11.3 C
United Kingdom
Sunday, May 19, 2024

More

    ਦੁਖੀ ਦੁਨੀਆਂ

    ਤਾਰਾ ਸਿੰਘ ਤਾਰਾ ਆਧੀ ਵਾਲਾ
    ਪਿੰਡ ਆਧੀ ਵਾਸੀ ਇੰਗਲੈਂਡ ਨਿਊਕੈਸਲ

    ਅੱਜ ਦੁਨੀਆਂ ਸਾਰੀ ਹੀ ਦੁਖੀ ਹੈ, ਜਿਸ ਨੂੰ ਨਾ ਪੁੱਛੋ ਉਹ ਹੀ ਸੁੱਖੀ ਹੈ, ਜਿਸ ਨੂੰ ਪੁੱਛ ਲਵੋ ਉਹ ਹੀ ਦੁੱਖਾਂ ਦੀ ਗੱਲ ਛੇੜ ਬਹਿੰਦਾ ਹੈ।ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ:- ਨਾਨਕ ਦੁਖੀਆ ਸੱਭ ਸੰਸਾਰ।
    ਦੁੱਖ ਬੰਦੇ ਨੂੰ ਉਸ ਵੇਲੇ ਘੇਰਦੇ ਹਨ ਜਦੋਂ ਬੰਦਾ ਰੱਬ ਨੂੰ ਭੁੱਲਦਾ ਹੈ, ਕੁਦਰਤ ਦੇ ਅਸੂਲਾਂ ਨੂੰ ਭੁੱਲ ਕੇ ਬੰਦਾ ਆਪਣੇ ਹੀ ਅਸੂਲ ਬਣਾ ਬਹਿੰਦਾ ਹੈ। ਰੱਬ ਨੇ ਬੰਦਾ ਬੰਦੇ ਦਾ ਦਾਰੂ ਬਣਾਇਆ, ਪਰ ਬੰਦਾ ਬੰਦੇ ਦਾ ਵੈਰੀ ਬਣ ਗਿਆ ਹੈ। ਬੰਦਾ ਬੰਦੇ ਦੇ ਜ਼ਖਮਾਂ ਤੇ ਮੱਲ੍ਹਮ ਲਗਾਉਣ ਦੀ ਥਾਂ ਤੇ ਬੰਦੇ ਦੇ ਜ਼ਖ਼ਮਾਂ ਤੇ ਲੂਣ ਲਾਉਣ ਲੱਗ ਪਿਆ ਹੈ। ਅੱਜ ਮੈਂ ਦੁਨੀਆਂ ਤੇ ਜਿੱਧਰ ਵੀ ਦੇਖਦਾ ਹਾਂ ਓਧਰ ਹੀ ਵੈਰ ਵਿਰੋਧ ਦੇ ਕਿੱਸੇ ਪੜੇ ਜਾਂਦੇ ਹਨ। ਬੰਦਾ ਬੰਦੇ ਲਈ ਜ਼ਹਿਰ ਛਿੜਕਦਾ ਹੈ ਬੰਦਾ ਬੰਦੇ ਦਾ ਵੈਰੀ ਬਣ ਬੈਠਾ ਹੈ, ਜੰਗੀ ਜਹਾਜ਼ ਥਾਂ ਥਾਂ ਅਸਮਾਨ ਤੇ ਘੁੰਮਦੇ ਹਨ, ਥਾਂ-ਥਾਂ ਤੇ ਨਿਰਦੋਸ਼ਾਂ ਦਾ ਲਹੂ ਵਹਿ ਰਿਹਾ ਹੈ, ਥਾਂ ਥਾਂ ਤੇ ਲਾਸ਼ਾਂ ਵਿਛ ਰਹੀਆਂ ਹਨ, ਕਿਤੇ ਗੋਲੀਆਂ ਦੀ ਵਾਛੜ ਕਿਤੇ ਬੰਬਾਂ ਦਾ ਸੇਕ, ਕਿਤੇ ਚਾਕੂਆਂ ਨਾਲ ਹਮਲੇ ਹੋ ਰਹੇ ਹਨ। ਦੁਨੀਆਂ ਸਾਰੀ ਹੀ ਲਾਲਚੀ ਹੋ ਗਈ ਹੈ। ਸੱਤ ਸੰਤੋਖ ਕਿਤੇ ਖੰਭ ਲਾ ਕੇ ਉਡ ਗਿਆ ਹੈ ਹਰ ਕੋਈ ਚਾਹੁੰਦਾ ਹੈ ਕਿ ਸਭ ਕੁਝ ਮੇਰਾ ਹੀ ਹੋਵੇ, ਮੇਰੇ ਹੁਕਮ ਤੋਂ ਬਿਨਾਂ ਪੱਤਾ ਨਾਂ ਹਿੱਲੇ, ਮੈ ਹੀ ਦੁਨੀਆਂ ਦਾ ਜੇਤੂ ਹੋਵਾਂ।
    ਥਾਂ ਥਾਂ ਤੇ ਮਜ਼ਲੂਮਾਂ ਦਾ ਲਹੂ ਵਗਦਾ ਹੈ ਕਿਸੇ ਨੂੰ ਕਿਸੇ ਤੇ ਤਰਸ ਨਹੀਂ ਆ ਰਿਹਾ, ਕੌਮ ਦਾ ਮੋਹਰੀ ਕੌਮ ਨਾਲ ਦਗਾ ਕਮਾ ਰਿਹਾ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਹੈ ਸਰਕਾਰ ਜਨਤਾ ਦੀ ਰਾਖੀ ਵਾਸਤੇ ਹੁੰਦੀ ਹੈ, ਅੱਜ ਸਰਕਾਰ ਜਨਤਾ ਨੂੰ ਲੁੱਟ ਲੁੱਟ ਕੇ ਤੰਗ ਕਰ ਰਹੀ ਹੈ। ਕਿਤੇ ਅਮੀਰ ਗਰੀਬਾਂ ਨੂੰ ਲੁੱਟ ਰਹੇ ਹਨ ਜਿਹਨਾਂ ਗ਼ਰੀਬਾਂ ਨੇ ਅਮੀਰਾਂ ਦੇ ਮਹਿਲਾਂ ਵਾਸਤੇ ਗਾਰਾ ਢੋਅ ਢੋਅ ਕੇ ਮਹਿਲ ਛੱਤੇ ਹਨ, ਉਹਨਾਂ ਦੇ ਮਾਲਕਾਂ ਨੇ ਗਰੀਬਾਂ ਦੀ ਪੂਰੀ ਤਨਖ਼ਾਹ ਵੀ ਨਹੀਂ ਦਿੱਤੀ। ਮਹਿਲਾਂ ਵਿਚ ਅਮੀਰ ਰਹਿੰਦੇ ਹਨ ਪਰ ਅਮੀਰ ਗਰੀਬਾਂ ਨਾਲੋਂ ਬਾਹਲੇ ਦੁਖੀ ਹਨ, ਅਮੀਰ ਲੋਕਾਂ ਦੇ ਬੱਚੇ ਕਹਿਣੇ ਵਿੱਚ ਨਹੀਂ ਹਨ। ਮਜ਼ਦੂਰ ਵਿਚਾਰੇ ਝੋਂਪੜੀਆਂ ਵਿਚ ਜੀਵਨ ਬਿਤਾ ਰਹੇ ਹਨ ਤੇ ਅਮੀਰਾਂ ਨਾਲੋਂ ਖੁਸ਼ ਨਜ਼ਰ ਆ ਰਹੇ ਹਨ। ਇਥੇ ਹੀ ਸਵਰਗ ਹੈ, ਇੱਥੇ ਹੀ ਨਰਕ ਹੈ। ਕੁਦਰਤ ਹਰ ਇਕ ਨਾਲ ਇਨਸਾਫ਼ ਕਰਦੀ ਹੈ ਸ਼ਾਇਦ ਇਸੇ ਲਈ ਹੀ ਅਮੀਰ ਦੁਖੀ ਹਨ ਕਿਉਂਕਿ ਉਨ੍ਹਾਂ ਨੇ ਗਰੀਬਾਂ ਦੇ ਹੱਕ ਮਾਰੇ ਹਨ। ਅਮੀਰੋ ਗ਼ਰੀਬਾਂ ਦੇ ਹੱਕ ਨਾਂ ਮਾਰੋ, ਤਕੜਿਉ ਮਾੜਿਆਂ ਨੂੰ ਨਾਂ ਲੁੱਟੋ। ਰੱਬ ਸੱਭ ਨੂੰ ਸਮੱਤ ਬਖ਼ਸ਼ੇ, ਦੁਨੀਆਂ ਰੱਬ ਦੀ ਰਜਾ ਵਿੱਚ ਰਹੇ ਤਾਂ ਦੁਨੀਆਂ ਦੁਖੀ ਨਾਂ ਹੋਵੇ।

    ਦੁਨੀਆਂ ਵਾਲਿਉ ਰੱਬ ਦੀ ਰਜ਼ਾ ਵਿਚ ਰਹੋ।
    ਫਿਰ ਹੀ ਤੁਹਾਡੇ ਦੁੱਖ ਦੂਰ ਹੋਣਗੇ।
    ਜੋ ਕਿਸੇ ਦਾ ਹੱਕ ਖਾਣਗੇ, ਉਹ ਅੰਤ ਨੂੰ ਦੁਖੀ ਹੋਣਗੇ।
    ਜੋ ਕਿਸੇ ਨੂੰ ਹੱਸਦਾ ਵੇਖ ਖੁਸ਼ ਨਹੀਂ, ਉਹ ਹੀ ਅੰਤ ਨੂੰ ਰੋਣਗੇ।
    ਜੋ ਗਰੀਬ ਗੁਰਬੇ ਦਾ ਦਰਦ ਵੰਡਾਉਣਗੇ,
    ਉਹ ਅੰਤ ਵੇਲੇ ਸੁੱਖੀ ਹੋਣਗੇ॥

    ਤਾਰਾ ਸਿੰਘ ਤਾਰਾ ਆਧੀਵਾਲਾ
    ਅਗਸਤ 25, 2020
    44-7763590211

    PUNJ DARYA

    Leave a Reply

    Latest Posts

    error: Content is protected !!