9.6 C
United Kingdom
Saturday, March 7, 2026

More

    ਲਾਏ ਕਿਸਨੇ ਮੱਥੇ ‘ਤੇ ਧੱਬੇ

    ਰੰਗਾਂ ਦੀ ਦੁਨੀਆਂ ਕਿਓਂ ਬੇਰੰਗ ਹੋ ਗਈ,
    ਤੋਹਮਤਾਂ ਦੇ ਲਾਏ ਕਿਸਨੇ ਮੱਥੇ ‘ਤੇ ਧੱਬੇ,

    ਸੱਚ ਕੋਲੋਂ ਡਰਦੇ ਹੁਣ ਨੇੜੇ ਨਹੀਂ ਢੁਕਦੇ,
    ਅਖੇ ਮੌਤ ਘੁੰਮਦੀ ਏ ਪਿੱਛੇ ਤੇ ਅੱਗੇ,

    ਕਿਤੋੰ ਭਾਲਿਆਂ ਨਾ ਮਿਲੇ ਖੁਸ਼ੀਆਂ ਤੇ ਖੇੜੇ,
    ਹਰ ਪਾਸਿਓੰ ਆਖਿਰ ਨੂੰ ਧੋਖੇ ਹੀ ਲੱਭੇ ,

    ਉੱਡਣਾਂ ਸਿਖਾ ਕੇ, ਫਿਰ ਖੰਭ ਝਾੜ ਦਿੰਦੇ,
    ਏਸੇ ਸ਼ਿਕਾਰੀਆਂ ਦਾ, ਪਤਾ ਵੀ ਨਾ ਲੱਗੇ,

    ਜਾਗ ਕੇ ਕੱਟਦੇ ਰਹੇ ਰਾਤਾਂ ਜਿਹਨਾਂ ਲਈ,
    ਬਦਲੇ ਚ ਆਖਿਰ ਨੂੰ, ਦੋਸ਼ ਹੀ ਨੇ ਲੱਗੇ ,

    ਅਕਸਰ ਨਿਗਾਹਾਂ ਚ ਉਦੋਂ ਚੜਦੇ ਪਰਿੰਦੇ,
    ਵਿੱਚ ਅਸਮਾਨਾਂ ਉਡਾਰੀ ਲਾਉਣ ਜਦ ਲੱਗੇ,

    “ਝੱਜੀ ਪਿੰਡ” ਵਾਲਾ ਤੁਰਦਾ ਸੀ ਬੇਫਿਕਰਾ ਹੋ ਕੇ,
    “ਸਿੱਕੀ” ਪਤਾ ਉਦੋਂ ਲੱਗਾ, ਪੈਰੀਂ ਠੇਡੇ ਜਦੋਂ ਲੱਗੇ,

    ਸਿੱਕੀ ਝੱਜੀ ਪਿੰਡ ਵਾਲ‍ਾ (ਇਟਲੀ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!