3.1 C
United Kingdom
Sunday, March 8, 2026

More

    ਇੱਕ ਯੁੱਧ ਹੈ

    ਰਜਨੀ ਵਾਲੀਆ, ਕਪੂਰਥਲਾ
    (ਪੁਸਤਕ “ਟੁੱਟਣਾ ਵੀ ਖੂਬਸੂਰਤ ਹੁੰਦੈ” ਵਿੱਚੋਂ)

    ਸਾਹਾਂ ਦਾ ਧੜਕਨਾ ,
    ਖੂਨ ਦਾ ਰਗਾਂ ਚ ਵਹਿਣਾਂ,
    ਮਿੱਟੀ ਦੇ ਬੁੱਤ ਰੂਪੀ ਸਰੀਰ ਦਾ,
    ਹਰਕਤਾਂ ਕਰਨਾ ਏਨੇ ਨੂੰ,
    ਜ਼ਿੰਦਗੀ ਕਹਿ ਦੇਣਾ ਠੀਕ ਨਹੀਂ।
    ਜ਼ਿੰਦਗੀ ਤਾਂ ਇੱਕ ਯੁੱਧ ਹੈ।
    ਜਿਸ ਨੂੰ ਲੜਨ ਲਈ ਹਰ,
    ਸਰੀਰ ਆਉਂਦਾ ਹੈ।
    ਨਾ ਜ਼ਿੰਦਗੀ ਅਮੀਰ ਦੀ ਚੰਗੀ,
    ਤੇ ਨਾ ਗਰੀਬ ਦੀ,
    ਅਮੀਰ ਨੂੰ ਪੈਸੇ ਨੂੰ ਸਾਂਭਣ,
    ਦੀ ਚਿੰਤਾ ਮਾਰ ਜਾਂਦੀ ਏ ਤੇ,
    ਗਰੀਬ ਨੂੰ,
    ਰੋਟੀ,
    ਕੁੱਲੀ,
    ਤੇ ਜੁੱਲੀ ਦੀ ਚਿੰਤਾ ਲੈ ਬਹਿੰਦੀ ਹੈ।
    ਕੁਝ ਕਾਲਪਨਿਕ ਤੌਰ ਤੇ,
    ਨਾਵਲਕਾਰਾਂ,
    ਜਾਂ,
    ਕਹਾਣੀਕਾਰਾਂ,
    ਵੱਲੋਂ ਘੜੀਆਂ ਗਈਆਂ,
    ਕਹਾਣੀਆਂ ਤੇ ਆਧਾਰਿਤ,
    ਫਿਲਮਾਈਆਂ ਗਈਆਂ ਫਿਲਮਾਂ ਵਿੱਚ,
    ਜ਼ਿੰਦਗੀ ਬਹੁਤ ਬਿਹਤਰੀਨ ਤੇ ਹਰ,
    ਸੁੱਖ ਸੁਵਿਧਾ ਨਾਲ ਲੈਸ ਦਿਖਾਈ,
    ਜਾਂਦੀ ਹੈ।
    ਪਰ ਹੁੰਦੀ ਨਹੀਂ।
    ਜਿਸ ਤਰਾਂ ਸ਼ਬਦਕਾਰ ਸ਼ਬਦਾਂ ਨਾਲ,
    ਖੇਡਦਾ ਹੋਇਆ ਜ਼ਿੰਦਗੀ ਨੂੰ ਖੂਬਸੂਰਤ,
    ਦਿਖਾ ਕੇ ਇੱਕ ਲਾਲਚ ਪੈਦਾ ਕਰਦਾ ਹੈ।
    ਕਿ ਜ਼ਿੰਦਗੀ ਬਹੁਤ ਸੌਖੀ ਏ,
    ਐਸ਼ੋਇਸ਼ਰਤਪ੍ਰਸਤ ਹੈ ਪਰ ਹੁੰਦੀ ਨਹੀਂ।
    ਜ਼ਿੰਦਗੀ ਦੀਆਂ ਤਲਖੀਆਂ,
    ਤੇ ਬਹੁਤ ਤਿੱਖੀਆਂ ਨੇਂ,
    ਖੰਜਰ ਵਰਗੀਆਂ।
    ਜ਼ਿੰਦਗੀ ਦਾ ਸੰਘਰਸ਼ ਨਿਚੋੜ ਕੇ,
    ਸੁੱਟ ਧਰਦੈ ਇਨਸਾਨ ਦੇ,
    ਮਹਾਂਮਾਣ ਨੂੰ।
    ਮਜਬੂਰੀਆਂ ਬੇ ਵੱਸ ਕਰ ਦੇਂਦੀਆਂ,
    ਨੇਂ ਕਦੇ ਕਦੇ ਬੰਦਾ।
    ਕਦੇ ਕਦੇ ਟੁੱਟ ਜਾਂਦਾ ਇਨਸਾਨ,
    ਪਤਝੜ ਦੇ ਪੱਤੇ ਵਾਂਗੂ।
    ਤੇ ਹਵਾ ਲੈ ਜਾਂਦੀ ਓਸ ਨੂੰ,
    ਓਸੇ ਸਫਰ ਤੇ ਜਿਸਦੀ ਕੋਈ,
    ਮੰਜ਼ਿਲ ਨਹੀਂ ਹੁੰਦੀ।
    ਸੋਚਦਾ ਕੀ ਤੇ ਹੁੰਦਾ ਕੀ,
    ਇਨਸਾਨ ਦੀ ਸੋਚ ਨਾਲ ਕੁਝ,
    ਨਹੀਂ ਹੁੰਦਾ ਰਜਨੀ,
    ਜੋ ਕਰੇ ਕਰਤਾਰ ਓਹੀਓ ਚੰਗਾ ਏ,
    ਸੱਚਾ ਹੋਵੇ ਮਨ ਤੇ ਘਰੇ ਈ ਗੰਗਾ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!