3.4 C
United Kingdom
Sunday, March 8, 2026

More

    “ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾਓ” ਮੁਹਿੰਮ ਤਹਿਤ ਕਿਸਾਨ ਯੂਨੀਅਨ ਵੱਲੋਂ ਮਾਰਚ ਕੀਤੇ ਗਏ

    ਮੋਗਾ (ਮਿੰਟੂ ਖੁਰਮੀ)

    ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ “ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾਓ” ਮੁਹਿੰਮ ਤਹਿਤ ਅੱਜ ਤੀਸਰੇ ਦਿਨ ਬਲਾਕ ਨਿਹਾਲ ਸਿੰਘ ਵਾਲਾ ਦੇ 17 ਪਿੰਡ ਜਿੰਨ੍ਹਾਂ ਵਿੱਚ ਸੈਦੋਕੇ, ਮਧੇਕੇ, ਭਾਗੀਕੇ ,ਹਿੰਮਤਪੁਰਾ ,ਮਾਛੀਕੇ ,ਬਿਲਾਸਪੁਰ ,ਰਾਮਾ ,ਕੁੱਸਾ, ਮੀਨੀਆਂ ਬੱਧਨੀ ਕਲਾਂ,ਰਣਸੀਂਹ ਕਲਾਂ ,ਪੱਤੋ ,ਦੀਨਾ ,ਪੱਖਰਵੱਡ ,ਖਾਈ ,ਰੌਂਤਾ,ਮਧੇਕੇ ਆਦਿ ਪਿੰਡ ਸ਼ਾਮਿਲ ਹਨ , ਵਿੱਚ ਪਿੰਡਾਂ ਦੀਆਂ ਫਿਰਨੀਆਂ ਤੇ “ਅਕਾਲੀ ਭਾਜਪਾ ਲੀਡਰਾਂ ਦਾ ਪਿੰਡਾਂ ਵਿੱਚ ਵੜਨਾ ਮਨ੍ਹਾ ਹੈ ” ਦੇ ਬੈਨਰ ਟੰਗ ਕੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਖੁੱਲੀ ਮੰਡੀ ਦੇ ਖੇਤੀ ਨੀਤੀ ਸੰਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਲੋਕ ਲਹਿਰ ਖੜੀ ਕਰਨ ਕੀਤੇ ਐਲਾਨ ਦੀ ਕੜੀ ਵਜੋਂ ਮੋਰਚੇ ਵਾਲੀ ਥਾਂ ਤੇ ਵੱਡੇ ਇਕੱਠ ਕੀਤੇ ਗਏ ਅਤੇ ਕਈ ਪਿੰਡਾਂ ਵਿੱਚ ਔਰਤਾਂ ਵੱਲੋਂ ਭਰਵੀਂ ਸ਼ਮੂਲੀਅਤ ਕਰਦਿਆਂ ਵੱਡੇ ਮਾਰਚ ਕਰਕੇ,ਕੇਂਦਰ ਦੀ ਭਾਜਪਾ -ਅਕਾਲੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗੲਆਂ।ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਰਾਮਾ ਅਤੇ ਬਲਾਕ ਸੈਕਟਰੀ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਖੇਤੀ ਸੰਬੰਧੀ ਜੋ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ , ਉਹ ਕਿਸਾਨਾਂ ਹੱਥੋਂ ਜਮੀਨਾਂ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦਾ ਸਾਧਨ ਹਨ,ਉੱਥੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਵਿੱਚ ਕਈ ਗੁਣਾ ਵਾਧਾ ਵੀ ਕਰਨਗੇ। ਇਹ ਕਾਨੂੰਨ ਪੰਜਾਬ ਦੇ ਲੋਕ ਲਾਗੂ ਨਹੀਂ ਹੋਣ ਦੇਣਗੇ ਭਾਵੇਂ ਕਰੋਨਾ ਦੀ ਆੜ ਵਿੱਚ ਕੈਪਟਨ ਹਕੂਮਤ ਨੇ ਸੂਬੇ ਵਿੱਚ ਦਫਾ਼ 144 ਲਾਗੂ ਕੀਤੀ ਹੋਈ ਹੈ , ਪਰ ਕਰੋਨਾ ਤਾਂ ਸਿਰਫ਼ ਬਹਾਨਾ ਹੈ ਲੋਕ ਸੰਘਰਸ਼ਾਂ ਨੂੰ ਦਬਾਉਣਾ ਅਸਲ ਮਕਸਦ ਹੈ । ਪਰ ਪੰਜਾਬ ਦੇ ਕਿਸਾਨਾਂ ਨੇ ਪੰਜ ਦਿਨਾਂ ਧਰਨੇ ਸ਼ੁਰੂ ਕਰ ਕੇ ਇਹ ਰੌਂਅ ਪੇਸ਼ ਕੀਤਾ ਹੈ ਕਿ ਆਪਣੇ ਹੱਕਾਂ ਦੀ ਰਾਖੀ ਲਈ ਸਰਕਾਰ ਦੀ ਦਫ਼ਾ 144 ਦਾ ਭੈਅ ਨਹੀਂ ਮੰਨਣਗੇ ।ਉਹਨਾਂ ਮੰਗ ਕੀਤੀ ਕਿ ਕੇਂਦਰ ਵੱਲੋਂ ਜਾਰੀ ਕੀਤੇ ਖੇਤੀ ਅਤੇ ਬਿਜਲੀ ਨਾਲ ਸੰਬੰਧਿਤ ਸਾਰੇ ਆਰਡੀਨੈਂਸ ਰੱਦ ਕਰੇ । ਵੱਡੇ ਜ਼ਮੀਨ ਮਾਲਕਾਂ ਅਤੇ ਸਰਮਾਏਦਾਰਾਂ ਉੱਪਰ ਮੋਟੇ ਟੈਕਸ ਲਗਾਕੇ ਉਗਰਾਹੇ ਪੈਸੇ ਨਾਲ਼ ਕਿਸਾਨ -ਖੇਤ ਮਜ਼ਦੂਰ ਅਤੇ ਹੋਰ ਕਿਰਤੀ ਲੋਕਾਂ ਦੇ ਕਰਜ਼ਿਆਂ ਤੇ ਲੀਕ ਮਾਰੀ ਜਾਵੇ ,ਸਸਤੇ ਕਰਜ਼ੇ ਮੁਹੱਈਆ ਕਰਵਾਏ ਜਾਣ ,ਖੇਤੀ ਲਈ ਵੱਡੇ ਬੱਜਟ ਦੀ ਜ਼ਾਮਨੀ ਕੀਤੀ ਜਾਵੇ ,ਸੱਭੇ ਚੋਰ ਮੋਰੀਆਂ ਬੰਦ ਕਰਕੇ ਤਿੱਖੇ ਜ਼ਮੀਨੀ ਸੁਧਾਰ ਲਾਗੂ ਕੀਤੇ ਜਾਣ ,ਸੂਦਖੋਰੀ ਦਾ ਮੁਕੰਮਲ ਖਾਤਮਾ ਕੀਤਾ ਜਾਵੇ ,ਸਸਤੇ ਕਰਜ਼ਾ ਕਾਨੂੰਨ ਬਣਾਏ ਜਾਣ ,ਖੇਤੀ ਵਸਤਾਂ ਦੇ ਖੇਤਰ ਚੋਂ ਵੱਡੇਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਮੁਲਕਾਂ ਦਾ ਦਖਲ ਮੁਕੰਮਲ ਬੰਦ ਕੀਤਾ ਜਾਵੇ, ਪੈਟਰੋਲ ਅਤੇ ਡੀਜ਼ਲ ਦਾ ਹਰ ਰੋਜ਼ ਵਾਧਾ ਫੌਰੀ ਰੋਕਿਆ ਜਾਵੇ । ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਗ਼ਰੀਬ ਔਰਤਾਂ ਤੋਂ ਧੱਕੇ ਨਾਲ ਜਬਰੀ ਕਿਸ਼ਤਾਂ ਉਗਰਾਉਣ ਤੇ ਫੌਰੀ ਅਤੇ ਪਹਿਲ ਦੇ ਆਧਾਰ ਤੇ ਰੋਕ ਲਾਈ ਜਾਵੇ।ਲੋਕਾਂ ਦੇ ਜਮਹੂਰੀ ਹੱਕਾਂ ਨੂੰ ਬਹਾਲ ਕੀਤਾ ਜਾਵੇ । ਸਮਾਜਿਕ ਕਾਰਕੁੰਨਾਂ,ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ। ਮੌਂਨਟੇਕ ਸਿੰਘ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਰੱਦ ਕੀਤੀਆਂ ਜਾਣ ਅਤੇ ਕਮੇਟੀ ਨੂੰ ਭੰਗ ਕੀਤਾ ਜਾਵੇ। ਪੂਰੇ ਪੰਜਾਬ ਵਿੱਚ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੇ ਜਨਤਕ ਜੱਥੇਬੰਦੀਆਂ ਦੇ ਆਗੂਆਂ, ਦੁਕਾਨਦਾਰਾ ਅਤੇ ਆਮ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ। ਅੱਜ ਦੇ ਇਹਨਾਂ ਕਿਸਾਨ ਨਾਕਿਆਂ ਵਿੱਚ ਸੈਂਕੜੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ।ਇਹਨਾਂ ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਅਮਰਜੀਤ ਸਿੰਘ ਸੈਦੋਕੇ , ਗੁਰਚਰਨ ਸਿੰਘ ਰਾਮਾ , ਬੂਟਾ ਸਿੰਘ ਭਾਗੀਕੇ , ਕੇਵਲ ਸਿੰਘ ਬੱਧਨੀ ਕਲਾਂ , ਹਰਬੰਸ ਮੱਦਾ ਬਿਲਾਸਪੁਰ , ਜਗਮੋਹਣ ਸੈਦੋਕੇ, ਸ਼ਿੰਗਾਰਾ ਸਿੰਘ ਸੈਦੋਕੇ ਆਦਿ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮ ਰਾਮਾਂ, ਗੁਰਮੁਖ ਹਿੰਮਤਪੁਰਾ , ਨਿਰਮਲ ਸਿੰਘ, ਅਤੇ ਡੀ ਟੀ ਐਫ ਦੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਆਦਿ ਆਗੂਆਂ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਨਾਕਿਆਂ ਦੀ ਹਮਾਇਤ ਕਰਦਿਆਂ ਸੰਬੋਧਨ ਕੀਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!