے انگریزاں کول نوں اسلئہ تے واڈی تعداد فوجیاں دی سی اس دے باوجود وی انگریز گھبرایا ہویا سی لڑائی جاری سی تے لوڈے دا ویلا ہو گیا احمد خاں عصر دی نماز پڑھن لگے تے انگریزاں نے گولیاں دا مینہ ورھا دیتا اس درمیان اک گولی سدی سینے ان لگی تے شہید ہوگے ۔ اس توں بعد انگریز سرکار نے اوہناں دا سر کٹ کے گوگیرا جیل دی کندھ تے جا لٹکایا تا کے لوکاں چے سرکار دا ڈر ودھے تے نال دے ساتھی جواناں راتو رات گوگیرا جیل توں کٹیا سر لیاندا دھڑ نال جوڑھ اوناں دی آخری رسم پنڈ جھامرہ جا نبھائی ۔اج وی گوگیرا دے علاقے چے رائے احمد خاں دی بہادری دے قصے پڑھے جاندے نے۔ اہناں شہیداں دا قرض اسی کدے نہیں دے سکدے
    سلام شہھداں نوں

    انجم گِل

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!