ਧੀਰਜ ਵਾਲੀਆ
ਗੂਰੂ ਨਾਨਕ ੴ ਬੋਲਦੇ,
ਸਾਡੇ ਮਨ ਸਮਝਾਉਂਦੇ ਨੇਂ |
ਦੋ ਸਾਥੀ ਗੁਰੂ ਨਾਨਕ ਦੇ,
ਇੱਕ ਚੌਰ ਝੁਲਾਉਂਦੇ ਨੇ,
ਇੱਕ ਰਬਾਬ ਵਜਾਉਂਦੇ ਨੇ |
ਲਿਵ ਲਾ ਕੇ ਗੁਰੂ ਨਾਨਕ ਦੇਵ ਜੀ,
ਜਦ ਸੁਰ ਛੇੜਦੇ ਬਾਣੀਂ ਦਾ |
ਸਿਰ ਦਾ ਤਾਜ ਉੱਚਾ ਹੋ ਜਾਂਦਾ,
ਸੁਰਾਂ ਦੀ ਮਹਾਂਰਾਣੀਂ ਦਾ |
ਬਾਣੀਂ ਜਿਸ-ਜਿਸ ਜ਼ਹਿਨ ਦੇ ਵਿੱਚੋਂ,
ਗੁਜਰਦੀ ਬਾਣੀਂ ਤੇਰੀ ਬਾਬਾ ਜੀ,
ਕੱਟਿਆ ਜਾਂਦਾ ਕਸ਼ਟ-ਕਲੇਸ਼,
ਤੇਰੇ ਹਰ ਇੱਕ ਪ੍ਰਾਣੀਂ ਦਾ |
ਤੇਰੀ ਬਾਣੁ ਦੇ ਸਾਗਰ ਕਿਨਾਰੇ,
ਹੋ ਨਕਮਸਤਕ ਮੈਂ ਖੜ ਜਾਂਦਾ ਹਾਂ |
ਤੂੰ ਹੀ ਤੂੰ ਮੈਨੂੰ ਨਜਰੀ ਅਾਵੇਂ,
ਮੈਂ ਜਦ ਆਪਣੇ ਹੀ ਅੰਦਰ ਵੜ ਜਾਂਦਾ ਹਾਂ |
ਮੈਂ ਆਪਣੇ ਆਪ ਚੋਂ ਮਨਫੀ ਹੋ ਕੇ,
ਮੂਲਮੰਤਰ ਨੂੰ ਪੜ ਜਾਂਦਾ ਹਾਂ |
ਸੱਜਣ ਠੱਗ ਨੇਂ ਲੁੱਟ-ਲੁੱਟ ਖਾਦੇ,
ਕਈ ਮਜ਼ਲੂਮ ਤੇ ਕਈ ਸ਼ਹਿਜਾਦੇ |
ਫਸਕੇ ਜਾਲ ਚ ਜਰਨੇ ਪੈਂਦੇ ਸਨ,
ਕਈ ਘਾਟੇ ਤੇ ਕਈ-ਕਈ ਵਾਧੇ |
ਜੋ ਮਨ ਵਿੱਚ ਰੱਖਦੇ ਨੇਂ ਕੌੜਾਂ,
ਉਹਨਾਂ ਨੂੰ ਹੀ ਪੈਂਦੀਆਂ ਥੋੜਾਂ |
ਹੋਵਣ ਜੋ ਮਨ ਦੇ ਸੱਚੇ ਤੇ ਸੁੱਚੇ,
ਉਹਨਾਂ ਨੂੰ ਨਾਨਕ ਦੀਆਂ ਲੋੜਾਂ |
ਉਹਨਾਂ ਨੂੰ ਮਿਲ ਜਾਂਦਾ ਏ ਬੈਠਿਆਂ-ਬੈਠਿਆਂ,
ਲਾਉਣੀਆਂ ਪੈਣ ਨਾ ਬਹੁਤੀਆਂ ਦੌੜਾਂ |
ਜੋ ਪਾਉਂਦੇ ਨਈਂ ਕਦੀ ਵੀ ਰੌਲੇ,
ਜੋ ਹੁੰਦੇ ਨੇ ਸੱਚ-ਮੁੱਚ ਭੋਲੇ |
ਓ ਬਿਨ ਬਾਣੀਂ ਕੁਝ ਨਹੀਂ ਸੁਣਦੇ,
ਹੋ ਰਹਿੰਦੇ ਨੇਂ ਕੰਨੋਂ ਬੋਲੇ |
ਝੂਠੇ ਸਾਧ ਪਾਖੰਡੀਆਂ ਵਾਂਗੂ,
ਬਦਲਣ ਨਾ ਉਹ ਮੁੜ-ਮੁੜ ਚੋਲੇ |
ਗੁਰੂ ਨਾਨਕ ਨੇ ਉੱਤਮ ਪਾਠ ਪੜਾਇਆ,
ਜੀਉਣਾ ਕੀਵੇਂ ਉਹਨਾ ਜੀਅ ਕੇ ਦਿਖਾਇਆ |
ਬਾਣੀ ਵਿੱਚ ਖੁਦ ਦਾ ਵਾਸ ਕਰਾਇਆ,
ਓ ਦੀਨ ਦਇਆਲ ਤੇ ਦੇਵਣਹਾਰਾ,
ਤਾਂ ਹੀ ਤਾਂ ਪ੍ਰਭ ਸਾਨੂੰ ਮਿਲਣੇਂ ਆਇਆ |
ਖਰਚ ਤੁਸਾਂ ਨੇਂ ਨੇਕ ਕਮਾਈ,
ਲੰਗਰ ਦੀ ਸੀ ਰੀਤ ਚਲਾਈ |
ਭੁੱਖੇ ਸਾਧੂਆਂ ਤਾਈਂ ਸੀ ਪਰੀਤੜੀ ਪਾਈ,
ਮੇਰੇ ਨਾਨਕ ਤੂੰ ਕਿੰਨਾਂ ਸੁ਼ੱਧ ਤੇ ਕਿੰਨਾਂ ਗਹਿਰਾ,
ਤੇਰੀ ਮਾਪ ਨਾ ਹੋਈ ਕਦੇ ਗਹਿਰਾਈ |
ਮੇਰੇ ਨਾਨਕ ਧੀਰਜ ਤੇਰਾ ਦਿੱਤਾ,
ਖਾ ਰਿਹਾ ਹੈ ਤੇਰਾ ਦਿੱਤਾ ਵਰਤ ਰਿਹਾ ਹੈ |
ਸਿਰ ਤੇ ਸਜਾ ਕੇ ਸੋਹਣੀ ਦਸਤਾਰ,
ਅੱਜ ਗੁਗੂਘਰ ਨੂੰ ਪਰਤ ਰਿਹਾ ਹੈ |